ਉਏ ! ਗੁਰਜੰਟ ਘਰੇ ਈ ਐਂ... ਮੱਘਰ ਨੇ ਸਵੇਰੇ ਸਾਜਰੇ ਹੀ ਨੈਣੋਂ ਕੇ ਜੰਟੇ ਦਾ ਦਰਵਾਜ਼ਾ ਖੜਕਾਉਂਦੇ ਹੋਏ ਕਿਹਾ। ਜੰਟੇ ਨੂੰ ਲੱਗਿਆ ਇਹ ਪਤਾ ਨਹੀਂ ਕਿਹੜਾ ਜੰਟੇ ਨੂੰ ਗੁਰਜੰਟ ਕਹਿਣ ਵਾਲਾ ਤੜਕੇ ਹੀ ਆ ਧਮਕਿਆ। ਉਸਨੇ ਕੁਝ ਦੱਬਵੀਂ ਆਵਾਜ਼ ਵਿੱਚ ਕਿਹਾ, ਹੋ.... ! ਆਉਂਦਾ ਬਾਈ ਕੇਰਾਂ ਮੂਕਾ ਵਲੇਟ ਲਵਾਂ ਸਿਰ 'ਤੇ ।''
ਜਦੋਂ ਉਹ ਬਾਹਰ ਆਇਆ ਤਾਂ ਦੇਖਿਆ ਕਿ ਗਰੇਵਾਲਾਂ ਦਾ ਮੱਘਰ ਅਤੇ ਕਰਤਾਰੇ ਵੈਲੀ ਕਾ ਮੇਲੂ ਉਸਦੇ ਲੱਕੜ ਦੇ ਲੱਗੇ ਗੇਟ ਅੱਗੇ ਖੜ੍ਹੇ ਸਨ। ਉਹ ਇੱਕ ਦਮ ਠਠੰਬਰ ਗਿਆ। ਉਸਨੇ ਆਪਣੀ ਹੈਰਾਨੀ ਬਿਆਨ ਕਰਦੇ ਹੋਏ ਕਿਹਾ ਸਰਦਾਰਾ.... ਅੱਜ ਕਿਵੇਂ ਗਰੀਬ ਦੀ ਕੁਟੀਆਂ ਵਿੱਚ ਦਰਸ਼ਨ ਦਿੱਤੇ ਸਾਜਰੇ ਹੀ, ਸਭ ਸੁਖ ਤਾਂ ਹੈ।”
ਪੜ੍ਹੋ ਇਹ ਵੀ ਖਬਰ - ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ, ਹਮੇਸ਼ਾ ਲਈ ਖੁੱਲ੍ਹ ਜਾਵੇਗੀ ਤੁਹਾਡੀ ਕਿਸਮਤ
ਕਾਹਦੀ ਸੁੱਖ ਗੁਰਜੰਟ ਸਿਆਂ ! ਆਹ ਸਰਕਾਰ ਨੇ ਕਹਿੰਦਾ ਨਵਾਂ ਕਾਨੂੰਨ ਪਾਸ ਕੀਤਾ ਬਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਾਰ ਮੁਕਾਣ ਦਾ।” ਹੁਣ ਜੰਟੇ ਨੂੰ ਦੂਜੀ ਵਾਰ ਮੱਘਰ ਦੇ ਮੂੰਹੋਂ ਗੁਰਜੰਟ ਸ਼ਬਦ ਮਾਹਾਂ ਦੀ ਦਾਲ ਵਿੱਚ ਕੋਕੜੂ ਵਾਂਗ ਰੜਕਣ ਲੱਗਾ। ਕਿਉਂਕਿ ਉਸਨੂੰ ਸਾਲ ਕੁ ਪਹਿਲਾਂ ਉਨ੍ਹਾਂ ਦੇ ਸੀਰੀ ਦੇ ਕੰਮ ਤੋਂ ਹਟੇ ਨੂੰ ਹੋਏ ਸਨ। ਉਸਨੇ ਕਈ ਵਰ੍ਹੇ ਉਨ੍ਹਾਂ ਦੇ ਸੀਰ ਲਏ ਸਨ। ਕਦੇ ਕਿਸੇ ਨੇ ਉਸਨੂੰ ਗੁਰਜੰਟ ਦੇ ਨਾਮ ਨਾਲ ਨਹੀਂ ਬੁਲਾਇਆ ਸੀ ਜੰਟੇ ਤੋਂ ਹੋਰ ਪਤਾ ਨਹੀਂ ਕਿਹੜੇ ਕਿਹੜੇ ਨਾਵਾਂ ਨਾਲ ਬੁਲਾਇਆ ਜਾਂਦਾ ਸੀ।
ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ
ਪਿਛਲੇ ਸਾਲ ਉਹਨੇ ਕਿਹਾ ਸੀ ਕਿ ਸਰਦਾਰਾ ਮੇਰੇ ਸੀਰ ਦਾ ਪੰਜ ਕੁ ਹਜ਼ਾਰ ਰੁਪਇਆ ਵਧਾ ਦਿਓ, ਥੋਨੂੰ ਪਤਾ ਘਰ ਵਿੱਚ ਨਿਆਣੇ ਨਿੱਕੇ ਨੇ ਅਤੇ ਉੱਤੋਂ ਇਹ ਮਹਿੰਗਾਈ ਨੇ ਚੀਕਾਂ ਕਢਾ ਰੱਖੀਆਂ ਏੇ। ਉਦੋਂ ਏਸੇ ਮੱਘਰ ਨੇ ਕਿਹਾ ਸੀ ਚੱਲ ਉਏ ! ਪੱਲਾ ਪੂਰਾ ਨਹੀਂ ਆਉਂਦਾ ਵੱਡੇ ਨਾਢੂ ਖਾਂ ਦਾ, ਹੁਣ ਤੇਰੇ ਨਿਆਣੇ ਅਸੀਂ ਪਾਲਦੇ ਫਿਰੀਏ...ਜਮ ਜਮ ਢੇਰ ਲਾਈ ਜਾਂਦੇ ਨੇ।
ਜੰਟਾ ਉਦੋਂ ਮੱਘਰ ਦੇ ਕਹੇ ਇਹ ਸ਼ਬਦ ਪਾਣੀ ਵਾਂਗ ਪੀ ਗਿਆ ਸੀ। ਹੁਣ ਮੱਘਰ ਨੇ ਆਪਣੀ ਗੱਲ ਅੱਗੇ ਤੋਰਦੇ ਨੇ ਕਿਹਾ ਕਿ ਗੁਰਜੰਟ ਅੱਜ ਇਹ ਜਿਹੜਾ ਕਾਨੂੰਨ ਪਾਸ ਕੀਤਾ ਉਸਦੇ ਖਿਲਾਫ਼ ਆਪਾਂ ਕਿਸਾਨ ਮਜ਼ਦੂਰ ਏਕਤਾ ਦਾ ਏਕਾ ਦਿਖਾਉਣ ਲਈ ਅਤੇ ਇਹ ਕਾਲੇ ਕਾਨੂੰਨ ਵਾਪਿਸ ਲੈਣ ਲਈ ਧਰਨਾ ਦੇਣਾ ਮੇਨ ਬਜ਼ਾਰ ਵਿੱਚ ਅੱਜ ਆਪਾਂ।
ਪੜ੍ਹੋ ਇਹ ਵੀ ਖਬਰ - ਬਾਲੀਵੁੱਡ ਦੇ ਚੋਟੀ ਦੇ ਨਿਰਮਾਤਾਵਾਂ ਨੇ 2 ਨਿਊਜ਼ ਚੈਨਲਾਂ ਖ਼ਿਲਾਫ ਦਰਜ ਕਰਵਾਇਆ ਮਾਮਲਾ, ਜਾਣੋ ਕਿਉਂ (ਵੀਡੀਓ)
ਵੇਖ ਬਾਈ ਮੱਘਰਾ ਅੱਜ ਤਾਂ ਮੈਂ ਦਿਹਾੜੀ ਚੱਲਿਆਂ ਮਿਸਤਰੀਆਂ ਨਾਲ ਕਈ ਦਿਨ ਪਹਿਲਾਂ ਜਦੋਂ ਮੁੰਡੇ ਦੀ ਲੱਤ ਟੁੱਟ ਗਈ ਸੀ ਤਾਂ ਮੈਂ ਚੰਦ ਠੇਕੇਦਾਰ ਨਾਲ ਦਿਹਾੜੀ ਲੱਗਾ ਸੀ। ਉਹਤੋਂ ਪੈਸੇ ਪਹਿਲਾਂ ਲੈ ਕੇ ਮੁੰਡੇ ਦੇ ਇਲਾਜ ਵਾਸਤੇ ਵਰਤੇ ਹੋਏ ਐ। ਉਨ੍ਹਾਂ ਦੇ ਬੰਦੇ ਵੀ ਸਾਵੇ ਹੀ ਰੱਖੇ ਹੁੰਦੇ ਨੇ ਜੇ ਇਉਂ ਦਿਹਾੜੀ ਮਾਰ ਲਈ ਤਾਂ ਅਗਲਿਆਂ ਦਾ ਕੰਮ ਰੁਕ ਜਾਉ ਨਾਲੇ ਅਗਲੇ ਹੋਰ ਬੰਦਾ ਭਾਲ ਲੈਣਗੇ। ਫੇਰ ਮੇਰੇ ਵਰਗਾ ਕਿਹੜੀ ਮਾਂ ਨੂੰ ਮਾਸੀ ਆਖੋ ਮੁੰਡੇ ਦੀ ਦਵਾਈ ਬੂਟੀ ਤਾਂ ਹਾਲੇ ਵੀ ਚੱਲੀ ਜਾਂਦੀ ਏ।
ਪੜ੍ਹੋ ਇਹ ਵੀ ਖਬਰ - ICMR ਦਾ ਵੱਡਾ ਖ਼ੁਲਾਸਾ: ਪੰਜਾਬ ਦੇ 9 ਵਿਅਕਤੀਆਂ ’ਚੋਂ ਇੱਕ ਵਿਅਕਤੀ ਹੁੰਦਾ ਹੈ ‘ਕੋਰੋਨਾ ਪੀੜਤ’ (ਵੀਡੀਓ)
ਮੱਘਰ ਨੇ ਆਪਣੀ ਬੋਲੀ ਦਾ ਕੁਝ ਰੋਂ ਬਦਲਦੇ ਹੋਏ ਕਿਹਾ, ”ਉਏ ਇਹਦੇ ਵਿੱਚ ਆਪਣੇ ਸਭ ਦੀ ਭਲਾਈ ਐ, ਕੋਈ ਕੱਲੇ ਜੱਟਾਂ ਦਾ ਕੰਮ ਨਹੀਂ, ਹੁਣ ਤਾਂ ਮਜ਼ਦੂਰਾਂ ਜੱਟਾਂ ਨੂੰ ਇੱਕ ਹੋਣਾ ਪੈਣਾ।” ਭਰਾਵਾ ਸਾਡੀ ਕਾਹਦੀ ਏਕਤਾ, ਸਾਨੂੰ ਤਾਂ ਅੱਥਣ ਉੱਗਣ ਢਿੱਡ ਦਾ ਫਿਕਰ ਲੱਗਾ ਰਹਿੰਦਾ ਹੈ ਅਸੀਂ ਤਾਂ ਦਿਹਾੜੀ ਕਰਕੇ ਹੀ ਢਿੱਡ ਭਰਨਾ ਭਾਵੇਂ ਖੇਤੀ ਦੀ ਹੋਵੇ ਜਾਂ ਮਿਸਤਰੀ ਦਾ ਤੁਸੀਂ ਤਾਂ ਦੋ ਕਿੱਲੇ ਗਹਿਣੇ ਕਰਕੇ ਕਨੇਡੇ ਚਲੇ ਜਾਣਾ ਅਸੀਂ ਤਾਂ ਇੱਥੇ ਹੀ ਨਾਲੀ ਦੇ ਕੀੜੇ ਵਾਂਗ ਰੇਗਦਿਆਂ ਪ੍ਰਾਣ ਤਿਆਗ ਦੇਣੇ ਐ।” ਉੱਤੋਂ ਸੀਰੀ ਤੁਸੀਂ ਹੁਣ ਬਹੀਆ ਨੂੰ ਰੱਖ ਲੈਂਦੇ ਹੋ, ਰੇਹ ਸਪਰੈ ਪੰਪਾਂ ਨਾਲ ਕਰ ਲੈਂਦੇ ਹੋ ਹੁਣ ਥੋਨੂੰ ਸਾਡੀ ਲੋੜ ਕਿੱਥੇ ਐ।
ਪੜ੍ਹੋ ਇਹ ਵੀ ਖਬਰ - ਚਿਹਰੇ ਦੀਆਂ ਛਾਈਆਂ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦੈ ‘ਪੁਦੀਨਾ’, ਜਾਣੋ ਹੋਰ ਵੀ ਫਾਇਦੇ
ਸਰਦਾਰੋ ਦੋ ਕੁ ਸਾਲ ਪਹਿਲਾਂ ਜਦੋਂ ਸਾਡਾ ਕੋਟਾ ਖਤਮ ਕਰਨ ਲਈ ਸਰਕਾਰ ਨੇ ਕਾਲੇ ਕਾਨੂੰਨ ਪਾਸ ਕੀਤੇ ਸਨ ਤਾਂ ਅਸੀਂ ਧਰਨਾ ਦਿੱਤਾ ਸੀ। ਉਦੋਂ ਤੁਹਾਡੀ ਕਿਸਾਨ ਏਕਤਾ ਸਾਡੇ ਮਜਦੂਰਾਂ ਦੀ ਏਕਤਾ ਨਹੀਂ ਬਣੀ ਸੀ। ਜੰਟੇ ਦੇ ਇਨ੍ਹਾਂ ਕਹੇ ਸ਼ਬਦਾਂ ਦਾ ਮੱਘਰ ਅਤੇ ਮੇਲੂ ਕੋਲ ਕੋਈ ਜਵਾਬ ਨਹੀਂ ਸੀ। ਏਨੇ ਨੂੰ ਜੰਟੇ ਦੇ ਘਰ ਵਾਲੀ ਸੀਬੋ ਨੇ ਆਵਾਜ਼ ਮਾਰ ਦਿੱਤੀ ਰੋਟੀ ਬੰਨ੍ਹੀ ਪਈ ਐ, ਕੰਮ 'ਤੇ ਨੀ ਜਾਣਾ। ''
ਸਤਨਾਮ ਸਮਾਲਸਰੀਆ
ਸੰਪਰਕ : 97108 60004
ਲੇਖ : ਸਰਕਾਰਾਂ ਦੇ ਰਵੱਈਏ, ਕਿਸਾਨਾਂ ਦੇ ਹੱਕ
NEXT STORY