ਚੜ੍ਹਦੀ ਰੁੱਤ ਦੀ ਬੇਪਰਵਾਹੀ,
ਪਤਾ ਨਹੀਂ ਕਿੱਧਰੇ ਤੁਰ ਜਾਂਦੀ,
ਹਰ ਰੁੱਤ ਦਾ ਇਹ ਆਲਮ,
ਇਹ ਖੁਰਦੀ-ਖੁਰਦੀ ਖੁਰ ਜਾਂਦੀ,
ਹਰ ਬੰਦਾ ਖੁੱਦ ਪੱਕਾ ਸਮਝੇ,
ਪੱਕੀ ਫਸਲ ਵੀ ਭੁਰ ਜਾਂਦੀ,
ਫਸਲ ਸਿਖਾਉਦੀ ਕਰਮ ਕਮਾਉਣੇ,
'ਜੋ ਬੀਜੇ ਸੋ ਪਾਏ ਦੇ ਗੁਰ ਜਾਂਦੀ,
ਜੇ ਕੋਈ ਕਰੇ ਅਮਲ 'ਸੁਰਿੰਦਰ'
ਚੰਗਿਆਈ ਅੰਦਰੋ ਫੁਰ ਜਾਂਦੀ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000
ਬਚਪਨ ਦੀਆਂ ਯਾਦਾਂ
NEXT STORY