ਪੰਜਾਬ ਵਿੱਚ ਬਹੁਤ ਸਾਰੇ ਕਲਮਕਾਰਾਂ ਨੇ ਆਪਣੀ ਕਲਮ ਨਾਲ ਆਪਣੇ ਸਮਾਜ ਦੇ ਲੋਕਾਂ ਲਈ ਵੱਖ-ਵੱਖ ਵਿਸ਼ਿਆਂ ’ਤੇ ਲੋਕ ਗੀਤ, ਕਹਾਣੀਆਂ, ਲੇਖ, ਮਿੰਨੀ ਕਹਾਣੀਆਂ ਲਿੱਖ ਕੇ ਪੇਸ਼ ਕੀਤੀ ਹਨ। ਇਸ ਸਦਕਾ ਹੀ ਉਨ੍ਹਾਂ ਨੇ ਆਪਣੇ ਸਮਾਜ ਨੂੰ ਇੱਕ ਨਵੀਂ ਸੇਧ ਦੇਣ ਦੀ ਕੋਸ਼ਿਸ਼ ਵੀ ਕੀਤੀ ਅਤੇ ਕਲਮਕਾਰ ਕਰ ਵੀ ਰਹੇ ਹਨ। ਉਕਤ ਸਾਰੇ ਕਲਮਕਾਰਾਂ ਵਿੱਚੋ ਇੱਕ ਕਲਮਕਾਰ ਛੋਟੀ ਕਹਾਣੀਆਂ ਦੇ ਰਚੇਤਾ ਦਵਿੰਦਰ ਕੁਮਾਰ ਸ਼ਰਮਾ ਜੀ ਦਾ ਨਾਮ ਵੀ ਆਉਂਦਾ ਹੈ। ਦਵਿੰਦਰ ਕੁਮਾਰ ਸ਼ਰਮਾ ਜੀ ਨੂੰ ਸਾਹਿਤ ਨਾਲ ਦਿਲੋਂ ਪਿਆਰ ਹੋਣ ਕਰਕੇ ਉਨ੍ਹਾਂ ਨੇ ਇਸ ਸਾਹਿਤ ਜਗਤ ਨੂੰ ਆਪਣੀ ਰੂਹ ਦੀ ਖ਼ੁਰਾਕ ਬਣਾ ਲਿਆ। ਸਾਹਿਤਕਾਰਾਂ ਵਿੱਚ ਵਿਚਰਦੇ ਹੋਇਆ ਉਨ੍ਹਾਂ ਦਾ ਨਾਮ ਹੁਣ ਦਵਿੰਦਰ ਪਟਿਆਲਵੀ ਨਾਲ ਜ਼ਿਆਦਾ ਜਾਣਿਆ ਜਾਂਦਾ ਹੈ।
ਪੜ੍ਹੋ ਇਹ ਵੀ - ਆਲਮੀ ਦਿਮਾਗੀ ਕੈਂਸਰ ਚੇਤਨਾ ਦਿਹਾੜਾ: ਹਾਲਾਤਾਂ ਨਾਲ ਸਿੱਝਣ ਦਾ ਜਜ਼ਬੇ ਭਰਪੂਰ ਤਰੀਕਾ
ਦਵਿੰਦਰ ਪਟਿਆਲਵੀ ਜੀ ਸਰਕਾਰੀ ਨੌਕਰੀ ਕਰਦੇ ਹਨ, ਜਿਸ ਦੇ ਬਾਵਜੂਦ ਵੀ ਉਨ੍ਹਾਂ ਨੇ ਸਾਹਿਤ ਨਾਲ ਆਪਣਾ ਪਿਆਰ ਘੱਟ ਨਾ ਹੋਣ ਦਿੱਤਾ। ਦਵਿੰਦਰ ਪਟਿਆਲਵੀ ਜੀ ਨੇ ਕਈ ਕਵਿਤਾਵਾਂ, ਲੇਖ, ਬਾਲ ਕਵਿਤਾਵਾਂ, ਫ਼ੀਚਰ, ਪੁਸਤਕ ਸਮੀਖਿਆ, ਲੇਖਕਾਂ ਨਾਲ ਮੁਲਾਕਾਤਾਂ ਕਰਨ ਅਤੇ ਲਿਖਣ ਦਾ ਕਾਰਜ ਨਿਰੰਤਰ ਜਾਰੀ ਰੱਖਿਆ। ਦਵਿੰਦਰ ਪਟਿਆਲਵੀ ਜੀ ਦੀਆਂ ਕਈ ਮਸ਼ਹੂਰ ਅਖ਼ਬਾਰਾਂ ਰਸਾਲਿਆਂ ਤੇ ਸਾਂਝੇ ਸੰਗ੍ਰਹਿਆ ਵਿੱਚ ਰਚਨਾਵਾਂ ਪ੍ਰਕਾਸ਼ਿਤ ਹੋਈਆਂ। ਦਵਿੰਦਰ ਪਟਿਆਲਵੀ ਜੀ ਇੱਕ ਚੰਗੇ ਇਨਸਾਨ ਹੋਣ ਦੇ ਨਾਲ ਨਾਲ ਆਪਣੇ ਆਪ ਵਿੱਚ ਇੱਕ ਚੰਗੀ ਕਿਤਾਬ ਦੇ ਵਰਗੇ ਹਨ। ਜਿਸ ਦੇ ਹਰੇਕ ਪੰਨੇ ਨੂੰ ਹਰ ਪਲ ਪੜ੍ਹਨ ਨੂੰ ਜੀ ਕਰਦਾ ਹੈ।
ਪੜ੍ਹੋ ਇਹ ਵੀ - ਰੋਜ਼ਾਨਾ 20 ਮਿੰਟ ਰੱਸੀ ਟੱਪਣ ਨਾਲ ਸਰੀਰ ਨੂੰ ਹੁੰਦੇ ਹਨ ਹੈਰਾਨੀਜਨਕ ਫ਼ਾਇਦੇ
ਦਵਿੰਦਰ ਜੀ ਆਲ ਇੰਡੀਆ ਰੇਡੀਓ ਪਟਿਆਲਾ, ਦੂਰਦਰਸ਼ਨ, ਹਰਮਨ ਰੇਡੀਓ, ਆਸਟ੍ਰੇਲੀਆ, ਰਾਬਤਾ ਰੇਡੀਓ ਤੇ ਆਪਣੀਆਂ ਮਿੰਨੀ ਕਹਾਣੀਆਂ ਨਾਲ ਦਰਸ਼ਕਾਂ ਦੇ ਨਾਲ ਕਈ ਵਾਰੀ ਲਾਈਵ ਪ੍ਰੋਗਰਾਮ ਨਾਲ ਰੂਬਰੂ ਹੋ ਚੁੱਕੇ ਹਨ। ਦਵਿੰਦਰ ਪਟਿਆਲਵੀ ਜੀ ਦੀਆਂ ਇਨ੍ਹਾਂ ਮਿੰਨੀ ਕਹਾਣੀਆਂ ਤੋਂ ਪ੍ਰਭਾਵਿਤ ਹੋ ਸਾਹਿਤਕਾਰਾਂ ਨੇ ਉਨ੍ਹਾਂ ਨੂੰ ਕੋਈ ਕਿਤਾਬ ਦਰਸ਼ਕਾਂ ਦੀ ਝੋਲ਼ੀ ਪਾਉਣ ਲਈ ਪ੍ਰੇਰਿਤ ਕੀਤਾ। ਦਵਿੰਦਰ ਜੀ ਨੇ ਛੋਟੀ ਜਿਹੀ ਕੋਸ਼ਿਸ਼ ਕਰਦੇ ਹੋਏ ਸਾਡੇ ਵਰਗਿਆਂ ਲਈ ਇੱਕ ਵੱਡੇ ਉਪਰਾਲੇ ਦੇ ਰੂਪ ਵਿੱਚ ਆਪਣੀ ਪਲੇਠੀ ਮਿੰਨੀ ਕਹਾਣੀਆਂ ਦੀ ਕਿਤਾਬ ਛੋਟੇ ਲੋਕ ਆਪਣੇ ਚਾਉਂਣ ਵਾਲਿਆਂ ਦੀ ਝੋਲ਼ੀ ਪਾਈ। ਉਨ੍ਹਾਂ ਦੀ ਕਿਤਾਬ ਦਾ ਸਿਰਲੇਖ਼ ਭਾਵੇਂ ਛੋਟੇ ਲੋਕ ਹੈ ਪਰ ਇਹ ਕਿਤਾਬ ਵੱਡੇ ਦਿਲ ਵਾਲਿਆਂ ਦੀ ਬਾਤ ਪਾਉਂਦੀ ਹੈ।
ਪੜ੍ਹੋ ਇਹ ਵੀ - ਆਖ਼ਰ ਕਿਉਂ ਲੁੱਟਣ ਵਾਲਿਆਂ ਨੇ ਕਿਸੇ ਦੀ ਮਜ਼ਬੂਰੀ ਵੀ ਨਾ ਵੇਖੀ....?
ਇਸ ਕਿਤਾਬ ਵਿੱਚ ਅਲੱਗ ਅਲੱਗ ਵਿਸ਼ਿਆਂ ’ਤੇ ਬਾਤ ਪਾਉਂਦੀਆਂ ਕੁੱਲ 54 ਮਿੰਨੀ ਕਹਾਣੀਆਂ ਹਨ। ਹਰੇਕ ਕਹਾਣੀ ਆਪਣੀ ਆਪਣੀ ਥਾਂ ’ਤੇ ਪੂਰਾ ਇਨਸਾਫ਼ ਕਰਦੀ ਨਜ਼ਰ ਆਉਂਦੀ ਹੈ, ਛੋਟੇ ਲੋਕ ਦੇ ਇਸ ਕਵੀ ਨੇ ਬਹੁਤ ਸਾਰੇ ਜ਼ਿੰਦਗੀ ਦੇ ਪਹਿਲੂਆਂ ਨੂੰ ਬਹੁਤ ਹੀ ਬਾਰੀਕੀਆਂ ਨਾਲ ਕਲਮਬੰਧ ਕੀਤਾ ਹੈ। ਸਾਹਿਤ ਨਾਲ ਪਿਆਰ ਕਰਨ ਵਾਲੇ ਅਤੇ ਪੜ੍ਹਨ ਵਾਲੇ ਲਈ ਇਹ ਕਿਤਾਬ ਆਪਣੇ ਆਪ ਵਿੱਚ ਇੱਕ ਸੇਧ ਦਾ ਕੰਮ ਕਰਦੀ ਹੈ, ਪੜ੍ਹਨ ਵਾਲੇ ਨੂੰ ਲੱਗੇਗਾ ਕੀ ਇਹ ਕਿਤਾਬ ਸਿਰਫ਼ ਅਤੇ ਸਿਰਫ਼ ਮੇਰੇ ਲਈ ਲਿਖੀ ਗਈ ਹੈ। ਵੈਸੇ ਦਵਿੰਦਰ ਪਟਿਆਲਵੀ ਜੀ "ਸਾਹਿਤ ਸਭਾ ਰਜਿਸਟਰ ਪਟਿਆਲਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ,ਮੈਂ ਦਵਿੰਦਰ ਪਟਿਆਲਵੀ ਜੀ ਨੂੰ ਉਨ੍ਹਾਂ ਦੀ ਇਸ ਪਿਆਰੀ ਕਿਤਾਬ "ਛੋਟੇ ਲੋਕ" ਲਈ ਬਹੁਤ-ਬਹੁਤ ਮੁਬਾਰਕਬਾਦ ਦੇ ਨਾਲ ਦੁਆਵਾਂ ਕਰਦੇ ਹਾਂ ਕੀ ਉਹ ਅੱਗੇ ਤੋਂ ਵੀ ਹੋਰ ਆਪਣੇ ਚਾਉਂਣ ਵਾਲਿਆਂ ਲਈ ਸੇਧ ਪੂਰਕ ਮਿੰਨੀ ਕਹਾਣੀਆਂ ਦੀ ਕਿਤਾਬਾਂ ਆਪਣੇ ਚਾਉਂਣ ਵਾਲਿਆਂ ਦੀ ਝੋਲ਼ੀ ਪਾਉਂਦੇ ਰਹਿਣਗੇ।
ਪੜ੍ਹੋ ਇਹ ਵੀ - ਸੂਬਾ ਸਰਕਾਰ ਵੱਲੋਂ ਤਾਲਾਬੰਦੀ 'ਚ ਦਿੱਤੀ ਜਾ ਰਹੀ ਢਿੱਲ ਦਾ ਸਾਰਥਕ ਉਪਯੋਗ ਸਭ ਦੀ ਜ਼ਿੰਮੇਵਾਰੀ
ਫ਼ਿਲਹਾਲ ਉਨ੍ਹਾਂ ਨੂੰ ਉਨ੍ਹਾਂ ਦੀ ਇਸ ਕਿਤਾਬ "ਛੋਟੇ ਲੋਕ" ਲਈ ਬਹੁਤ-ਬਹੁਤ ਮੁਬਾਰਕਬਾਦ ਅਤੇ ਪਿਆਰ -ਅਸੀਸਾਂ ਨਾਲ..
ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444
ਆਲਮੀ ਦਿਮਾਗੀ ਕੈਂਸਰ ਚੇਤਨਾ ਦਿਹਾੜਾ: ਹਾਲਾਤਾਂ ਨਾਲ ਸਿੱਝਣ ਦਾ ਜਜ਼ਬੇ ਭਰਪੂਰ ਤਰੀਕਾ
NEXT STORY