ਮਨ ਸ਼ੈਤਾਨ ਹੈ। ਸ਼ੁਰੂ ਤੋਂ ਹੀ ਮਨ, ਮਰਜ਼ੀ ਕਰਕੇ ਮਨੁੱਖ ਨੂੰ ਚਲਾਉਂਦਾ ਹੈ।ਤਨ ਅਤੇ ਮਨ ਦਾ ਸੁਮੇਲ ਧਨ ਪ੍ਰਾਪਤੀ ਦੀ ਦੌੜ ਲਗਾਉਂਦਾ ਹੈ, ਜਿਸ ਨਾਲ ਕਈ ਬੁਰਾਈਆਂ ਜਨਮ ਲੈਂਦੀਆ ਹਨ।ਭੁੱਲਿਆ,ਭਟਕਿਆ ਅਤੇ ਤਰੰਗਾਂ ਮਾਰਦਾ ਮਨ ਬੰਦੇ ਨੂੰ ਟਿਕਣ ਨਹੀਂ ਦਿੰਦਾ। ਇਕ ਕਹਾਵਤ ਹੈ ਕਿ ਖਾਈਏ ਮਨ ਭਾਉਂਦਾ,ਇਸ ਕਹਾਵਤ ਨੇ ਰੁਖ ਮੋੜ ਲਿਆ ਹੈ, ਜੋ ਮਨ ਨੂੰ ਭਾਉਂਦਾ ਹੈ,ਉਸ ਨੂੰ ਖਾਣ ਲਈ ਸਿਹਤ ਆਗਿਆ ਨਹੀਂ ਦਿੰਦੀ।
ਖੋਟਾ ਅਤੇ ਮੈਲਾ ਮਨ ਸੁਧ-ਬੁੱਧ ਗੁਆ ਦਿੰਦਾ ਹੈ।ਮਨ ਦੇ ਆਖੇ ਲੱਗ ਕੇ ਖਾਧਾ,ਪੀਤਾ,ਪਹਿਨਿਆ ਅਤੇ ਸੁਣਿਆ ਝੰਜਟ ਪੈਦਾ ਕਰਦਾ ਹੈ।ਮਨ ਅਜਿਹੀ ਸ਼ੈਅ ਹੈ ਜੋ ਜਾਣਦੀ ਹੋਈ ਵੀ ਅਣਜਾਣਤਾ ਦੀ ਸਥਿਤੀ ਪੈਦਾ ਕਰਦੀ ਹੈ।ਇਸੇ ਲਈ ਸ਼ੈਤਾਨ ਮਨ ਦੀ ਖੋਜ ਉਪਜੀ ਸੀ।ਜਦੋਂ ਮਨ ਨੂੰ ਕਾਬੂ ਵਿਚ ਰੱਖ ਕੇ ਕੁਝ ਕਰਨ ਦਾ ਜਤਨ ਕੀਤਾ ਜਾਂਦਾ ਹੈ ਫਿਰ ਆਮ ਕਹਿ ਵੀ ਦਿੱਤਾ ਜਾਂਦਾ ਹੈ ਕਿ ਮਨ ਮਾਰਕੇ ਹੀ ਕੰਮ ਕੀਤਾ। ਇਸ ਸਾਰੇ ਘਟਨਾ ਕ੍ਰਮ ਵਿਚ ਮਨ ਕਮਜ਼ੋਰ ਹੋ ਕੇ ਰੋਗੀ ਬਣ ਜਾਂਦਾ ਹੈ।ਇਸ ਨਾਲ ਮਨੁੱਖੀ ਵਿਕਾਸ ਦੇ ਸਾਰੇ ਰਸਤੇ ਬੰਦ ਹੋ ਜਾਂਦੇ ਹਨ। ਰੋਗੀ ਮਨ ਕੰਧਾਂ ਵਿਚ ਟੱਕਰਾਂ ਮਾਰਨ ਵਾਂਗ ਹੁੰਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧੁਰੋਂ ਆਈ ਬਾਣੀ ਉਚਾਰ ਕੇ ਬਹੁਤ ਪਹਿਲਾਂ ਹੀ ਮਨ ਨੂੰ ਜਿੱਤਣ ਦਾ ਸੰਦੇਸ਼ ਦਿੱਤਾ ਸੀ।ਇਹ ਸੰਦੇਸ਼ ਮਨੁੱਖਤਾ ਦੀ ਭਲਾਈ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਗੁਰੂ ਸਾਹਿਬ ਦੇ ਫਰਮਾਨ ਨਾਲ ਹੀ ਮਨੁੱਖ ਦੇ ਲੋਕ-ਪਰਲੋਕ ਸ਼ਾਂਤਮਈ ਹੋਣ ਦੇ ਨਾਲ-ਨਾਲ ਦੁਨਿਆਵੀ ਸਲੀਕਾ ਵੀ ਕਾਇਮ ਰਹੇਗਾ ਧੰਨ ਗੁਰੂ ਨਾਨਕ ਧੰਨ ਸੰਦੇਸ਼ “ਮਨਿ ਜੀਤੈ ਜਗੁ ਜੀਤੁ''।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾ98781-11445
ਸੂਬਿਆਂ ਦੇ ਵਿਕਾਸ ਲਈ ਰਾਜਪਾਲਾਂ ਤੇ ਰਾਜ ਸਰਕਾਰਾਂ ਵਿਚਾਲੇ ਤਾਲਮੇਲ ਦੀ ਲੋੜ
NEXT STORY