ਬੰਦਿਆਂ ਛੱਡਦੇ ਤੂੰ ਝਗੜੇ ਝੇੜੇ
ਤੈਨੂੰ ਨਾ ਫਬਦੇ ਜਿਹੜੇ
ਲਾਹ ਲੈ ਤੂੰ ਦੰਦ ਕਰੇੜੇ
ਬੰਦਿਆਂ ਰੱਬ ਦੇ ਹੋ ਜਾ ਨੇੜੇ
ਪੜ੍ਹ ਲੈ ਦਿਲ ਲਾ ਕੇ ਪੜ੍ਹ ਲੈ
ਦੁਨੀਆ ਦੀ ਰਮਜ਼ ਤੂੰ ਫੜ ਲੈ
ਤੁਰਿਆਂ ਨਾ ਫਿਰ ਵਿਚ ਹਨ੍ਹੇਰੇ
ਬੰਦਿਆਂ ਰੱਬ ਦੇ ਹੋ ਜਾ ਨੇੜੇ
ਪਲ-ਪਲ ਤੇਰੀ ਆਰਜਾ ਘਟਦੀ
ਜਾਵੇ ਤੈਨੂੰ ਮਿੱਟੀ ਚੱਟਦੀ
ਕੱਚੇ ਜਿਵੇਂ ਖੁਰਣ ਬਨੇਰੇ
ਬੰਦਿਆਂ ਰੱਬ ਦੇ ਹੋ ਜਾ ਨੇੜੇ
ਦੁਨੀਆ ਦੇ ਦੇਖ ਰੰਗ ਤਮਾਸ਼ੇ
ਸਭ ਦੇ ਖੋਹ ਜਾਣੇ ਹਾਸੇ
ਸੁਖਚੈਨ ਜਿਉਣਾ ਏ ਸੁਣ ਕੇ ਜਿਹੜੇ
ਬੰਦਿਆਂ ਰੱਬ ਦੇ ਹੋ ਜਾ ਨੇੜੇ
ਕਰਤਾਰ ਦਾ ਜਦੋਂ ਹੁਕਮ ਆ ਗਿਆ
ਕਾਲ ਵਾਲਾ ਸਿਰ ਬਾਜ਼ ਛਾਹ ਗਿਆ
ਠੱਠੀ ਭਾਈ ਵਾਲਿਆਂ ਪਾਊ ਤੇਰੇ ਗੇੜੇ
ਬੰਦਿਆਂ ਰੱਬ ਦੇ ਹੋ ਜਾ ਨੇੜੇ
ਸੁਖਚੈਨ ਸਿੰਘ 'ਠੱਠੀ ਭਾਈ'
00971527632924
ਕਦ ਟੁੱਟੇਗੀ ਜ਼ੰਜੀਰ
NEXT STORY