Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 14, 2025

    9:57:45 AM

  • closure of schools owing to heavy rainfall

    ਮੋਹਲੇਧਾਰ ਮੀਂਹ ਕਾਰਨ ਸਕੂਲਾਂ 'ਚ ਹੋ ਗਿਆ ਛੁੱਟੀ...

  • big announcements for punjabis

    ਪੰਜਾਬੀਆਂ ਲਈ ਅੱਜ ਹੋਣਗੇ ਵੱਡੇ ਐਲਾਨ! ਆਜ਼ਾਦੀ...

  • heavy rains will occur in 10 states including delhi

    ਦਿੱਲੀ ਸਮੇਤ 10 ਸੂਬਿਆਂ 'ਚ 14-15-16-17-18 ਤੱਕ...

  • school bus rollover crash

    ਵੱਡੀ ਖ਼ਬਰ : ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ, ਕਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਦਾਸਤਾਂ ਕਾਲੇਪਾਣੀਆਂ ਦੀ : ‘ਅੱਖਾਂ ਸਾਹਮਣਿਓਂ ਦੀ ਗੁਜ਼ਰ ਜਾਂਦੇ ਨੇ ਹੌਲਨਾਕ ਤਸੀਹਿਆਂ ਭਰਪੂਰ ਦ੍ਰਿਸ਼’

MERI AWAZ SUNO News Punjabi(ਨਜ਼ਰੀਆ)

ਦਾਸਤਾਂ ਕਾਲੇਪਾਣੀਆਂ ਦੀ : ‘ਅੱਖਾਂ ਸਾਹਮਣਿਓਂ ਦੀ ਗੁਜ਼ਰ ਜਾਂਦੇ ਨੇ ਹੌਲਨਾਕ ਤਸੀਹਿਆਂ ਭਰਪੂਰ ਦ੍ਰਿਸ਼’

  • Edited By Rajwinder Kaur,
  • Updated: 13 Sep, 2020 02:14 PM
Jalandhar
dastan kalepania prison british state
  • Share
    • Facebook
    • Tumblr
    • Linkedin
    • Twitter
  • Comment

ਕਾਲੇਪਾਣੀ ਜੇਲ ਦਾ ਨਾਂ ਜ਼ਹਿਨ ਚ' ਆਉਂਦਿਆ ਕਿੰਨੇ ਹੀ ਹੌਲਨਾਕ ਤਸੀਹਿਆਂ ਭਰਪੂਰ ਦ੍ਰਿਸ਼ ਜਿਵੇਂ ਅੱਖਾਂ ਸਾਹਮਣਿਓਂ ਦੀ ਗੁਜ਼ਰ ਜਾਂਦੇ ਨੇ। ਇਸ ਜੇਲ ਵਿੱਚ ਅੰਗਰੇਜ਼ਾਂ ਦੇ ਰਾਜ ਵਿੱਚ ਜ਼ਿਆਦਾਤਰ ਦੇਸ਼ ਭਗਤਾਂ ਨੂੰ ਹੀ ਬੰਦੀ ਬਣਾਇਆ ਜਾਂਦਾ ਸੀ । ਇਹਨਾਂ ਦੇਸ਼ ਭਗਤ ਬੰਦੀਆਂ ਵਿੱਚ ਜ਼ਿਆਦਾਤਰ ਕੈਦੀ ਭਾਰਤ ਦੇ ਦੋ ਸੂਬਿਆਂ ਪੰਜਾਬ ਅਤੇ ਬੰਗਾਲ ਵਿੱਚੋਂ ਹੁੰਦੇ ਸਨ। ਉਕਤ ਕੈਦੀਆਂ ਵਿੱਚੋਂ ਡਾ. ਦੀਵਾਨ ਸਿੰਘ ਕਾਲੇਪਾਣੀ , ਸ. ਸੋਹਣ ਸਿੰਘ, ਮੌਲਾਨਾ ਫਜ਼ਲ-ਏ-ਹੱਕ, ਜੋਗਿੰਦਰ ਸ਼ੁਕਲਾ, ਭੱਟਕੇਸ਼ਵਰ ਦੱਤ, ਮੌਲਾਨਾ ਅਹਿਮਦੂਲਾ, ਮੌਲਵੀ ਅਬਦੁਲ ਰਹੀਮ ਸਿਦਕੀ, ਚੰਦਰ ਚੈਟਰਜੀ, ਵਰਮਨ ਰਾਓ ਜੋਸ਼ੀ, ਨੰਦ ਗੋਪਾਲ ਦੇ ਨਾਂ ਇਤਿਹਾਸ ਦੇ ਸੁਨਹਿਰੇ ਪੰਨਿਆਂ ਤੇ ਦਰਜ ਹਨ।

ਕਾਲੇਪਾਣੀ ਦੀ ਉਕਤ ਜੇਲ ਵਿੱਚ ਵਧੇਰੇ ਗਿਣਤੀ ਪੰਜਾਬੀਆਂ ਅਤੇ ਬੰਗਾਲੀਆਂ ਦੀ ਹੋਣ ਦੇ ਫਲਸਰੂਪ, ਉਕਤ ਦੋਵਾਂ ਸੂਬਿਆਂ ਦੇ ਰਹਿਣ ਵਾਲਿਆਂ ਨੇ ਅਕਸਰ ਗਾਹੇ-ਬਗਾਹੇ ਅਪਣੇ ਵੱਡੇ ਵਡੇਰਿਆਂ ਤੋਂ ਇਸ ਨਾਮੀ ਜੇਲ੍ਹ ਦਾ ਨਾਮ ਕਿਸੇ ਨਾ ਕਿਸੇ ਰੂਪ ਵਿੱਚ ਜਰੂਰ ਸੁਣਿਆ ਹੋਵੇਗਾ। 

ਪੰਜਾਬੀਆਂ ਦੀ ਗੱਲ ਕਰੀਏ ਤਾਂ ਅਸੀਂ ਸਾਰੇ ਲੱਗਭਗ ਆਪਣੇ ਬਚਪਨ ਤੋਂ ਇਸ ਜੇਲ ਦਾ ਨਾਂ ਸੁਣਦੇ ਆ ਰਹੇ ਹਾਂ। ਇਥੇ ਇਹ ਵੀ ਕਿਸੇ ਵਿਡੰਬਨਾ ਤੋਂ ਘੱਟ ਨਹੀਂ ਕਿ ਉਕਤ ਜੇਲ ਦੇ ਸੰਦਰਭ ਵਿੱਚ ਇਹ ਵੀ ਪੜਨ ਨੂੰ ਮਿਲਿਆ ਹੈ ਕਿ ਇਸ ਚੋਂ ਰਿਹਾਅ ਹੋਣ ਲਈ ਦੇਸ਼ ਦੇ ਮੌਜੂਦਾ ਆਗੂਆਂ ਦੇ ਮਾਰਗਦਰਸ਼ਕ ਖਿਆਲ ਕੀਤੇ ਜਾਂਦੇ ਕੁੱਝ ਤਥਾਕਥਿਤ ਕਥਿਤ ਅਖੌਤੀ ਦੇਸ਼ ਭਗਤਾਂ ਨੇ ਅੰਗਰੇਜ਼ਾਂ ਤੋਂ ਕਈ ਵਾਰ ਮੁਆਫੀਆਂ ਮੰਗੀਆਂ ਮੰਗਣ ਉਪਰੰਤ ਉਨ੍ਹਾਂ ਦੇ ਤਾ-ਉਮਰ ਵਫਾਦਾਰ ਬਣੇ ਰਹੇ ਸਨ । 

ਜਦੋਂ ਕਿ ਕਾਲੇਪਾਣੀਆਂ ਦੀ ਇਸ ਜੇਲ੍ਹ ਦੇ ਸੰਦਰਭ ਵਿੱਚ ਉਥੋਂ ਦੇ ਕੈਦੀਆਂ ਨੂੰ ਮਿਲਣ ਵਾਲੀਆਂ ਸਜ਼ਾਵਾਂ ਸੰਬੰਧੀ ਪੜਦੇ ਜਾਂ ਸੁਣਦੇ ਹਾਂ ਤਾਂ ਉਸ ਨੂੰ ਚਿਤਵਦਿਆਂ ਵੀ ਜਿਵੇਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਅਤੇ ਸਹਿਜੇ ਇਕ ਆਦਮੀ ਦੇ ਅੱਖਾਂ ਵਿੱਚੋਂ ਹੰਝੂ ਵਹਿਣ ਲੱਗਦੇ ਹਨ।

ਅੱਜਕਲ ਇਸ ਜੇਲ ਨੂੰ ਸੈਲੂਲਰ ਜੇਲ੍ਹ ਦੇ ਨਾਂ ਨਾਲ ਜਾਣਿਆ ਜਾਂਦਾ ਏ। ਇਹ ਜੇਲ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਪੋਰਟ ਬਲੇਅਰ ਨੇੜੇ ਸਥਿਤ ਹੈ। ਇਸਦਾ ਨਿਰਮਾਣ 1896 ਅਤੇ 1906 ਦੇ ਵਿਚਕਾਰ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਜਦੋਂ ਤੱਕ ਇਹ ਕਾਲੇਪਾਣੀ ਦੀ ਜੇਲ੍ਹ ਨਹੀਂ ਸੀ ਬਣੀ, ਉਦੋਂ ਕੈਦੀਆਂ ਨੂੰ ਖੁੱਲ੍ਹੇ ਆਸਮਾਨ ਹੇਠ ਵਾਈਪਰ ਆਈਲੈਂਡ (ਜੋ ਕਿ ਜ਼ਹਿਰੀਲੇ ਸੱਪਾਂ ਵਾਲੇ ਟਾਪੂ ਵਜੋਂ ਵੀ ਜਾਣਿਆ ਜਾਂਦਾ ਸੀ) ਲਿਜਾ ਕੇ ਛੱਡ ਦਿੱਤਾ ਜਾਂਦਾ ਸੀ। ਇਸ ਥਾਂ ਤੋਂ ਕਿਸੇ ਵੀ ਕੈਦੀ ਦੇ ਭੱਜ ਜਾਣ ਦਾ ਡਰ ਨਹੀਂ ਸੀ ਹੁੰਦਾ, ਕਿਉਂਕਿ ਕਹਿੰਦੇ ਹਨ ਕਿ ਇਸਦੇ 10 ਹਜ਼ਾਰ ਕਿਲੋਮੀਟਰ ਤੱਕ ਸਿਰਫ਼ ਸਮੁੰਦਰ ਹੀ ਸਮੁੰਦਰ ਸੀ।

ਇਹ ਵੀ ਸੁਨਣ ਚ ਆਇਆ ਹੈ ਕਿ ਇਸ ਟਾਪੂ ਉੱਤੇ ਦਿਨੇ ਤਾਂ ਕੈਦੀਆਂ ਤੋਂ ਜੇਲ੍ਹ ਬਣਾਉਣ ਲਈ ਲੋੜੀਂਦੀ ਲੱਕੜ ਕਟਵਾਈ ਜਾਂਦੀ ਤੇ ਰਾਤ ਪੈਂਦੇ ਹੀ ਉਨ੍ਹਾਂ ਨੂੰ ਭੁੱਖੇ-ਪਿਆਸਿਆਂ ਨੂੰ ਦਰਖਤਾਂ ਨਾਲ ਬੰਨ੍ਹ ਦਿੱਤਾ ਜਾਂਦਾ। ਇਸ ਦੌਰਾਨ ਵੱਡਾ ਦੁਖਾਂਤ ਇਹ ਵਾਪਰਦਾ ਕਿ ਸਵੇਰ ਹੋਣ ਤੱਕ ਵਧੇਰੇ ਕੈਦੀ ਸੱਪਾਂ ਦੇ ਡੰਗਣ ਨਾਲ ਮੌਤ ਦਾ ਲੁਕਮਾ ਬਣ ਜਾਂਦੇ। ਮਰ ਚੁੱਕੇ ਇਨ੍ਹਾਂ ਕੈਦੀਆਂ ਨੂੰ ਬਿਨਾਂ ਕਿਸੇ ਕਾਇਦੇ-ਕਾਨੂੰਨ ਦੇ ਹੀ ਸਮੁੰਦਰ ਵਿੱਚ ਰੋੜ੍ਹ ਦਿੱਤਾ ਜਾਂਦਾ। ਜਦੋਂ ਕਿ ਮੋਟੀਆਂ ਲੱਕੜਾਂ ਪਹਾੜੀ ਉੱਤੇ ਚੜ੍ਹਾਉਣ ਲਈ ਕੈਦੀਆਂ ਦੇ ਮਗਰ ਰੱਸੇ ਪਾ ਕੇ ਲੱਕੜੀਆਂ ਨੂੰ ਬੰਨ੍ਹ ਦਿੱਤਾ ਜਾਂਦਾ ਸੀ ਤੇ ਪਿੱਛੋਂ ਪਸ਼ੂਆਂ ਵਾਂਗ ਉਨ੍ਹਾਂ ਦੇ ਗਿੱਟਿਆਂ ਉੱਤੇ ਉਦੋਂ ਤੱਕ ਸੋਟੀਆਂ ਮਾਰੀਆਂ ਜਾਂਦੀਆਂ ਸਨ ਜਦੋਂ ਤੱਕ ਉਹ ਲੱਕੜ ਨੂੰ ਖਿੱਚ ਕੇ ਪਹਾੜੀ ਉੱਪਰ ਚੜ੍ਹਾ ਨਹੀਂ ਸਨ ਦਿੰਦੇ। ਇਸ ਦੌਰਾਨ ਜੇਕਰ ਕੋਈ ਕੈਦੀ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਅਸਮਰੱਥ ਰਹਿੰਦਾ ਤਾਂ ਉਸ ਨੂੰ ਵੀ ਬੇਹੋਸ਼ ਹੋ ਜਾਣ ਤੱਕ ਕੁੱਟਿਆ ਜਾਂਦਾ।

ਅਧਿਐਨ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਾਲੇਪਾਣੀ ਦੀ ਉਕਤ ਸੈਲੂਲਰ ਜੇਲ੍ਹ ਨੂੰ ਪੁਖਤਾ ਤੇ ਮਜ਼ਬੂਤੀ ਪ੍ਰਦਾਨ ਕਰਨ ਦੇ ਨਾਲ-ਨਾਲ ਬਣਤਰ ਪੱਖੋਂ ਇਸ ਕਦਰ ਗੋਪਨੀਏ ਬਣਾਇਆ ਗਿਆ ਹੈ ਕਿ ਇੱਕ ਕੈਦੀ ਦੂਜੇ ਕੈਦੀ ਦੀ ਸ਼ਕਲ ਤੱਕ ਨਹੀਂ ਸੀ ਵੇਖ ਸਕਦਾ।

ਕੈਦੀਆਂ ਲਈ ਜੋ ਕਾਲ ਕੋਠੜੀਆਂ ਜਾਂ ਸੈੱਲ ਬਣਾਏ ਗਏ ਹਨ ਉਨ੍ਹਾਂ ਦੀ ਲੰਬਾਈ 13.5 ਫੁੱਟ ਅਤੇ ਚੌੜਾਈ 7 ਫੁੱਟ ਹੈ ਤੇ ਹਰ ਸੈੱਲ ਵਿੱਚ ਦਸ ਫੁੱਟ ਲੰਬਾ ਅਤੇ ਇੱਕ ਫੁੱਟ ਚੌੜਾ ਰੋਸ਼ਨਦਾਨ ਬਣਾਇਆ ਹੋਇਆ ਹੈ। ਇੱਥੇ ਇੱਕ ਸੈੱਲ ਵਿੱਚ ਇੱਕ ਕੈਦੀ ਨੂੰ ਹੀ ਰੱਖਿਆ ਜਾਂਦਾ ਸੀ ਅਤੇ ਇਸਦੇ ਨਾਲ ਹੀ ਸੈੱਲ ਵਿੱਚ ਲੋਹੇ ਦਾ ਇੱਕ ਭਾਰਾ ਕੋਹਲੂ ਅਤੇ ਇੱਕ ਚੱਕੀ ਲੱਗਾਈ ਗਈ ਸੀ। ਜੇਲ ਵਿਚ ਕੈਦ-ਏ-ਬਾਮੁਸ਼ਕਤ ਦੌਰਾਨ ਹਰ ਕੈਦੀ ਲਈ ਰੋਜ਼ਾਨਾ 25 ਕਿਲੋ ਨਾਰੀਅਲ ਦਾ ਤੇਲ ਕੱਢਣਾ ਜ਼ਰੂਰੀ ਸੀ। ਜਿਹੜਾ ਕੈਦੀ ਕਿਸੇ ਦਿਨ 25 ਕਿਲੋ ਤੇਲ ਨਾ ਕੱਢ ਸਕਦਾ, ਉਸ ਨੂੰ ਬੇਤਹਾਸ਼ਾ ਮਾਰਿਆ ਕੁੱਟਿਆ ਜਾਂਦਾ । ਸੈਲ ਭਾਵ ਕਾਲ-ਕੋਠੜੀਆਂ ਵਿੱਚ ਬਿਜਲੀ ਦੀ ਰੌਸ਼ਨੀ ਦਾ ਕੋਈ ਇੰਤਜ਼ਾਮ ਨਹੀਂ ਸੀ। ਕਾਲ-ਕੋਠੜੀਆਂ ਵਿੱਚੋਂ ਕੈਦੀਆਂ ਨੂੰ ਉਦੋਂ ਹੀ ਕੱਢਿਆ ਜਾਂਦਾ ਸੀ, ਜਦੋਂ ਉਨ੍ਹਾਂ ਤੋਂ ਕੋਈ ਕੰਮ ਕਰਵਾਉਣਾ ਹੁੰਦਾ ਸੀ ਜਾਂ ਫਿਰ ਤਸੀਹੇ ਦੇਣੇ ਹੁੰਦੇ ਸਨ। ਜਦੋਂ ਵੀ ਕੋਈ ਕੈਦੀ ਮਾੜੇ ਖਾਣੇ ਜਾਂ ਮਾੜੇ ਜੇਲ੍ਹ ਪ੍ਰਬੰਧਾਂ ਖਿਲਾਫ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਇੱਕ ਖਾਸ ਤਰ੍ਹਾਂ ਦੇ ਸ਼ਿਕੰਜੇ ਵਿੱਚ ਕੱਸ ਕੇ ਉਦੋਂ ਤੱਕ ਕੋੜੇ ਮਾਰੇ ਜਾਂਦੇ, ਜਦੋਂ ਤੱਕ ਉਸ ਦੀ ਪਿੱਠ ਦਾ ਮਾਸ ਨਹੀਂ ਸੀ ਉੱਧੜ ਜਾਂਦਾ।

ਜੇਲ ਵਿੱਚ ਹਰ ਇੱਕ ਕੈਦੀ ਨੂੰ ਸਿਰਫ ਦੋ ਭਾਂਡੇ ਹੀ ਦਿੱਤੇ ਜਾਂਦੇ ਸਨ - ਇੱਕ ਲੋਹੇ ਦਾ ਤੇ ਇੱਕ ਮਿੱਟੀ ਦਾ। ਲੋਹੇ ਦੇ ਭਾਂਡੇ ਵਿੱਚ ਖਾਣਾ ਦਿੱਤਾ ਜਾਂਦਾ ਜਿਸਦੇ ਫਲਸਰੂਪ ਖਾਣਾ ਬਹੁਤ ਜਲਦੀ ਕਾਲਾ ਹੋ ਜਾਣ ਕਰ ਕੇ ਕੋਈ ਵੀ ਕੈਦੀ ਲੋੜ ਅਨੁਸਾਰ ਆਪਣੇ ਲਈ ਖਾਣੇ ਨੂੰ ਬਚਾ ਕੇ ਨਹੀਂ ਸੀ ਰੱਖ ਸਕਦਾ। ਦੂਜਾ ਮਿੱਟੀ ਦਾ ਭਾਂਡਾ ਮਲ-ਮੂਤਰ ਲਈ ਦਿੱਤਾ ਜਾਂਦਾ ਸੀ। ਸਭ ਤੋਂ ਘਿਨਾਉਣੀ ਗੱਲ ਇਹ ਸੀ ਕਿ ਇਹ ਭਾਂਡਾ ਵੀ ਕੈਦੀ ਨੂੰ ਆਪਣੇ ਨਾਲ ਕਾਲ-ਕੋਠੜੀ ਵਿੱਚ ਹੀ ਰੱਖਣਾ ਪੈਂਦਾ ਸੀ। ਇਸ ਭਾਂਡੇ ਨੂੰ ਕੈਦੀ ਉਦੋਂ ਹੀ ਸਾਫ਼ ਕਰ ਸਕਦਾ ਸੀ ਜਦੋਂ ਸਰਕਾਰੀ ਹੁਕਮਾਂ ਅਨੁਸਾਰ ਉਸ ਦੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਦਾ ਸੀ।

ਸੈਲੂਲਰ ਜੇਲ੍ਹ ਵਿੱਚ ਕੈਦੀਆਂ ਨੂੰ ਪਹਿਨਣ ਲਈ ਪਟਸਨ ਦੀਆਂ ਬੋਰੀਆਂ ਦੇ ਬਣੇ ਕੱਪੜੇ ਹੀ ਦਿੱਤੇ ਜਾਂਦੇ ਸਨ ਤੇ ਨੰਗੇ ਪੈਰੀਂ ਹੀ ਰਹਿਣਾ ਪੈਂਦਾ ਸੀ। ਜੇਲ ਵਿੱਚ ਆਮ ਕੱਪੜੇ ਪਹਿਨਣ ਦੀ ਕੈਦੀਆਂ ਨੂੰ ਇਜਾਜ਼ਤ ਨਹੀਂ ਸੀ।

ਦੁਖਦਾਈ ਗੱਲ ਇਹ ਵੀ ਸੀ ਕਿ ਬਿਮਾਰੀ ਦੀ ਹਾਲਤ ਵਿੱਚ ਕਿਸੇ ਕੈਦੀ ਦਾ ਕੋਈ ਇਲਾਜ ਨਹੀਂ ਸੀ ਕਰਵਾਇਆ ਜਾਂਦਾ। ਇੱਥੋਂ ਤਕ ਕਿ ਜੇਕਰ ਕੋਈ ਕੈਦੀ ਬਿਮਾਰੀ ਦੀ ਹਾਲਤ ਮਰ ਵੀ ਜਾਂਦਾ ਤਾਂ ਉਸ ਦੀ ਲਾਸ਼ ਨੂੰ ਸਮੁੰਦਰ ਦੇ ਪਾਣੀ ਵਿੱਚ ਹੀ ਜਲਪ੍ਰਵਾਹ ਕਰ ਦਿੱਤਾ ਜਾਂਦਾ ਸੀ।

ਕਾਲੇਪਾਣੀ ਦੀ ਇਸ ਜੇਲ੍ਹ ਵਿੱਚ ਫ਼ਾਂਸੀ ਘਰ ਬਿਲਕੁਲ ਸਮੁੰਦਰ ਦੇ ਕੰਢੇ ਬਣਾਇਆ ਗਿਆ ਸੀ। ਤਿੰਨ-ਤਿੰਨ ਜਣਿਆਂ ਨੂੰ ਇਕੱਠਿਆਂ ਹੀ ਫ਼ਾਂਸੀ ਦਿੱਤੀ ਜਾਂਦੀ ਸੀ। ਲੱਕੜ ਦੀ ਮੋਟੀ ਸ਼ਤੀਰੀ ਨਾਲ ਲਟਕਦੇ ਤਿੰਨ ਮੋਟੇ ਮੋਟੇ ਰੱਸੇ ਅੱਜ ਵੀ ਆਪਣੇ ਹੌਲਨਾਕ ਇਤਿਹਾਸ ਦੀਆਂ ਗਵਾਹੀਆਂ ਭਰਦੇ ਪ੍ਰਤੀਤ ਹੁੰਦੇ ਹਨ, ਜਿਹਨਾਂ ਨਾਲ ਦੇਸ਼ ਦੇ ਹਜ਼ਾਰਾਂ ਮਹਾਨ ਦੇਸ਼ ਯੋਧਿਆਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਗਿਆ। ਇਸਦੇ ਨਾਲ ਹੀ ਜੇਲ੍ਹ ਦੇ ਵਿਹੜੇ ਵਿੱਚ ਉਹ ਸਥਾਨ ਵੀ ਕਾਇਮ ਹੈ, ਜਿੱਥੇ ਫ਼ਾਂਸੀ ਦੇਣ ਤੋਂ ਪਹਿਲਾਂ ਕੈਦੀਆਂ ਨੂੰ ਆਖ਼ਰੀ ਇਸ਼ਨਾਨ ਕਰਾਇਆ ਜਾਂਦਾ ਸੀ।

ਪੋਰਟ ਬਲੇਅਰ ਨੇੜੇ ਹੀ ਇੱਕ ਗੁਰਦੁਆਰਾ ਡਾ. ਦੀਵਾਨ ਸਿੰਘ ਦੀਵਾਨ ਸਿੰਘ ਕਾਲੇਪਾਣੀ ਦੀ ਯਾਦ ਵਿੱਚ ਬਣਿਆ ਹੋਇਆ ਹੈ। ਜਿਕਰਯੋਗ ਹੈ ਕਿ ਦੀਵਾਨ ਸਿੰਘ ਕਾਲੇਪਾਣੀ ਆਪਣੇ ਸਮੇਂ ਦੇ ਜਿੱਥੇ ਇੱਕ ਮਹਾਨ ਸਾਹਿਤਕਾਰ ਸਨ ਉੱਥੇ ਹੀ ਉਹ ਇੱਕ ਪ੍ਰਸਿੱਧ ਡਾਕਟਰ ਵੀ ਸਨ। ਸਜ਼ਾ ਦੌਰਾਨ ਉਨ੍ਹਾਂ ਦੇ ਨਹੁੰ ਜਮੂਰ ਨਾਲ ਖਿੱਚੇ ਗਏ ਤੇ ਤਰ੍ਹਾਂ ਤਰ੍ਹਾਂ ਦੇ ਹੋਰ ਤਸੀਹੇ ਦਿੱਤੇ ਗਏ ਇਸੇ ਦੌਰਾਨ ਡਾਕਟਰ ਦੀਵਾਨ ਸਿੰਘ ਜੀ ਦੀ ਮੌਤ ਹੋ ਗਈ ਸੀ।

ਕਾਲੇਪਾਣੀ ਦੀ ਇਸ ਸੈਲੂਲਰ ਜੇਲ੍ਹ ਵਿੱਚ ਜੇਲਰ ਡੇਵਿਡ ਬੇਰੀ ਦੀ ਪੂਰੀ ਤਾਨਾਸ਼ਾਹੀ ਚੱਲਦੀ ਸੀ। ਉਹ ਕੈਦੀਆਂ ਉੱਤੇ ਜ਼ੁਲਮ ਓ ਤਸ਼ੱਦਦ ਕਰਦੇ ਸਮੇਂ ਸਾਰੇ ਹੱਦਾਂ ਬੰਨੇ ਟੱਪ ਜਾਂਦਾ ਸੀ। ਕੈਦੀਆਂ ਨੂੰ ਕੋੜੇ ਮਾਰਨੇ ਉਸਦਾ ਮਾਮੂਲ ਸੀ ਅਤੇ ਗਾਲ੍ਹਾਂ ਦੇਣੀਆਂ ਉਸਦਾ ਜਿਵੇਂ ਤਕੀਯਾ ਕਲਾਮ ਬਣ ਚੁੱਕਾ ਸੀ। ਜੇਲ ਵਿੱਚ ਕੈਦੀਆਂ ਨਾਲ ਅਣਮਨੁੱਖੀ ਵਰਤਾਰਾ ਕੀਤਾ ਜਾਂਦਾ ਸੀ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਜਿਵੇਂ ਆਮ ਗੱਲ ਸੀ। 

ਇਥੇ ਇਹ ਵੀ ਵਰਣਨਯੋਗ ਹੈ ਕਿ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਜੇਲਰ ਡੇਵਿਡ ਬੇਰੀ ਅਧਰੰਗ ਦਾ ਸ਼ਿਕਾਰ ਹੋ ਗਿਆ ਅਤੇ ਅੰਤ ਸਮੇਂ ਜਦੋਂ ਉਸ ਦੀ ਇੱਛਾ ਆਪਣੇ ਪਰਿਵਾਰ ਨੂੰ ਮਿਲਣ ਦੀ ਹੋਈ ਤਾਂ ਰਾਹ-ਜਾਂਦਿਆਂ ਜਹਾਜ਼ ਵਿੱਚ ਹੀ ਉਹ ਆਪਣੇ ਪਰਿਵਾਰ ਨੂੰ ਮਿਲੇ ਬਿਨਾਂ ਹੀ ਮੌਤ ਦਾ ਸ਼ਿਕਾਰ ਹੋ ਗਿਆ। ਯਕੀਨਨ ਇਹ ਵੀ ਕੁਦਰਤ ਦਾ ਇਨਸਾਫ ਹੀ ਸੀ ਕਿ ਕੈਦੀਆਂ ਉੱਪਰ ਜ਼ੁਲਮ ਕਰਨ ਵਾਲਾ ਡੇਵਿਡ ਬੇਰੀ ਵੀ ਆਪਣੇ ਪਰਿਵਾਰ ਨਾਲੋਂ ਉਸੇ ਤਰ੍ਹਾਂ ਵਿੱਛੜ ਕੇ ਮਰਿਆ, ਜਿਵੇਂ ਉਸ ਨੇ ਦੇਸ਼ ਦੇ ਯੋਧਿਆਂ ਨੂੰ ਕਦੀ ਆਪਣੇ ਪਰਿਵਾਰਾਂ ਨਾਲੋਂ ਵਿਛੋੜਿਆ ਸੀ ...।

ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ ਨੰਬਰ 9855259650 
Abbasdhaliwal72@gmail.com 

  • Dastan Kalepania
  • Prison
  • British
  • State
  • ਦਾਸਤਾਂ ਕਾਲੇਪਾਣੀਆਂ
  • ਜੇਲ
  • ਅੰਗਰੇਜ਼ਾਂ
  • ਰਾਜ

ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਰੋਗੀਆਂ ਲਈ ਖਾਸ ਖ਼ਬਰ, ਇੰਝ ਕਰ ਸਕਦੇ ਹੋ ਇਨ੍ਹਾਂ ਨੂੰ ਕੰਟਰੋਲ

NEXT STORY

Stories You May Like

  • young men who returned after facing torture in iran tell painful stories
    ਈਰਾਨ 'ਚ ਤਸੀਹਿਆਂ ਦਾ ਸਾਹਮਣਾ ਕਰਕੇ ਵਾਪਸ ਪਰਤੇ ਨੌਜਵਾਨਾਂ ਨੇ ਸੁਣਾਈ ਦਰਦਭਰੀ ਦਾਸਤਾਨ
  • pawan kalyan wraps action packed climax shoot for ustaad bhagat singh
    ਪਾਵਨ ਕਲਿਆਣ ਨੇ ‘ਉਸਤਾਦ ਭਗਤ ਸਿੰਘ’ ਦੇ ਐਕਸ਼ਨ ਨਾਲ ਭਰਪੂਰ ਕਲਾਈਮੈਕਸ ਦੀ ਸ਼ੂਟਿੰਗ ਕੀਤੀ ਪੂਰੀ
  • eyes symptoms disease
    ਅੱਖਾਂ 'ਚ ਦਿਖਣ ਇਹ ਲੱਛਣ ਤਾਂ ਨਾ ਕਰੋ Ignore ! ਗੰਭੀਰ ਬੀਮਾਰੀ ਦਾ ਹੋ ਸਕਦੈ ਸੰਕੇਤ
  • sdm and son
    ਮੰਦਭਾਗੀ ਖ਼ਬਰ ; ਪਰਿਵਾਰ ਨਾਲ ਜਾਂਦੇ SDM ਤੇ ਪੁੱਤਰ ਦੀ ਹੋਈ ਦਰਦਨਾਕ ਮੌਤ
  • terrible accident involving family on jalandhar pathankot national highway
    ਜਲੰਧਰ-ਪਠਾਨਕੋਟ NH 'ਤੇ ਪਰਿਵਾਰ ਨਾਲ ਭਿਆਨਕ ਹਾਦਸਾ, ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਮੌਤ
  • big incident
    ਤੁਰੇ ਜਾਂਦੇ ਨੌਜਵਾਨਾਂ ਨੇ ਬੰਦੇ ਨੂੰ ਗੋਲ਼ੀ ਮਾਰ ਕੇ ਉਤਾਰਿਆ ਮੌਤ ਦੇ ਘਾਟ
  • at least three people killed in forest fires in southern europe
    ਦੱਖਣੀ ਯੂਰਪੀ ਜੰਗਲਾਂ ਦੀ ਅੱਗ 'ਚ ਘੱਟੋ-ਘੱਟ ਤਿੰਨ ਦੀ ਮੌਤ, ਹਜ਼ਾਰਾਂ ਲੋਕ ਬੇਘਰ
  • the body of a soldier martyred in a landslide in ladakh reached the village
    ਲੱਦਾਖ ’ਚ ਲੈਂਡਸਲਾਈਡ ਕਾਰਨ ਸ਼ਹੀਦ ਹੋਏ ਜਵਾਨ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਨਮ ਅੱਖਾਂ ਨਾਲ ਦਿੱਤੀ ਵਿਦਾਈ
  • action against drugs continues
    ਨਸ਼ਿਆਂ ਵਿਰੁੱਧ ਕਾਰਵਾਈ ਲਗਾਤਾਰ ਜਾਰੀ: 52.28 ਗ੍ਰਾਮ ਹੈਰੋਇਨ, 845 ਨਸ਼ੀਲੀਆਂ...
  • next 3 days are important in punjab there will be a storm and heavy rain
    ਪੰਜਾਬ 'ਚ ਅਗਲੇ 3 ਦਿਨ ਅਹਿਮ! ਆਵੇਗਾ ਤੂਫ਼ਾਨ ਤੇ ਪਵੇਗਾ ਭਾਰੀ ਮੀਂਹ, 7...
  • a massive fire broke out in a shoe showroom in jalandhar  s  town
    ਜਲੰਧਰ ਦੇ ਮਾਡਲ ਟਾਊਨ 'ਚ ਜੁੱਤੀਆਂ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ
  • criminal network exposed in jalandhar
    ਜਲੰਧਰ 'ਚ ਅਪਰਾਧਕ ਨੈੱਟਵਰਕ ਦਾ ਪਰਦਾਫ਼ਾਸ਼, 1.5 ਕਿਲੋ ਹੈਰੋਇਨ ਤੇ ਹਥਿਆਰਾਂ ਸਣੇ...
  • there will be government holiday for 3 days in punjab
    ਲਓ ਜੀ ਲੱਗ ਗਈਆਂ ਮੌਜਾਂ! ਪੰਜਾਬ 'ਚ ਆ ਗਈਆਂ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ...
  • security arrangements strengthened in jalandhar on occasion of independence day
    ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜਲੰਧਰ 'ਚ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹੋਰ...
  • trouble again at burlton park sports hub
    ਬਰਲਟਨ ਪਾਰਕ ਸਪੋਰਟਸ ਹੱਬ ’ਤੇ ਫਿਰ ਸੰਕਟ, 56 ਦਰੱਖਤਾਂ ਦੀ ਕਟਾਈ ਦਾ ਮਾਮਲਾ ਹਾਈ...
  • big decision of jalandhar corporation  committee formed to decide parking fees
    ਜਲੰਧਰ ਨਿਗਮ ਦਾ ਵੱਡਾ ਫ਼ੈਸਲਾ, ਪਾਰਕਿੰਗ ਫ਼ੀਸ ਤੈਅ ਕਰਨ ਲਈ ਬਣਾਈ ਕਮੇਟੀ
Trending
Ek Nazar
next 3 days are important in punjab there will be a storm and heavy rain

ਪੰਜਾਬ 'ਚ ਅਗਲੇ 3 ਦਿਨ ਅਹਿਮ! ਆਵੇਗਾ ਤੂਫ਼ਾਨ ਤੇ ਪਵੇਗਾ ਭਾਰੀ ਮੀਂਹ, 7...

there will be government holiday for 3 days in punjab

ਲਓ ਜੀ ਲੱਗ ਗਈਆਂ ਮੌਜਾਂ! ਪੰਜਾਬ 'ਚ ਆ ਗਈਆਂ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ...

flood in sultanpur lodhi punjab orders to close schools

ਪੰਜਾਬ 'ਚ ਹੜ੍ਹ! ਇਹ ਸਕੂਲ ਬੰਦ ਕਰਨ ਦੇ ਹੁਕਮ

57 thousand cusecs of water released from pong dam

ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਮੁੜ ਡੈਮ ਤੋਂ ਛੱਡਿਆ ਪਾਣੀ,...

relations with both india and pakistan  america

ਭਾਰਤ ਅਤੇ ਪਾਕਿਸਤਾਨ ਨਾਲ ਸਬੰਧਾਂ ਬਾਰੇ ਅਮਰੀਕਾ ਦਾ ਅਹਿਮ ਬਿਆਨ

zelensky travel to berlin

ਟਰੰਪ-ਪੁਤਿਨ ਮੁਲਾਕਾਤ ਤੋਂ ਪਹਿਲਾਂ ਜ਼ੇਲੇਂਸਕੀ ਜਾਣਗੇ ਬਰਲਿਨ

earthquake strikes in new zealand

ਭੂਚਾਲ ਨਾਲ ਕੰਬੀ ਧਰਤੀ, 6 ਹਜ਼ਾਰ ਲੋਕਾਂ ਨੇ ਮਹਿਸੂਸ ਕੀਤੇ ਝਟਕੇ

us  pakistan  bilateral cooperation

ਅਮਰੀਕਾ ਅਤੇ ਪਾਕਿਸਤਾਨ ਮਿਲ ਕੇ ਅੱਤਵਾਦੀ ਸੰਗਠਨਾਂ ਦਾ ਕਰਨਗੇ ਖਾਤਮਾ!

explosion in brazil

ਬ੍ਰਾਜ਼ੀਲ 'ਚ ਵਿਸਫੋਟਕ ਫੈਕਟਰੀ 'ਚ ਧਮਾਕਾ, ਨੌਂ ਲੋਕਾਂ ਦੀ ਮੌਤ

conservative party demand canada

ਕੈਨੇਡਾ 'ਚ ਲਾਰੈਂਸ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦੀ ਉੱਠੀ ਮੰਗ

farmers praise pm modi agri business approach

ਕਿਸਾਨਾਂ ਨੇ PM ਮੋਦੀ ਦੇ ਖੇਤੀਬਾੜੀ ਵਪਾਰ ਰੁਖ਼ ਦੀ ਕੀਤੀ ਸ਼ਲਾਘਾ

pakistani army killed 50 terrorists

ਪਾਕਿਸਤਾਨੀ ਫੌਜ ਨੇ 50 ਅੱਤਵਾਦੀ ਕੀਤੇ ਢੇਰ

ludhiana lover clash

ਪ੍ਰੇਮਿਕਾ ਨੂੰ ਲੈ ਕੇ ਘਰ ਆ ਵੜਿਆ ਨਸ਼ੇੜੀ ਪੁੱਤ ਤੇ ਫ਼ਿਰ...

latest weather of punjab

ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, 13 ਤੋਂ 16 ਅਗਸਤ ਤੱਕ ਵੱਡੀ ਚਿਤਾਵਨੀ

punjabis no need to panic beas and ravi rivers are completely safe

ਪੰਜਾਬੀਓ ਘਬਰਾਉਣ ਦੀ ਲੋੜ ਨਹੀਂ, ਬਿਆਸ ਤੇ ਰਾਵੀ ਦਰਿਆ ਪੂਰੀ ਤਰ੍ਹਾਂ ਸੁਰੱਖਿਅਤ

flood threat increases in punjab

ਪੰਜਾਬ 'ਚ ਹੜ੍ਹ ਦਾ ਖ਼ਤਰਾ, ਬਿਆਸ ਦਰਿਆ ਨਾਲ ਲੱਗਦੇ ਹੇਠਲੇ ਪਿੰਡਾਂ ’ਚ ਟੀਮਾਂ...

daljeet singh cheemastatement

ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਕੀਤੀ...

flood in punjab dhussi dam breaks ndrf deployed

ਪੰਜਾਬ 'ਚ ਹੜ੍ਹ! ਟੁੱਟਿਆ ਧੁੱਸੀ ਬੰਨ੍ਹ, NDRF ਤਾਇਨਾਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • epfo s new rules have increased the problems of employees
      EPFO ਦੇ ਨਵੇਂ ਨਿਯਮ ਨਾਲ ਕਰਮਚਾਰੀਆਂ ਦੀਆਂ ਮੁਸ਼ਕਲਾਂ ਵਧੀਆਂ, ਤੁਹਾਡੇ 'ਤੇ ਵੀ...
    • van full of devotees going to temple falls into gorge
      ਵੱਡਾ ਹਾਦਸਾ: ਮੰਦਰ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਵੈਨ ਖੱਡ 'ਚ ਡਿੱਗੀ, 10 ਔਰਤਾਂ...
    • the mann government took away a major issue from the opposition parties
      ਮਾਨ ਸਰਕਾਰ ਨੇ ‘ਲੈਂਡ ਪੂਲਿੰਗ ਪਾਲਿਸੀ’ ਵਾਪਸ ਲੈ ਕੇ ਵਿਰੋਧੀ ਪਾਰਟੀਆਂ ਤੋਂ ਵੱਡਾ...
    • nikkei index breaks record  japanese stock market sees huge jump
      Nikkei ਇੰਡੈਕਸ ਨੇ ਤੋੜਿਆ ਰਿਕਾਰਡ, ਜਾਪਾਨੀ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਉਛਾਲ
    • holidays schools colleges closed
      ਛੁੱਟੀਆਂ ਦੀ ਬਰਸਾਤ! 14, 15, 16, 17 ਨੂੰ ਬੰਦ ਰਹਿਣਗੇ ਸਕੂਲ-ਕਾਲਜ
    • heavy rainfall alert schools closed
      ਅੱਜ ਪਵੇਗਾ ਭਾਰੀ ਮੀਂਹ, IMD ਦਾ Red ਤੇ Yellow ਅਲਰਟ ਜਾਰੀ, ਬੰਦ ਹੋਏ ਸਕੂਲ
    • father son caught red handed trying to get fake power of attorney
      ਪਿਓ-ਪੁੱਤਰ ਜਾਅਲੀ ਪਾਵਰ ਆਫ਼ ਅਟਾਰਨੀ ਲੈਣ ਦੀ ਕੋਸ਼ਿਸ਼ ਕਰਦੇ ਰੰਗੇ ਹੱਥੀਂ ਕਾਬੂ
    • girl falls into open drain slipping in rain
      ਕਹਿਰ ਬਣ ਕੇ ਵਰ੍ਹਿਆ ਮੀਂਹ! ਪੈਰ ਫਿਸਲਣ ਕਾਰਨ ਖੁੱਲ੍ਹੇ ਨਾਲੇ 'ਚ ਡਿੱਗੀ ਕੁੜੀ,...
    • dhandhari kalan police post was operating on the occupied land
      30 ਸਾਲਾਂ ਤੋਂ ਕਬਜ਼ੇ ਦੀ ਜਗ੍ਹਾ ’ਤੇ ਚੱਲ ਰਹੀ ਸੀ ਢੰਢਾਰੀ ਕਲਾਂ ਪੁਲਸ ਚੌਕੀ, ਕੋਰਟ...
    • shooting in parking lot of store in usa
      ਵੱਡੀ ਖ਼ਬਰ : ਸਟੋਰ ਦੇ ਪਾਰਕਿੰਗ ਏਰੀਆ 'ਚ ਚੱਲੀਆਂ ਤਾੜ-ਤਾੜ ਗੋਲੀਆਂ, 3 ਲੋਕਾਂ...
    • short skirt dresses are giving s a stylish look
      ਮਾਡਲਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹੈ ਸ਼ਾਰਟ ਸਕਰਟ ਡਰੈੱਸ
    • ਨਜ਼ਰੀਆ ਦੀਆਂ ਖਬਰਾਂ
    • silence can bring distance in relationships
      ਰਿਸ਼ਤਿਆਂ ’ਚ ਦੂਰੀਆਂ ਲਿਆ ਸਕਦੀ ਹੈ ‘ਚੁੱਪ’, ਦੂਜਿਆਂ ਦੀ ਗੱਲ ਸੁਣਨ ਤੋਂ ਬਾਅਦ...
    • social media remedies
      ਤੁਸੀਂ ਵੀ Internet ਤੋਂ ਦੇਖ ਅਪਣਾਉਂਦੇ ਹੋ ਘਰੇਲੂ ਨੁਸਖ਼ੇ ਤਾਂ ਹੋ ਜਾਓ ਸਾਵਧਾਨ...
    • if you want to become a doctor then definitely read this news
      ਡਾਕਟਰ ਬਣਨਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਘੱਟ ਬਜਟ 'ਚ ਤੁਹਾਡਾ ਸੁਫ਼ਨਾ ਹੋ...
    • hijrat nama 88 s kishan singh sandhu
      ਹਿਜਰਤ ਨਾਮਾ 88 :  ਸ. ਕਿਸ਼ਨ ਸਿੰਘ ਸੰਧੂ
    • hijrat nama 87  prof  rattan singh jaggi patiala
      ਹਿਜਰਤ ਨਾਮਾ 87 :  ਪ੍ਰੋ. ਰਤਨ ਸਿੰਘ ਜੱਗੀ ਪਟਿਆਲਾ
    • 1947 hijratnama 86  ajit singh patiala
      1947 ਹਿਜ਼ਰਤਨਾਮਾ 86 : ਅਜੀਤ ਸਿੰਘ ਪਟਿਆਲਾ
    • air pollution is extremely dangerous for the heart
      ਹਵਾ ਪ੍ਰਦੂਸ਼ਣ ਦਿਲ ਲਈ ਬੇਹੱਦ ਖ਼ਤਰਨਾਕ
    • bjp 6 member committee starts investigation into desecration of dr ambedkar
      ਡਾ. ਅੰਬੇਡਕਰ ਦੀ ਮੂਰਤੀ ਦੇ ਅਪਮਾਨ ਮਾਮਲੇ 'ਚ BJP ਦੇ 6 ਮੈਂਬਰੀ ਕਮੇਟੀ ਵੱਲੋਂ...
    • 1947 hijratnama 85  dalbir singh sandhu
      1947 ਹਿਜ਼ਰਤਨਾਮਾ 85 : ਦਲਬੀਰ ਸਿੰਘ ਸੰਧੂ
    • canada will issue 4 37 lakh study permits in 2025
      ਕੈਨੇਡਾ 2025 'ਚ 4.37 ਲੱਖ ਸਟੱਡੀ ਪਰਮਿਟ ਕਰੇਗਾ ਜਾਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +