ਕੱਤਕ ਦੀ ਮੱਸਿਆ ਨੂੰ ਮਨਾਈ ਜਾਣ ਵਾਲੀ ਦੀਵਾਲੀ ਜੋ ਸ਼ਬਦ ਦੀਪਾਵਲੀ ਤੋਂ ਬਣਿਆ ਦੀਪ ਮਤਲਬ ਦੀਵੇ। ਦੀਪਾਵਲੀ ਦਿਵਿਆਂ ਦੀ ਕਤਾਰ ਮੱਸਿਆ ਦੀ ਕਾਲੀ ਹਨੇਰੀ ਰਾਤ ਨੂੰ ਜਿਵੇਂ ਆਸਮਾਨ 'ਚ ਅਣਗਿਣਤ ਤਾਰੇ ਹੁੰਦੇ ਹਨ, ਉਸ ਤਰ੍ਹਾਂ ਇਸ ਤਿਉਹਾਰ ਨੂੰ ਦੀਵਿਆ ਦੀ ਰੌਸ਼ਨੀ ਨਾਲ ਰੁਸ਼ਨਾਇਆ ਜਾਂਦਾ ਹੈ। ਸਾਉਣੀ ਦੀ ਫ਼ਸਲ ਪਕਵਾਨ ਕੇ ਵੀ ਘਰ ਆ ਜਾਂਦੀਆ ਹੈ। ਸਰਦੀ ਦਾ ਮੌਸਮ ਵੀ ਸ਼ੁਰੂ ਹੋ ਜਾਂਦਾ ਹੈ। ਘੁਮਿਆਰ ਦੀ ਉਮੀਦ ਦੀਵੇ ਬਣਾਉਣ ਦੀ ਉਮੀਦ ਵੀ ਜਾਂਗ ਉੱਠਦੀ ਹੈ। ਇਸ ਦਿਨ ਸ੍ਰੀ ਭਗਵਾਨ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਰਾਵਣ ਨੂੰ ਮਾਰ ਕੇ ਬੁਰਾਈ ਦਾ ਖ਼ਾਤਮਾ ਕਰਕੇ ਜਿੱਤ ਪ੍ਰਾਪਤ ਕਰਕੇ ਅਯੁੱਧਿਆ ਵਾਪਸ ਆਏ ਸਨ।
ਸਿੱਖ ਧਰਮ 'ਚ ਸਿੱਖਾ ਦੇ ਸਤਿਕਾਰ ਯੋਗ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਵੀ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਅੰਮ੍ਰਿਤਸਰ ਪੁੱਜੇ ਸਨ। ਉਨ੍ਹਾਂ ਦੀ ਆਉਣ ਦੀ ਖ਼ੁਸ਼ੀ 'ਚ ਦੀਵੇ ਜਗਾ ਕੇ ਦੀਪਮਾਲਾ ਕਰਕੇ ਇਸ ਤਿਉਹਾਰ ਨੂੰ ਰੁਸ਼ਨਾਇਆ ਗਿਆ। ਜੈਨਿਆ ਦੇ ਤੀਰਥਕਰ ਮਹਾਵੀਰ ਸਵਾਮੀ ,ਸਵਾਮੀ ਦਿਆਨੰਦ, ਸਵਾਮੀ ਰਾਮਤੀਰਥ ਲਈ ਵੀ ਇਹ ਦਿਨ ਵਿਸੇਸ਼ ਸੀ। ਇਸ ਤਿਉਹਾਰ ਦੇ ਆਉਣ ਦੀ ਖੁਸ਼ੀ 'ਚ ਕੁਝ ਦਿਨ ਪਹਿਲਾਂ ਲੋਕ ਆਪਣੇ ਘਰਾਂ, ਦਫ਼ਤਰਾਂ, ਦੁਕਾਨਾਂ ਆਦਿ ਨੂੰ ਲਿਪਾਈ-ਪੁਤਾਈ, ਸਫ਼ੇਦੀ -ਰੋਗਨ ਆਦਿ ਕਰਦੇ ਹਨ। ਜਿਸ ਨਾਲ ਵਿਸੇਸ਼ ਸਫ਼ਾਈ ਦੇ ਨਾਲ-ਨਾਲ ਸਫ਼ਾਈ ਹੁੰਦੀ ਹੈ। ਹਾਨੀਕਾਰਕ ਕੀਟਾਣੂੰਆ ਆਦਿ ਦਾ ਖਾਤਮਾ ਹੁੰਦਾ ਹੈ ।
ਕੁਝ ਲੋਕ ਘਰਾਂ ਦੀ ਝਾੜ ਪੁਝ ਵੀ ਕਰਦੇ ਹਨ। ਦੀਵਾਲੀ ਦੇ ਤਿਉਹਾਰ ਦੀਆਂ ਖ਼ਾਸ ਤਿਆਰੀਆਂ ਕੀਤੀਆ ਜਾਂਦੀਆ ਹਨ । ਬਾਜ਼ਾਰਾਂ 'ਚ ਵੀ ਖਾਸ ਚਹਿਲ-ਪਹਿਲ ਸ਼ੁਰੂ ਹੋ ਜਾਂਦੀ ਹੈ। ਰੰਗ-ਬਿਰੰਗੀਆਂ ਹਟਰੀਆਂ ਹਾਰ ਰੰਗੋਲੀ ਦੇ ਰੰਗ ਖ਼ਾਸ ਹਲਵਾਇਆ ਦੇ ਦੁਕਾਨਾ ਦੀਆਂ ਰੌਣਕਾਂ ਸੁਨਿਆਰੇ ਦੀਆਂ ਦੁਕਾਨਾਂ, ਪਟਾਕੇ, ਦੀਵੇ ਚਮੂੰਠੇਦੀਵੇ ਕਲੰਡਰ ਆਦਿ ਭਾਂਤ-ਭਾਂਤ ਤਰ੍ਹਾਂ ਦੇ ਸਾਮਾਨ ਦੀਆਂ ਨੁਮਾਇਸ਼ ਜਿਹੀ ਆਦਿ ਗਾਇਕਾ ਅਤੇ ਬਚਿਆਂ ਦੇ ਖ਼ਾਸ ਕਰਕੇ ਬੱਚਿਆਂ ਦੇ ਧਿਆਨ ਨੂੰ ਆਪਣੇ ਵੱਲ ਕੇਂਦਰਿਤ ਕਰਦੇ ਹਨ ।ਪਟਾਕੇ ਵੀ ਬਾਜ਼ਾਰਾਂ ਤੋ ਖਾਲੀ ਜਗਾ 'ਚ ਵੇਚਣ ਨੂੰ ਲਗਾਏ ਜਾਂਦੇ ਹਨ। ਰੰਗ-ਬਿਰੰਗੀਆ ਬਿਜਲੀ ਦੀਆਂ ਲੜੀਆਂ ਲਗਾ ਕੇ ਦੀਵਾਲੀ ਨੂੰ ਰੁਸ਼ਨਾ ਕੇ ਖ਼ਾਸ ਅਹਿਮਅਤ ਦਿਤੀ ਜਾਂਦੀ ਹੈ ।ਇਹ ਦਿਨ ਵਪਾਰੀ ਵਰਗ ਲਈ ਖਾਸ ਮਹੱਤਵ-ਪੁਰਵਕ ਹੁੰਦਾ ਹੈ। ਉਨ੍ਹਾਂ ਵੱਲੋਂ ਨਵੇਂ ਬਹੀ-ਖਾਤੇ ਲਗਾਏ ਜਾਂਦੇ ਹਨ। ਬੱਚੇ ਚਾਵਾ ਨਾਲ ਦੀਵੇ ਪੇਂਟ ਕਰਦੇ, ਮੋਮਬੱਤੀਆਂ ਸਜਾਉਂਦੇ, ਰੰਗਾਂ ਦੀ ਰੰਗੋਲੀ ਬਣਾਉਂਦੇ ਹਨ। ਦੀਵਾਲੀ ਦਾ ਤਿਉਹਾਰ ਇਕ-ਦੂਜੇ ਨੂੰ ਮਿਠਾਈਆਂ ਗਿਫਟਾਂ ਆਦਿ ਵੰਡ ਕੇ ਭਾਈਚਾਰੇ ਸਾਂਝ ਵਧਾਉਣਾ ਸਿਖਾਉਂਦਾ ਹੈ। ਸਭ ਧਰਮਾ ਨਾਲ ਸਾਂਝੀ ਵਾਲਤਾ ਭਾਈਚਾਰੇ ਦੇ ਪਿਆਰ ਦੇ ਤਾਲਮੇਲ ਨੂੰ ਵਧਾ ਕੇ ਮਨਾਇਆ ਜਾਂਦਾ ਹੈ। ਇਕ ਦਿਨ ਪਹਿਲਾਂ ਯਮਰਾਜ ਦੇ ਨਾਮ ਦਾ ਇਕ ਦੀਵਾ ਸ਼ਾਮ ਨੂੰ ਜਗਾਇਆ ਜਾਂਦਾ ਹੈ। ਇਕ ਦਿਨ ਪਹਿਲਾਂ ਧਨਤੇਰਸ ਨੂੰ ਲੋਕ ਚਾਂਦੀ ਸੋਨਾ ਭਾਂਡੇ ਆਦਿ ਖਰੀਦਣਾ ਚੰਗਾ ਸ਼ਗੂਣ ਮੰਨਦੇ ਹਨ। ਮੋਮਬੱਤੀਆਂ ਬਿਜਲੀ ਦੀਆਂ ਲੜੀਆਂ ਲਗਾ ਕੇ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਕੁਝ ਲੋਕ ਰਾਤ ਨੂੰ ਹਵਨ ਕਰਦੇ ਦੇਵੀ ਲਕਸ਼ਮੀ ਮਾਤਾ ਦੀ ਪੂਜਾ ਕਰਦੇ ਹਨ। ਪਟਾਕੇ ਚਲਾਉਂਦੇ ਹਨ।
ਕੁਝ ਲੋਕ ਇਸ ਦਿਨ ਸ਼ਰਾਬ ਪੀਂਦੇ, ਜੁਆ ਖੇਡਦੇ ਨਸ਼ੇ ਕਰਦੇ, ਲੜਾਈ ਝਗੜੇ ਮਾਰ ਕੁੱਟ ਕਰਦੇ, ਖੁਸ਼ੀ ਦੇ ਇਸ ਤਿਉਹਾਰ ਨੂੰ ਗਮੀ 'ਚ ਬਦਲ ਦਿੰਦੇ ਹਨ। ਸਾਨੂੰ ਇਸ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਸ ਤਿਉਹਾਰ 'ਤੇ ਬਣ ਰਹੀਆਂ ਮਿਠਾਇਆ ਆਦਿ 'ਚ ਵੀ ਸਾਫ-ਸੁਥਰੇ ਬਿਨਾ ਮਿਲਾਵਟ ਵਾਲੇ ਘਿਓ ਦੁਧ ਦੀ ਵਰਤੋਂ ਕਰਕੇ ਮੱਖੀਆਂ, ਮੱਛਰਾਂ ਆਦਿ ਤੋਂ ਬਚਾਉਂਦੇ ਹੋਏ ।ਸਾਫ਼-ਸੁਥਰੀਆਂ ਜਾਲੀਆ ਨਾਲ ਢੱਕ ਕੇ ਰੱਖ ਕੇ ਵੇਚਣ 'ਚ ਹਲਵਾਈ ਵੀਰਾ ਭਾਈਚਾਰੇ ਦੇ ਸਹਿਯੋਗ ਦੀ ਲੋੜ ਹੈ ਤਾਂਕਿ ਜਨਤਾ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ। ਇਸ ਕੋਰੋਨਾ ਵਾਇਰਸ ਬੀਮਾਰੀ ਦੇ ਪ੍ਰਕੋਪ ਦੇ ਚਲਦੇ ਕੰਮ ਧੰਦਿਆਂ 'ਤੇ ਪਏ ਮਾੜੇ ਅਸਰ ਤੋਂ ਬਾਅਦ ਖੁੱਲ੍ਹੇ ਕੰਮ ਧੰਦੇ ਲਈ ਦੀਵਾਲੀ ਦਾ ਤਿਉਹਾਰ ਇਕ ਖ਼ਾਸ ਉਮੀਦ ਲੈ ਕੇ ਆਇਆ ਹੈ। ਸਾਨੂੰ ਸਾਂਝੀਵਾਲਤਾ ਭਾਈਚਾਰੇ ਪਿਆਰ ਨਾਲ ਸਾਥ ਦੇ ਕੇ ਫਿਜੁਲ ਵਿਖਾਵੇ ਵਾਲੇ ਖਰਚੇ ਨਾ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੰਡ ਕੇ ਛਕੋ ਦੇ ਨਾਰੇ 'ਤੇ ਅਮਲ ਕਰਦੇ ਹੋਏ ਰਲ ਮਿਲ ਕੇ ਅਜਿਹੇ ਮਨੋਰਥ ਅਤੇ ਖਰਚਾ ਕਰਨਾ ਚਾਹੀਦਾ ਹ,ੈ ਜਿਸ ਨਾਲ ਲੋਕਾਈ ਦਾ ਭਲਾ ਹੋਵੇ । ਸਾਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਂਦੇ ਹੋਏ ਮਿੱਟੀ ਦੇ ਦੀਵੇ ਬਾਲ ਕੇ ਦੀਵਾਲੀ ਮਨਾਉਣੀ ਚਾਹੀਦੀ ਹੈ।ਤਾਂਕਿ ਘੁਮਿਆਰਦੇ ਦੀਵੇ ਹਟਰੀਆ ਵਿਕ ਕੇ ਘੁਮਿਆਰ ਦੇ ਘਰ ਦੀ ਕਿਲਕਾਰੀ ਵੀ ਗੁਜਦੀ ਰਹੇ। ਅੰਮ੍ਰਿਤਸਰ ਦੀ ਦੀਵਾਲੀ ਬਹੁਤ ਪ੍ਰਸਿੱਧ ਹੈ।
ਬਬੀਤਾ ਘਈ ਵੱਲੋਂ ਇਸ ਤਿਉਹਾਰ ਦੀਆਂ ਸਮੂਹ ਜਨਤਾ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾ
ਬਬੀਤਾ ਘਈ
ਪੁੱਤਰੀ ਸਵਰਗੀ ਸ਼੍ਰੀ ਪ੍ਰੇਮ ਚੰਦ ਘਈ
ਡਾਕਟਰ ਕੂੰਦਨ ਹਸਪਤਾਲ ਰੋਡ
ਗੁਰੂਹਰਗੋਬਿੰਦ ਨਗਰ
ਮਿੰਨੀ ਛਪਾਰ
ਜ਼ਿਲ੍ਹਾ ਲੁਧਿਆਣਾ
ਫੋਨ ਨੰਬਰ 6239083668
ਕਰਤਾਰਪੁਰ ਸਾਹਿਬ ਅਤੇ ਮਹਾਰਾਜਾ ਰਣਜੀਤ ਸਿੰਘ
NEXT STORY