ਸਭ ਕੁਝ ਮੈਂ ਛਿੱਕੇ ਟੰਗਿਆ
ਜੋ ਪਾਇਆ ਜੋ ਗਵਾਇਆ
ਜਦ ਇਸ ਜੱਗ ਤੇ ਆਇਆਂ
ਪਰ ਮੈਂ ਕੁਝ ਸਮਝ ਨਾ ਪਾਇਆ।
ਰੰਗ ਬਰੰਗੀ ਦੁਨੀਆਂ ਤੱਕੀ
ਹਰ ਕੋਈ ਏਥੇ ਲੱਗੇ ਸ਼ੱਕੀ
ਲੱਗੇ ਜਿਵੇਂ ਤਵੀਤ ਖਵਾਇਆ
ਪਰ ਮੈਂ ਕੁਝ ਸਮਝ ਨਾ ਪਾਇਆ।
ਰੱਬ ਦੇ ਨਾਮ ਦੀ ਸੁਣਦਾ ਰੋਲੀ
ਕੋਈ ਪਾਵੇ ਉੱਚੀ ਤੇ ਕੋਈ ਹੋਲੀ
ਮੁਰਦਾਂ ਅੰਤੇ ਲੱਕੜੀ ਜਲਾਇਆ
ਪਰ ਮੈਂ ਕੁਝ ਸਮਝ ਨਾ ਪਾਇਆ।
ਧਰਮਾ ਪਿੱਛੇ ਲੜੋ ਲੜਾਈ
ਆਪੋ ਵਿੱਚੀ ਫੜੋ ਫੜਾਈ
ਪਤਾ ਨਹੀਂ ਕਿੱਥੇ ਕੀ ਚੜਾਇਆ
ਪਰ ਮੈਂ ਕੁਝ ਸਮਝ ਨਾ ਪਾਇਆ।
ਸਭ ਦਾ ਦਿਲੋਂ ਸਤਿਕਾਰ ਹਾਂ ਕਰਦਾ
ਗੁੱਸੇ ਗਿਲੇ ਆਪਣੇ ਮਨ ਤੇ ਜ਼ਰਦਾ
ਸੁਖਚੈਨ,ਸੰਤਾਪ ਜੋ ਹੱਡੀ ਹੰਡਾਇਆ
ਪਰ ਮੈਂ ਕੁਝ ਸਮਝ ਨਾ ਪਾਇਆ।
ਸੁਖਚੈਨ ਸਿੰਘ, ਠੱਠੀ ਭਾਈ,(ਯੂ ਏ ਈ)
00971527632924
ਛੱਡ ਗਈ ਮੈਨੂੰ, ਹਾਲੇ ਮਰਿਆ ਨਹੀਂ ਸੀ...
NEXT STORY