Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 05, 2026

    4:24:41 AM

  • punjab ips officers relative arrested

    ਚੰਡੀਗੜ੍ਹ : ਪ੍ਰਾਪਰਟੀ ਡੀਲਰ ਕਤਲ ਕੇਸ 'ਚ ਪੰਜਾਬ...

  • mi vs lsg

    ਮੁੰਬਈ ਇੰਡੀਅਨਜ਼ ਨੇ ਲਖਨਊ ਨੂੰ 6 ਵਿਕਟਾਂ ਨਾਲ...

  • golden opportunity to work in uae

    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ...

  • 3 indians injured in drone attack by iran in uae s fujairah

    UAE 'ਤੇ ਈਰਾਨ ਨੇ ਮੁੜ ਦਾਗੇ ਡਰੋਨ ਤੇ ਕਰੂਜ਼...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • ਸੂਬਿਆਂ ਦੇ ਵਿਕਾਸ ਲਈ ਰਾਜਪਾਲਾਂ ਤੇ ਰਾਜ ਸਰਕਾਰਾਂ ਵਿਚਾਲੇ ਤਾਲਮੇਲ ਦੀ ਲੋੜ

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

ਸੂਬਿਆਂ ਦੇ ਵਿਕਾਸ ਲਈ ਰਾਜਪਾਲਾਂ ਤੇ ਰਾਜ ਸਰਕਾਰਾਂ ਵਿਚਾਲੇ ਤਾਲਮੇਲ ਦੀ ਲੋੜ

  • Updated: 06 Jul, 2018 12:14 PM
Meri-Awaz-Suno
between governors and state governments
  • Share
    • Facebook
    • Tumblr
    • Linkedin
    • Twitter
  • Comment

ਇਸ ਸਮੇਂ ਆਬਾਦੀ ਦੇ ਲਿਹਾਜ਼ ਨਾਲ ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਅਖਵਾਉਂਦਾ ਹੈ ।ਇਹੋ ਵਜ੍ਹਾ ਹੈ ਕਿ ਦੁਨੀਆ ਦੇ ਦੂਜੇ ਛੋਟੇ ਜਮਹੂਰੀਅਤ ਪਸੰਦ ਮੁਲਕਾਂ ਲਈ ਸਾਡਾ ਦੇਸ਼ ਕਿਸੇ ਚਾਨਣ ਮੁਨਾਰੇ ਤੋਂ ਘੱਟ ਨਹੀਂ।ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਇਕ ਲੋਕਤੰਤਰੀ ਦੇਸ਼ 'ਚ ਵੋਟਾਂ ਰਾਹੀਂ ਲੋਕ ਆਪਣੇ ਪਸੰਦ ਦੇ ਉਮੀਦਵਾਰ ਨੂੰ ਚੁਣ ਕੇ ਆਪਣੀ ਸਰਕਾਰ ਆਪ ਬਨਾਉਂਦੇ ਹਨ ਇਹ ਕਿ ਸਾਡੇ ਇਸ ਦੇਸ਼ 'ਚ ਹਰ ਸਾਲ ਕਿਸੇ ਨਾ ਕਿਸੇ ਰਾਜ ਵਿਚ ਵਿਧਾਨ ਸਭਾ,ਮਿਊਂਸਪਲ ਕੌਂਸਲ ਜਾਂ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਦਾ ਅਮਲ ਚਲਦਾ ਹੀ ਰਹਿੰਦਾ ਹੈ ਇਸ ਦੋਰਾਨ ਜੋ ਵੀ ਮੁਲਕ ਵਿਚ ਕਿਰਿਆ ਜਾਂ ਪ੍ਰਤੀਕਿਰਿਆ ਹੁੰਦੀ ਹੈ ਉਸ ਤੇ ਪੂਰੇ ਸੰਸਾਰ ਦੇ ਦੇਸ਼ਾਂ ਦੀਆਂ ਨਜ਼ਰਾਂ ਟਿਕੀਆਂ ਹੁੰਦੀਆਂ ਹਨ।ਇਸ ਚੋਣ ਅਮਲ ਦੋਰਾਨ ਜਾਂ ਉਪਰੰਤ ਜੇਕਰ ਦੇਸ਼ 'ਚ ਛੋਟਾ-ਮੋਟਾ ਵੀ ਜਮਹੂਰੀ ਕਦਰਾਂ-ਕੀਮਤਾਂ ਨਾਲ ਕੋਈ ਸਮਝੌਤਾ ਜਾਂ ਖਿਲਵਾੜ ਹੁੰਦਾ ਹੈ ਤਾਂ ਦੇਸ਼ ਦੀ ਪੂਰੀ ਦੁਨੀਆ 'ਚ ਬਦਨਾਮੀ ਤੇ ਰੁਸਵਾਈ ਹੋਣਾ ਇਕ ਸੁਭਾਵਿਕ ਗੱਲ ਹੈ।
ਅਸੀਂ ਸਾਰੇ ਇਹ ਜਾਣਦੇ ਹੀ ਹਾਂ ਕਿ ਦੇਸ਼ ਦੇ ਵੱਖ-2 ਸੂਬਿਆਂ 'ਚ ਜਿਹੜੇ ਵੀ ਰਾਜਪਾਲ ਨਿਯੁਕਤ ਕੀਤੇ ਜਾਂਦੇ ਹਨ ਉਹ ਕੇਂਦਰ ਦੀ ਸੱਤਾ ਤੇ ਬਿਰਾਜਮਾਨ ਪਾਰਟੀ ਦੇ ਕਿਸੇ ਨਾ ਕਿਸੇ ਰੂਪ ਵਿਚ ਮੰਜ਼ੂਰ-ਏ-ਨਜ਼ਰ ਹੁੰਦੇ ਹਨ ਇਹੋ ਕਾਰਨ ਹੈ ਕਿ ਉਹਨ੍ਹਾਂ 'ਚੋਂ ਬੇਸ਼ਤਰ ਦੀ ਮਨਸ਼ਾ ਕੇਂਦਰ ਦੀ ਸੱਤਾ ਤੇ ਬਿਰਾਜਮਾਨ ਪਾਰਟੀ ਦੇ ਨਾਲ ਸੰਬੰਧਤਾਨ ਨੂੰ ਆਪਣੇ ਹਰ ਅਮਲ ਤੋਂ ਖੁਸ਼ ਕਰਨ ਦੀ ਹੁੰਦੀ ਹੈ ਕਈ ਵਾਰ ਨੌਬਤ ਇਥੋਂ ਤਕ ਆ ਜਾਂਦੀ ਹੈ ਕਿ ਰਾਜਪਾਲ ਜਾਂ ਉਪ-ਰਾਜਪਾਲ ਆਪਣੀ ਵਫਾਦਾਰੀ ਵਿਖਾਉਣ 'ਚ ਇਸ ਕਦਰ ਲੀਣ ਹੋ ਜਾਂਦੇ ਹਨ ਕਿ ਉਹਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨ੍ਹਾਂ ਦੇ ਅਣਉਚਿਤ ਫੈਸਲਿਆਂ ਦੇ ਚਲਦਿਆਂ ਸੰਵਿਧਾਨਕ         ਮਰਿਆਦਾਵਾਂ ਦਾ ਘਾਣ ਹੋ ਰਿਹਾ ਹੈ।ਜਿਸ ਦੇ ਚਲਦਿਆਂ ਕਈ ਵਾਰ ਹਾਲਾਤ ਇਹੋ ਜਿਹੇ ਬਣ ਜਾਂਦੇ ਹਨ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੂੰ ਰਾਜਪਾਲਾਂ ਦੇ ਉਕਤ ਅਣਉਚਿਤ ਫੈਸਲਿਆਂ ਖਿਲਾਫ ਆਪਣਾ ਹੁਕਮ ਸਾਦਰ ਕਰਨਾ ਪੈਂਦਾ ਹੈ ਤੇ ਕਈ ਵਾਰ ਵੇਖਣ 'ਚ ਆਇਆ ਹੈ ਕਿ ਰਾਜਪਾਲਾਂ ਦੁਆਰਾ ਲਏ ਅਣਉਚਿਤ  ਜਾਂ ਗ਼ੈਰ-ਸਵਿੰਧਾਨਕ ਫੈਸਲਿਆਂ ਤੇ ਅਦਾਲਤਾਂ ਨੂੰ ਰੋਕ ਤੱਕ ਲਾਉਣੀ ਪੈਂਦੀ ਹੇ ।
ਰਾਜਪਾਲਾਂ ਦੇ ਅਜਿਹੇ ਵਿਵਾਦਿਤ ਤੇ ਅਣਉਚਿਤ ਫੈਂਸਲੇ ਅਕਸਰ ਫਿਰ ਜਨਤਾ ਦੀ ਕਚਹਿਰੀ 'ਚ ਜਿੱਥੇ ਚਰਚਾ ਵਿਸ਼ਾ ਬਣਦੇ ਹਨ ਉੱਥੇ ਰਾਜਪਾਲ ਦੇ ਉੱਚ ਔਹੁਦੇ ਦੀ ਪ੍ਰਤਿਸ਼ਠਤਾ ਤੇ ਵਕਾਰ ਤੇ ਵਿਸ਼ਵਾਸ ਨੂੰ ਲੈ ਕੇ  ਆਮ ਲੋਕਾਂ ਦੇ ਦਿਲਾਂ 'ਚ ਭਾਰੀ ਢਾਹ ਲੱਗਣਾ ਇਕ ਸੁਭਾਵਿਕ ਅਮਲ ਹੈ ।
ਇਕ ਰਾਜਪਾਲ ਜੋ ਕਿ ਕੇਂਦਰ ਦੁਆਰਾ ਕਿਸੇ ਪ੍ਰਦੇਸ ਵਿਚ ਲਗਾਇਆ ਗਿਆ ਆਪਣਾ ਵਿਸ਼ੇਸ਼ ਪ੍ਰਤੀਨਿਧੀ ਹੋਇਆ ਕਰਦਾ ਹੈ।ਜਿਸਦਾ ਕੰਮ ਆਪਣੇ ਰਾਜ ਵਿਚਲੀ ਹਾਲਤ ਨੂੰ ਕੇਂਦਰ ਪਾਸ ਸਹੀ ਰੂਪ 'ਚ ਇਮਾਨਦਾਰੀ ਨਾਲ ਪਹੁੰਚਾਉਣਾ ਹੁੰਦਾ ਹੈ।ਸਰਕਾਰੀਆ ਕਮਿਸ਼ਨ ਅਨੁਸਾਰ ਰਾਜਪਾਲ ਦੀ ਭੂਮਿਕਾ ਇਕ ਸਵਿੰਧਾਨਕ ਪਹਿਰੇਦਾਰ, ਕੇਂਦਰ ਤੇ ਸੂਬੇ ਵਿਚਕਾਰ ਇਕ ਅਹਿਮ ਸੂਤਰ ਵਾਲੀ ਹੁੰਦੀ ਹੈ ।ਪਹਿਰੇਦਾਰ ਦਾ ਮਤੱਲਬ ਇਹ ਹਰਗਿਜ਼ ਨਹੀਂ ਹੈ ਕਿ ਉਹ ਕੇਂਦਰ ਦਾ ਏਜੰਟ ਬਣ ਸੰਵਿਧਾਨਿਕ ਕਦਰਾਂ ਕੀਮਤਾਂ ਦੀ ਅਣਦੇਖੀ ਕਰ ਉਹਨ੍ਹਾਂ ਦਾ ਘਾਣ ਕਰੇ ਪਰ ਅਫਸੋਸ ਮੌਜੂਦਾ ਹਾਲਾਤ 'ਚ ਅਜਿਹੀਆਂ ਬੇ-ਅਸੂਲੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਜਿਹਨ੍ਹਾਂ ਕਾਰਨ ਲੋਕਾਂ 'ਚ ਰਾਜਪਾਲਾਂ ਦੁਆਰਾ ਲਏ ਗ਼ਲਤ ਫੈਸਲਿਆਂ ਦੀ ਕਿਰਕਿਰੀ ਹੋ ਰਹੀ ਹੈ।
ਵੈਸੇ ਤਾਂ ਅਜਿਹੀਆਂ ਉਦਾਹਰਨਾਂ ਨਾਲ ਇਤਿਹਾਸ ਭਰਿਆ ਪਿਆ ਹੈ ਜਦੋਂ ਜਨਤਾ ਦੁਆਰਾ ਆਪਣੇ ਕਲਿਆਣਕਾਰੀ ਵਾਸਤੇ ਆਪਣੇ 'ਚੋਂ, ਆਪਣੇ ਦੁਆਰਾ ਤੇ ਆਪਣੇ ਲਈ ਚੁਣੇ ਮੈਂਬਰਾਂ ਵਾਲੀ ਸਰਕਾਰ ਨੂੰ ਕਈ ਵਾਰ ਰਾਜਪਾਲਾਂ ਦੇ ਗ਼ਲਤ ਫੈਸਲਿਆਂ ਕਾਰਨ ਬਹੁਤ ਸਾਰੀਆਂ ਆਜ਼ਮਾਇਸ਼ਾਂ ਤੇ ਮੁਸ਼ਕਿਲਾਂ ਦੇ ਦੋਰ ਚੋਂ ਗੁਜ਼ਰਨਾ ਪਿਆ ਹੈ ਕਈ ਵਾਰ ਚੁਣੇ ਹੋਏ ਮੈਂਬਰਾਂ ਨੂੰ ਜਾਂ ਸਰਕਾਰ ਨੂੰ ਆਪਣੇ ਨਾਲ ਹੋ ਰਹੇ ਧੱਕੇ ਨੂੰ ਰੋਕਣ ਲਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਅਦਾਲਤਾਂ ਦੇ ਦਰਵਾਜ਼ੇ ਖੜਕਾਉਣੇ ਪੈਂਦੇ ਹਨ। 
ਪਿਛਲੇ ਕੁੱਝ ਸਾਲਾਂ ਦੌਰਾਨ ਜਿਸ ਤਰ੍ਹਾਂ ਸੂਬਾਈ ਇਲੈਕਸ਼ਨ ਉਪਰੰਤ ਕਿਸੇ ਇਕ ਪਾਰਟੀ ਨੂੰ ਬਹੁਮਤ ਨਹੀਂ ਮਿਲਣ ਕਾਰਨ ਜਾਂ ਹੰਗ ਅਸੈਂਬਲੀ ਆਉਣ ਦੀ ਸੂਰਤ ਵਿਚ ਵੱਖ-2 ਰਾਜਪਾਲਾਂ ਦੁਆਰਾ ਇਕ ਪਾਰਟੀ ਵਿਸ਼ੇਸ਼ ਦੇ ਹੱਕ ਵਿਚ ਜਿਵੇਂ ਲਗਾਤਾਰ ਇਕ ਤੋਂ ਬਾਅਦ ਇਕ ਪਾਸੜ ਫੈਸਲੇ ਲਏ ਗਏ ਹਨ ਉਸ ਨਾਲ ਯਕੀਨਨ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਭਾਰੀ ਢਾਹ ਲੱਗੀ ਹੈ ਪਰ ਨਾਲ ਹੀ ਅਜਿਹੇ ਫੈਸਲਿਆਂ ਕਾਰਨ ਰਾਜਪਾਲਾਂ ਦੇ ਉੱਚੇ ਵਕਾਰ ਨੂੰ ਵੀ ਢਾਹ ਲੱਗੀ ਹੈ ।
ਤਾਜ਼ਾ ਉਦਾਰਹਨ ਹਾਲ ਹੀ 'ਚ ਹੋਈਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੀ ਹੈ ਜਿੱਥੇ ਦੇ ਰਾਜਪਾਲ ਨੇ ਆਪਣੀ ਵਫਾਦਾਰੀ ਸਾਬਤ ਕਰਨ ਲਈ ਅਜਿਹੇ ਹੀ ਇਕ ਵਿਵਾਦਿਤ ਫੈਸਲੇ ਰਾਹੀਂ ਲੋਕਾਂ ਦੁਆਰਾ ਲਏ ਫਤਵੇ ਦੇ ਖਿਲਾਫ ਜਾਣ ਦੀ ਕੋਸ਼ਿਸ਼ ਕੀਤੀ ਪਰ ਮਾਣਯੋਗ ਸੁਪਰੀਮ ਕੋਰਟ ਦੇ ਜੱਜਾਂ ਨੇ ਬਰ-ਵਕਤ ਆਪਣੇ ਫੈਸਲੇ ਰਾਹੀਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਕੇ ਸਮੁੱਚੇ ਦੇਸ਼ ਦੇ ਜਮਹੂਰੀ ਨਿਜ਼ਾਮ ਸੁਰੱਖਿਆ ਪ੍ਰਦਾਨ ਕੀਤੀ, ਨਹੀਂ ਜਿਸ ਪ੍ਰਕਾਰ ਰਾਜਪਾਲ ਨੇ ਆਪਣੇ ਫੈਸਲੇ 'ਚ ਇਕ ਸੰਖਿਆ ਪੂਰੀ ਨਾ ਕਰਨ ਵਾਲੇ ਵਿਅਕਤੀ ਨੂੰ ਮੁੱਖ ਮੰਤਰੀ ਦੇ ਔਹੁਦੇ ਦੀ ਸਹੁੰ ਚਕਾ 14 ਦਿਨਾਂ ਦਾ ਬਹੁਮਤ ਸਾਬਤ ਕਰਨ ਦਾ ਖੁਲ੍ਹਾ ਸਮਾਂ ਪ੍ਰਦਾਨ ਕੀਤਾ ਸੀ ਉਸ ਤੇ ਜੇਕਰ ਮਾਣਯੋਗ ਸੁਪਰੀਮ ਕੋਰਟ ਨੇ ਫੋਰਨ ਆਪਣਾ ਫੈਸਲਾ ਨਾ ਸੁਣਾਇਆ ਹੁੰਦਾ ਤਾਂ ਲੋਕਤੰਤਰੀ ਕਦਰਾਂ-ਕੀਮਤਾਂ ਦੀਆਂ ਕਿੰਨੀਆ ਕੁ ਧੱਜੀਆਂ ਉਡ ਸਕਦੀਆਂ ਸਨ ਸ਼ਾਇਦ ਇਸਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਉਸ ਤੋਂ ਪਹਿਲਾਂ ਉੱਤਰਾਖੰਡ ਤੇ ਅਰੁਣਾਚਲ ਪ੍ਰਦੇਸ਼ ਦੇ ਫੈਸਲਿਆਂ ਤੇ ਵੀ ਮਾਣਯੋਗ ਅਦਾਲਤਾਂ ਨੇ ਰੋਕ ਲਾ ਕੇ ਜਮਹੂਰੀ ਨਿਜ਼ਾਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ।
ਜੇਕਰ ਅਸੈਂਬਲੀ ਇਲੈਕਸ਼ਨ ਉਪਰੰਤ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਲੌੜੀਂਦਾ ਬਹੁਮਤ ਨਹੀਂ ਮਿਲਦਾ ਤੇ ਤ੍ਰਿੰਸ਼ੁਕ ਅਸੈਂਬਲੀ ਹੋਂਦ 'ਚ ਆਉਂਦੀ ਹੈ ਤਾਂ ਅਜਿਹੀ ਸਥਿਤੀ 'ਚ ਸੂਬੇ ਦੇ ਰਾਜਪਾਲ ਦੀ ਭੂਮਿਕਾ ਬਹੁਤ ਅਹਿਮ ਅਤੇ ਜ਼ਿੰਮੇਵਾਰੀ ਵਾਲੀ ਬਣ ਜਾਂਦੀ ਹੈ ਪਰ ਪਿਛਲੇ ਸਮੇਂ ਅਜਿਹੇ ਮੌਕਿਆਂ ਤੇ ਲਏ ਗਏ ਫੈਸਲਿਆਂ ਕਾਰਨ ਲੋਕਾਂ ਦੁਆਰਾ ਚੁਣੇ ਮੈਂਬਰਾਂ ਦੇ ਨਾਲ-ਨਾਲ ਆਵਾਮ ਨੂੰ ਵੀ ਕਾਫੀ ਧੱਕਾ ਲੱਗਾ ਹੈ।
ਤਾਜ਼ਾ ਘੱਟਨਾ ਕ੍ਰਮ ਜੋ ਅੱਜ ਦੇਸ਼ ਦੇ ਮੀਡੀਆ ਅਤੇ ਵੱਖ-2 ਸਿਆਸੀ ਪਾਰਟੀਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੈ ਉਹ ਹੈ ਦਿੱਲੀ ਸਰਕਾਰ ਅਤੇ ਉਪ ਰਾਜਪਾਲ ਵਿਚਕਾਰ ਆਈ.ਐਸ.ਏ ਅਫਸਰਾਂ ਦੀ ਹੜਤਾਲ ਨੂੰ ਲੈ ਕੇ ਪੈਦਾ ਹੋਇਆ ਰੇੜਕਾ ਸੀ । ਵੈਸੇ ਇਹ ਕੋਈ ਨਵਾਂ ਰੇੜਕਾ ਨਹੀਂ ਸੀ ,ਜਿਸ ਦਿਨ ਤੋਂ ਦਿੱਲੀ 'ਚ ਇਹ ਨਵੀਂ ਸਰਕਾਰ ਵਜੂਦ 'ਚ ਆਈ ਹੈ ਉਸ ਦਿਨ ਤੋਂ ਹੀ ਮੁੱਖ ਮੰਤਰੀ ਤੇ ਉਪ-ਰਾਜਪਾਲ ਵਿਚਕਾਰ ਬਿਲਾਂ ਤੇ ਫਾਇਲਾਂ ਦੇ ਪਾਸ ਕਰਵਾਉਣ ਨੂੰ ਲੈ ਕੇ ਇਕ ਨੂਰਾ-ਕੁਸ਼ਤੀ ਜਿਹੇ ਹਾਲਾਤ ਵੇਖਣ ਨੂੰ ਮਿਲੇ ਹਨ ਜੇਕਰ ਇਹ ਕਹਿ ਲਈਏ ਕਿ ਮੌਜੂਦਾ ਦਿੱਲੀ ਸਰਕਾਰ ਤੇ ਉੁਪ–ਰਾਜਪਾਲ ਵਿਚਕਾਰ ਰੇੜਕਿਆਂ ਦਾ ਚੋਲੀ-ਦਾਮਨ ਦਾ ਸਾਥ ਹੈ ਤਾਂ ਇਸ ਵਿਚ ਕੋਈ ਅਤਕਥਨੀ ਨਹੀਂ ਹੋਵੇਗੀ ਪਰ ਇਹਨ੍ਹਾਂ ਸਾਰੇ ਰੇੜਕੇ ਦਾ ਖਮਿਆਜ਼ਾ ਵਿਚਾਰੀ ਦਿੱਲੀ ਦੀ ਆਮ ਜਨਤਾ ਨੂੰ ਹੀ ਭੁਗਤਣਾ ਪੈਂਦਾ ਹੈ।ਲੋਕਾਂ ਦੀ ਚੁਣੀ ਸਰਕਾਰ ਤੇ ਰਾਜਪਾਲ ਜਾਂ ਉਪ-ਰਾਜਪਾਲ ਦਰਮਿਆਨ ਇਸ ਤਰ੍ਹਾਂ ਦੇ ਬੇ-ਵਿਸ਼ਵਾਸੀ ਵਾਲੇ ਰਿਸ਼ਤੇ ਜੇਕਰ ਜਨਤਾ ਇਸ ਪ੍ਰਕਾਰ ਖੁਲ੍ਹ ਕੇ ਸਾਹਮਣੇ ਆਉਂਦੇ ਹਨ ਤਾਂ ਇਹ ਦੇਸ਼ ਦੇ ਲੋਕਤੰਤਰ ਲਈ ਕੋਈ ਵਧੀਆ ਗੱਲ ਨਹੀਂ ਹੈ। 
ਪਰ ਤਾਜ਼ਾ ਘਟਨਾ-ਕ੍ਰਮ ਇਸ ਲਈ ਜ਼ਿਆਦਾ ਮਹੱਤਵਪੂਰਣ ਤੇ ਅਹਿਮ ਬਣ ਗਿਆ ਸੀ ਕਿ ਇਸ ਵਾਰ ਦੇਸ਼ ਦੇ ਵੱਖ-2 ਸੂਬਿਆਂ ਦੇ ਚਾਰ ਮੁੱਖ-ਮੰਤਰੀ ਵੀ ਦਿੱਲੀ ਦੇ ਮੁੱਖ-ਮੰਤਰੀ ਦੀ ਹਿਮਾਇਤ 'ਚ ਉੱਤਰ ਆਏ ਸਨ।ਹੋ ਸਕਦਾ ਹੈ ਹਮਾਇਤ 'ਚ ਆਏ ਮੁੱਖ-ਮੰਤਰੀਆਂ ਨੂੰ ਵੀ ਆਪਣੇ ਸੂਬੇ 'ਚ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੋਵੇ। ਤਦੇ ਤਾਂ ਕਿਹਾ ਹੈ ਕਿ 
ਦਰਦ-ਏ-ਦਿਲ ਦਰਦ ਆਸ਼ਨਾ ਜਾਣੇ।
ਔਰ ਬੇ-ਦਰਦ ਕੋਈ ਕਿਯਾ ਜਾਣੇ।।
ਰਾਜਨੀਤਿਕ ਮਾਹਿਰਾਂ ਦਾ ਖਿਆਲ ਹੈ ਕਿ ਰਾਜਪਾਲਾਂ ਨੂੰ ਚਾਹੀਦਾ ਹੈ ਕਿ ਉਹ ਜ਼ਮੀਰ ਦੀ ਆਵਾਜ਼ ਮੁਤਾਬਿਕ ਆਪਣੇ ਕਰਤਵਿਆਂ ਦੀ ਸੰਵਿਧਾਨ ਅਨੁਸਾਰ ਪਾਲਣਾ ਕਰਨ ਤੇ ਆਪਣੇ ਵੱਕਾਰੀ ਔਹਦੇ ਦੀ ਪ੍ਰਤਿਸ਼ਠਤਾ ਨੂੰ ਮੁੱਖ ਰੱਖਦਿਆਂ ਕਿਸੇ ਗ਼ੈਰ-ਅਸੂਲੀ ਪ੍ਰਭਾਵ ਹੇਠ ਆਉਣ ਤੋਂ ਗੁਰੇਜ਼ ਕਰਨ ।ਇਸ ਦੇ ਨਾਲ ਹੀ ਰਾਜਪਾਲਾਂ ਨੂੰ ਰਾਜ ਸਰਕਾਰ ਦੁਆਰਾ ਲੋਕ ਹਿਤਾਂ 'ਚ ਪਾਸ ਕੀਤੇ ਕਲਿਆਣਕਾਰੀ ਬਿਲਾਂ ਵਾਲੇ ਫੈਸਲਿਆਂ 'ਚ ਕਦੀ ਵੀ ਗ਼ੈਰ-ਜ਼ਰੂਰੀ ਅੜਿਕਾ ਨਹੀਂ ਬੰਨਣਾ ਚਾਹੀਦਾ।ਬਿਨ੍ਹਾਂ ਸ਼ੱਕ ਰਾਜਪਾਲਾਂ ਦੀ ਨਿਯੁਕਤੀ ਕੇਂਦਰ ਸਰਕਾਰ ਦੀ ਸਲਾਹ ਮੁਤਾਬਕ ਹੁੰਦੀ ਹੈ ਪਰ ਇਹ ਨਿਯੁਕਤੀ ਮੂਲ਼ ਰੂਪ 'ਚ ਦੇਸ਼ ਦੇ ਸੰਵਿਧਾਨ ਦੀ ਪਾਲਣਾ ਕਰਦਿਆਂ ਕੀਤੀ ਜਾਂਦੀ ਹੈ ਇਸ ਲਈ ਰਾਜਪਾਲਾਂ ਦਾ ਫਰਜ਼ ਹੈ ਕਿ ਕੋਈ ਫੈਸਲਾ ਲੈਣ ਤੋਂ ਪਹਿਲਾਂ ਸੰਵਿਧਾਨ ਦੀ ਮੂਲ ਭਾਵਨਾ ਦਾ ਗਹਿਰਾਈ ਨਾਲ ਅਧਿਐਨ ਕਰਨ ..!ਤੇ ਆਪਣੇ ਵਿਵੇਕ ਨਾਲ ਦਰੁਸਤ ਫੈਸਲਾ ਲੈਣ। ਤਾਂ ਜੋ ਉਹਨ੍ਹਾਂ ਦੇ ਫੈਸਲਿਆਂ ਤੇ ਫਿਰ ਕੋਈ ਕਿੰਤੂ ਪ੍ਰੰਤੂ ਨਾ ਕਰ ਸਕੇ।
ਦਰਅਸਲ ਕਿਸੇ ਵੀ ਲੋਕਤੰਤਰ ਦੀ ਮਜ਼ਬੂਤੀ ਤੇ ਸੂਬਿਆਂ ਦੇ ਸਰਵ-ਪੱਖੀ ਵਿਕਾਸ ਦਾ ਰਾਜ਼, ਸੂਬੇ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਤੇ ਕੇਂਦਰ ਦੀ ਪ੍ਰਤੀਨਿਧਤਾ ਕਰਦੇ ਰਾਜਪਾਲਾਂ ਵਿਚਾਲੇ ਪੈਦਾ ਹੋਏ ਖੁਸ਼ਗਵਾਰ ਸੰਬੰਧਾਂ 'ਚ ਪੌਸ਼ੀਦਾ ਹੈ । 
ਮੁਹੰਮਦ ਅੱਬਾਸ ਧਾਲੀਵਾਲ,
ਸੰਪਰਕ:09855259650
ਮਲੇਰ ਕੋਟਲਾ।

  • Population
  • world
  • democracy
  • provinces
  • ਆਬਾਦੀ
  • ਦੁਨੀਆ
  • ਲੋਕਤੰਤਰ
  • ਸੂਬਿਆਂ

ਬਹੁਤਾ ਖਾਇਆ-ਬੜਾ ਦੁੱਖ ਪਾਇਆ

NEXT STORY

Stories You May Like

  • expansion in rail services
    ‘ਰੇਲ ਸੇਵਾਵਾਂ ’ਚ ਹੋ ਰਿਹਾ ਵਿਸਥਾਰ’ ਕਿਤੇ-ਕਿਤੇ ਸੁਧਾਰ ਦੀ ਵੀ ਲੋੜ!
  • foreign brands eye india  s luxury market  ralph lauren lanvin  s new strategy
    ਭਾਰਤ ਦੇ ਲਗਜ਼ਰੀ ਬਾਜ਼ਾਰ ’ਤੇ ਵਿਦੇਸ਼ੀ ਬ੍ਰਾਂਡਾਂ ਦੀ ਨਜ਼ਰ, ਰਾਲਫ ਲੌਰੇਨ-ਲੈਨਵਿਨ ਦੀ ਨਵੀਂ ਰਣਨੀਤੀ
  • raghav chadha  bjp  rajya sabha  speaker  mp
    ਰਾਘਵ ਚੱਢਾ ਸਣੇ 7 MPs ਦੇ ਭਾਜਪਾ 'ਚ ਸ਼ਾਮਲ ਹੋਣ ਨੂੰ ਰਾਜ ਸਭਾ ਸਪੀਕਰ ਦੀ ਮਨਜ਼ੂਰੀ
  • kaif raises questions after punjab  s defeat to gt
    'ਪੰਜਾਬ ਨੂੰ ਉਸ 'ਤੇ ਹੋਰ ਭਰੋਸਾ ਕਰਨ ਦੀ ਲੋੜ ਹੈ', GT ਤੋਂ ਹਾਰ ਦੇ ਬਾਅਦ ਕੈਫ ਨੇ ਚੁੱਕੇ ਸਵਾਲ
  • nooran sisters father needs money for treatment
    ਕੋਈ ਸਾਡੀ ਮਦਦ ਕਰ ਦਿਓ....ਨੂਰਾਂ ਸਿਸਟਰਜ਼ ਦੇ ਪਿਤਾ ਦੇ ਇਲਾਜ ਲਈ ਪੈਸਿਆਂ ਦੀ ਲੋੜ, ਦੋਵੇਂ ਕਿਡਨੀਆਂ ਹੋਈਆਂ ਫੇਲ੍ਹ
  • clash between two parties in kapurthala  dispute over betting money
    ਕਪੂਰਥਲਾ 'ਚ ਦੋ ਧਿਰਾਂ ਵਿਚਾਲੇ ਝੜਪ, ਜੂਏ ਦੇ ਪੈਸੇ ਨੂੰ ਲੈ ਕੇ ਛਿੜਿਆ ਵਿਵਾਦ
  • nayab saini punjab
    ਪੰਜਾਬ ਦੇ ਵਿਕਾਸ ਲਈ ਡਬਲ ਇੰਜਣ ਭਾਜਪਾ ਸਰਕਾਰ ਬਣਾਉਣ ਲੋਕ: ਨਾਇਬ ਸੈਣੀ
  • bloody clash erupts between two factions in crp colony in phagwara
    ਫਗਵਾੜਾ 'ਚ ਚੱਲੀਆਂ ਤਲਵਾਰਾਂ, ਦੋ ਧਿਰਾਂ ਵਿਚਾਲੇ ਖ਼ੂਨੀ ਝੜਪ
  • rape in hotel
    ਹੋਟਲ 'ਚ ਕੁੜੀ ਨਾਲ ਜਬਰ-ਜ਼ਨਾਹ, ਗੁਆਂਢੀ ਜੋੜੇ ਸਣੇ ਤਿੰਨ ਖ਼ਿਲਾਫ਼ ਮਾਮਲਾ ਦਰਜ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ...
  • deadbody of the girl returned from oman the family refused the last rites
    ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ 'ਚ ਆਈ ਲਾਸ਼! ਮਾਂ ਨੂੰ ਕਹਿੰਦੀ ਸੀ...
  • unidentified person dies after being hit by train
    ਟ੍ਰੇਨ ਦੀ ਲਪੇਟ ’ਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ
  • shopkeepers target shop in jalandhar
    ਜਲੰਧਰ 'ਚ ਦੁਕਾਨ 'ਤੇ ਨੌਸਰਬਾਜ਼ਾਂ ਨੇ ਬਣਾਇਆ ਨਿਸ਼ਾਨਾ, ਸਾਮਾਨ ਖ਼ਰੀਦਣ ਦੌਰਾਨ...
  • danger looms over the country s businessmen
    ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ!...
  • former punjab international hockey player harjinder chahal attacked in america
    ਪੰਜਾਬ ਦੇ ਸਾਬਕਾ ਇੰਟਰਨੈਸ਼ਨਲ ਹਾਕੀ ਖਿਡਾਰੀ ਚਾਹਲ 'ਤੇ ਅਮਰੀਕਾ 'ਚ ਹੋਇਆ ਹਮਲਾ
Trending
Ek Nazar
cricket batsman

7 ਦਿਨਾਂ 'ਚ ਹੀ ਖ਼ਤਮ ਹੋ ਗਿਆ ਇਸ ਖ਼ਿਡਾਰੀ ਦਾ ਕਰੀਅਰ! ਹਫ਼ਤੇ ਬਾਅਦ ਹੀ ਖੇਡ ਲਿਆ...

kerala election result

ਕੇਰਲ 'ਚ ਖੁੱਲ੍ਹਿਆ ਭਾਜਪਾ ਦਾ ਖਾਤਾ, ਇਨ੍ਹਾਂ 3 ਸੀਟਾਂ 'ਤੇ ਦਰਜ ਕੀਤੀ ਜਿੱਤ

citizenship to diplomats   children

ਡਿਪਲੋਮੈਟਾਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣ 'ਤੇ ਭੜਕਿਆ ਰੂਸ

rahul roy says he is being well taken of

'ਮੈਂ ਕੋਈ ਘਰੋਂ ਕੱਢਿਆ ਗਿਆ ਲਾਵਾਰਸ ਨਹੀਂ..!' 'ਬੁਰੇ ਹਾਲ' ਵਾਲੀਆਂ ਅਫ਼ਵਾਹਾਂ...

may to december rashifal

ਕਰੀਅਰ 'ਚ ਨਵੀਆਂ ਉੱਚਾਈਆਂ ਤੇ ਵਰ੍ਹੇਗਾ ਪੈਸੇ ਦਾ ਮੀਂਹ! 5 ਰਾਸ਼ੀਆਂ ਦੀ ਹੋ ਜਾਵੇਗੀ...

bharti singh s husband harsh rents a new flat

ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਅੱਕ ਕੇ ਕਿਰਾਏ...

gardens struggling with intense sun and heat

ਤਿੱਖੀ ਧੁੱਪ ਤੇ ਗਰਮੀ ਨਾਲ ਸਹਿਕ ਰਹੇ ਫਲਦਾਰ ਬੂਟੇ, ਮਾਹਿਰਾਂ ਵੱਲੋਂ ਐਡਵਾਈਜ਼ਰੀ...

britain prepares plan for aviation fuel

ਅਮਰੀਕਾ-ਈਰਾਨ ਸੰਘਰਸ਼ ਵਿਚਾਲੇ ਬ੍ਰਿਟੇਨ ਨੇ ਉਡਾਣਾਂ ਦੇ ਈਂਧਨ ਨਾਲ ਜੁੜੀ ਯੋਜਨਾ...

heavy rain alert storm warning

ਅਗਲੇ ਕੁੱਝ ਘੰਟੇ ਬੇਹੱਦ ਅਹਿਮ! ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ ਦੀ ਚਿਤਾਵਨੀ,...

hindu youths in pakistan

ਪਾਕਿਸਤਾਨ 'ਚ 2 ਹਿੰਦੂ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ!

pakistan donkey meat

Donkey ਦਾ ਮਾਸ ਵੇਚ ਪਾਕਿਸਤਾਨ ਕਰੇਗਾ ਮੋਟੀ ਕਮਾਈ! ਚੀਨ ਦੀ ਧਮਕੀ ਤੋਂ ਬਾਅਦ...

tvk storming in trends

CM ਸਣੇ 15 ਮੰਤਰੀ ਰੁਝਾਨਾਂ 'ਚ ਪੱਛੜੇ ! TVK ਦੀ ਹਨੇਰੀ 'ਚ ਉੱਡ ਗਈ DMK

shooting in us

ਅਮਰੀਕਾ 'ਚ ਝੀਲ ਨੇੜੇ ਫਾਇਰਿੰਗ, ਕਈ ਲੋਕ ਜ਼ਖਮੀ

punjabis stuck in canada

ਕੈਨੇਡਾ 'ਚ ਘਰ ਖਰੀਦ ਕਸੂਤੇ ਫਸੇ ਸੈਂਕੜੇ ਪੰਜਾਬੀ

do you have hair on your fingers

ਕੀ ਤੁਹਾਡੀਆਂ ਉਂਗਲਾਂ 'ਤੇ ਵੀ ਹਨ ਵਾਲ? ਜਾਣੋ ਆਪਣੀ ਕਿਸਮਤ ਨਾਲ ਜੁੜੇ ਅਹਿਮ ਰਾਜ਼

a person from uttarakhand won the lottery in punjab and became a millionaire

ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ

big action by nepal government

ਨੇਪਾਲ ਸਰਕਾਰ ਦੀ ਵੱਡੀ ਕਾਰਵਾਈ, ਲਗਭਗ 1,500 'ਰਾਜਨੀਤਿਕ ਤੌਰ 'ਤੇ ਪ੍ਰੇਰਿਤ'...

journalists eu

ਪੱਤਰਕਾਰਾਂ ਵਿਰੁੱਧ ਧਮਕੀਆਂ ਅਤੇ ਦਮਨ ਦੀ ਨਿੰਦਾ ਕਰਦੀ ਹੈ EU

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • lakshadweep ocean plant drinking water electricity
      ਹੁਣ ਸਮੁੰਦਰ ਦਾ ਪਾਣੀ ਪੀ ਸਕਣਗੇ ਲੋਕ ਤੇ 24 ਘੰਟੇ ਮਿਲੇਗੀ ਬਿਜਲੀ ! ਲਕਸ਼ਦੀਪ 'ਚ...
    • holi special measures no shortage money
      Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ...
    • little monkey punch video story
      ਜਾਣੋ ਕੀ ਹੈ ਨੰਨ੍ਹੇ ਬਾਂਦਰ ਦੀ ਅਸਲ ਕਹਾਣੀ, ਜਿਸ ਨੂੰ ਦੇਖ Animal Lovers ਦੀਆਂ...
    • social media ban in india
      ਭਾਰਤ 'ਚ ਵੀ ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ 'ਤੇ ਲੱਗੇਗਾ ਬੈਨ ! ਹੁਣ ਇਸ ਸੂਬੇ...
    • rajpal yadav surrenders as delhi high court
      ਸਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਕਾਮੇਡੀ ਕਿੰਗ ! ਹੁਣ ਤਿਹਾੜ ਜੇਲ੍ਹ 'ਚ ਕੱਟੇਗਾ...
    • student to get 9 10 lakhs from railway
      ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +