Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 21, 2026

    2:30:33 PM

  • school teacher student

    ਪੰਜਾਬ: ਸਕੂਲ 'ਚ Teacher ਨੇ ਮੁੰਡੇ ਨਾਲ ਕੀਤੀ...

  • zomato delivery boy hungry people food jantar mantar

    ਜੰਤਰ-ਮੰਤਰ ਵਿਰੋਧ ਪ੍ਰਦਰਸ਼ਨ ਵਿਚਾਲੇ ਪੁੱਜਾ...

  • diesel price hike

    5.71 ਰੁਪਏ ਮਹਿੰਗਾ ਹੋਇਆ ਡੀਜ਼ਲ, ਸਸਤਾ ਹੋਇਆ...

  • himachal pradesh toll tax himachal vehicle

    ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ’ਤੇ ਲੱਗੇਗਾ ਟੈਕਸ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਗੁਰੂ ਨਾਨਕ ਦੇਵ ਜੀ ਦਾ ਸੰੰਦੇਸ਼

MERI AWAZ SUNO News Punjabi(ਨਜ਼ਰੀਆ)

ਗੁਰੂ ਨਾਨਕ ਦੇਵ ਜੀ ਦਾ ਸੰੰਦੇਸ਼

  • Edited By Aarti Dhillon,
  • Updated: 30 Nov, 2020 11:41 AM
Meri Awaz Suno
message of guru nanak dev ji
  • Share
    • Facebook
    • Tumblr
    • Linkedin
    • Twitter
  • Comment

ਸੰਦੇਸ਼ ਨੂੰ ਕਿਸੇ ਵੀ ਸਮਕਾਲ ਤੱਕ ਸੀਮਿਤ ਕਰਕੇ ਵੇਖਣ ਦੀ ਕੋਸ਼ਿਸ਼ ਗੁਰੂ ਨਾਨਕ ਦੇਵ ਜੀ ਵਰਗੇ ਧਰਮ-ਸੰਸਥਾਪਕ ਨਾਲ ਨਿਆਂ ਨਹੀਂ ਕਰ ਸਕਦੀ। ਇਸ 'ਚ ਤਾਂ ਕੋਈ ਸ਼ੱਕ ਹੀ ਨਹੀਂ ਰਹਿ ਗਿਆ ਕਿ ਗੁਰੁ ਨਾਨਕ ਪਾਤਸ਼ਾਹ ਜੀ ਦਾ ਸੰਦੇਸ਼ ਕਿਸੇ ਸਮੇਂ ਦੀ ਸੀਮਾ 'ਚ ਜਾਂ ਕਿਸੇ ਇਲਾਕੇ ਦੀ ਸੀਮਾ 'ਚ ਰੱਖ ਕੇ ਵੇਖੇ ਵਾਸਤੇ ਨਹੀਂ ਸੀ। ਉਨ੍ਹਾਂ ਨੇ ਜਿਹੜੀਆਂ ਗੱਲਾਂ ਸੋਲਵੀ੍ਹਂ ਸਦੀ 'ਚ ਕਹੀਆਂ ਸਨ, ਉਹ ਅੱਜ ਵੀ ਓਸੇ ਤਰ੍ਹਾਂ ਰਾਹ ਵਿਖਾਉਣ 'ਚ ਸਹਾਇਤਾ ਕਰ ਸਕਦੀਆਂ ਹਨ। ਬਾਬਾ ਨਾਨਕ ਦੇ ਸੰਦੇਸ਼ ਦਾ ਸਬੰਧ ਸਿੱਧਾ ਬੰਦੇ ਦੀ ਰੂਹ ਨਾਲ ਹੈ। ਬੰਦੇ ਦੀ ਰੂਹ ਨਹੀਂ ਬਦਲਦੀ, ਬੰਦੇ ਦੇ ਹਾਲਾਤ ਬਦਲਦੇ ਹਨ। ਬੰਦੇ ਨੂੰ ਬਦਲਣ ਲਈ, ਬੰਦੇ ਦੇ ਹਾਲਾਤ ਨੂੰ ਬਦਲਣ ਦੀ ਲੋੜ ਹੈ ਅਤੇ ਰਹੇਗੀ। ਹਾਲਾਤ ਨੂੰ ਬਦਲਣ ਦੀ ਪ੍ਰੇਰਨਾਂ ਨੂੰ ਬਾਣੀ 'ਚ ਜੋਤਿ ਕਿਹਾ ਗਿਆ ਹੈ ਅਤੇ ਜੋਤਿ ਨੂੰ ਅਮਲ 'ਚ ਲਿਆਉਣ ਦੀ ਵਿਧੀ ਨੂੰ ਜੁਗਤਿ ਕਿਹਾ ਗਿਆ ਹੈ। ਜੋਤਿ ਅਤੇ ਜੁਗਤਿ ਦਾ ਨਿਸਤਾਰਾ ਗੁਰੂ ਨਾਨਕ ਦੇਵ ਜੀ ਨੇ ਕਰ ਦਿੱਤਾ ਸੀ। ਇਸ ਨਾਲ ਇਹ ਗੱਲ ਸਾਹਮਣੇ ਆ ਗਈ ਸੀ ਕਿ ਨਾਨਕ-ਸੰਦੇਸ਼ ਦੇ ਵਾਰਸਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜੋਤਿ ਅਤੇ ਜੁਗਤਿ ਦੀ ਗੁਰੁ-ਦਾਤ ਨੂੰ ਪਹਿਲਾਂ ਆਪ ਹੰਢਾਉਣ ਅਤੇ ਫਿਰ ਦੂਜਿਆਂ ਤੱਕ ਇਸ ਅਹਿਸਾਸ ਨੂੰ ਪਹੁੰਚਾਉਣ ਲਈ ਸੰਭਵ ਯਤਨ ਕਰਨ। ਏਸੇ ਨੂੰ “ਆਪਿ ਜਪੈ ਅਵਰਾ ਨਾਮ ਜਪਾਵੈ“ ਰਾਹੀਂ ਸਮਝਿਆ ਤੇ ਸਮਝਾਇਆ ਜਾ ਸਕਦਾ ਹੈ। ਇਹ ਸਭ ਕੁਝ ਬਾਣੀ ਨਾਲ ਜੁੜਿਆ ਹੀ ਸੰਭਵ ਹੋ ਸਕਦਾ ਹੈ। ਸਿੱਖੀ ਦੀ ਜ਼ੁਬਾਨ 'ਚ ਬਾਣੀ ਨਾਲੋਂ ਟੁਟਣ ਨਾਲ ਅਗਿਆਨੀ ਅਤੇ ਵਿਕਾਰੀ ਸੁਭਾ ਦਾ ਬੋਲਬਾਲਾ ਹੋ ਜਾਂਦਾ ਹੈ।
ਆਪਾਧਾਪੀ ਦੇ ਮਾਹੌਲ 'ਚ ਪੈਦਾ ਹੋ ਰਹੀਆਂ ਦੁਸ਼ਚਾਰੀਆਂ “ਪਰਮੇਸਰ ਤੇ ਭੁਲਿਆਂ ਵਿਆਪਨ ਸਭੈ ਰੋਗ“ ਦੇ ਹਵਾਲੇ ਨਾਲ ਸਮਝੀਆਂ ਜਾ ਸਕਦੀਆਂ ਹਨ। ਜੋ ਸਿਧਾਂਤ ਦੀ ਸੋਝੀ ਤੋਂ ਮਹਿਰੂਮ ਹੁੰਦਾ ਹੈ ਉਸ ਨੂੰ ਹਾਲਾਤ ਦੀ ਗੁਲਾਮੀ, ਬੰਦੇ ਦਾ ਬੰਦਾ ਹੋ ਜਾਣ ਵੱਲ ਧੱਕ ਦਿੰਦੀ ਹੈ। ਇਸ ਤੋਂ ਬਚਣ ਦੀ ਜੁਗਤਿ ਨੂੰ ਹੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਰੂਪ 'ਚ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਣੀ ਦੇ ਵਿਦਿਆਰਥੀ ਵਜੋਂ ਇਹ ਵਿਸ਼ਵਾਸ਼ ਪੱਕਾ ਹੋ ਸਕਦਾ ਹੈ ਕਿ ਧਰਮ ਤੋ ਬਿਨਾਂ ਬਾਕੀ ਸਾਰੀਆ ਜੁਗਤਾਂ, ਗੁਲਾਮੀ ਨੂੰ ਕਿਸੇ ਦੂਸਰੀ ਗੁਲਾਮੀ ਨਾਲ ਬਦਲਣ ਦਾ ਰਾਹ ਤਾਂ ਦੱਸਦੀਆਂ ਹਨ, ਪਰ ਗੁਲਾਮੀ ਤੋਂ ਮੁਕਤੀ ਦਾ ਰਾਹ ਉਸ ਤਰ੍ਹਾਂ ਨਹੀ ਦੱਸਦੀਆਂ, ਜਿਵੇਂ ਗੁਰਮਤਿ 'ਚ ਦੱਸਿਆ ਹੋਇਆ ਹੈ। ਕੁੱਲ ਲੁਕਾਈ ਲਈ ਸਾਂਝਾ ਸੰਦੇਸ਼ ਹੋਰਨਾਂ ਮਹਾਂਪੁਰਸ਼ਾਂ ਨੇ ਵੀ ਦਿੱਤਾ ਹੈ ਪਰ ਜਿਸ ਤਰ੍ਹਾਂ ਨਾਨਕ ਪਾਤਸ਼ਾਹ ਨੇ ਜੋ ਕਿਹਾ ਹੈ ਅਤੇ ਉਸੇ ਨੂੰ ਜਿਵੇਂ ਆਪ ਜੀਵਿਆ ਸੀ ਅਤੇ ਬੰਦੇ ਵਲੋਂ ਜੀਵੇ ਜਾਣ ਨੂੰ, ਧਰਮ ਦੀ ਮੁੱਢਲੀ ਲੋੜ ਮੰਨਿਆ ਹੈ, ਉਹ ਨ ਕੇਵਲ ਵੱਖਰੇ ਧਰਮ ਦੀ ਸਥਾਪਨਾ ਹੈ, ਸਗੋਂ ਸਾਰਿਆਂ ਸਮਿਆਂ ਦੀ ਲੋੜ ਵੀ ਬਣ ਗਿਆ ਹੈ। ਕਿਸੇ ਵੀ ਮਹਾਂਪੁਰਸ਼ ਦਾ ਸੰਦੇਸ਼ ਤਾਂ ਹੀ ਠੀਕ ਹੁੰਦਾ ਹੈ, ਜੇ ਉਹ ਧਾਰਮਿਕ-ਕਟੜਤਾ ਵਾਸਤੇ ਨਹੀਂ ਵਰਤਿਆ ਜਾ ਸਕਦਾ ਪਰ ਕਿਸੇ ਵੀ ਮਹਾਂਪੁਰਖ ਦੇ ਪੈਰੋਕਾਰ ਜੇ ਉਸ ਸੰਦੇਸ਼ ਨੂੰ, ਅਮਲ 'ਚ ਜਿਊਂ ਸਕਣ ਦੀ ਸਮਰੱਥਾ ਤੋਂ ਵਿਰਵੇ ਰਹਿ ਜਾਣ ਤਾਂ ਉਹ ਸੰਦੇਸ਼ ਦੀ ਖੁਬਸੂਰਤੀ ਨਾਲੋ ਹੀ ਟੁੱਟ ਜਾਂਦੇ ਹਨ। ਗੁਰੁ ਨਾਨਕ ਪਾਤਸ਼ਾਹ ਜੀ ਦੇ ਵੇਲੇ ਤੱਕ ਇਹੋ ਕੁਝ ਵਾਪਰ ਰਿਹਾ ਸੀ। ਇਸ 'ਚੋਂ ਬਾਹਰ ਕੱਢਣ ਲਈ ਗੁਰੁ ਨਾਨਕ ਦੇਵ ਜੀ ਦੇ ਸੰਦੇਸ਼ ਨੇ ਜੋ ਕੁਝ ਕੀਤਾ, ਉਸੇ ਨੂੰ ਸਿੱਖ ਧਰਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ, ਕੋਈ ਵਿਅਕਤੀ ਨਹੀਂ ਸੀ, ਸਗੋਂ ਅਕਾਲ ਪੁਰਖ ਦੀ ਸਿਫਤ ਸਲਾਹ ਵਾਲਾ ਸ਼ਬਦ-ਗੁਰੂ ਹੀ ਸੀ। ਇਸੇ ਕਰਕੇ ਗੁਰੁ ਨਾਨਕ ਦੇਵ ਜੀ ਜਨਮ ਤੋਂ ਗੁਰੂ ਸਨ। ਅਕਾਲਪੁਰਖ ਦਾ ਪ੍ਰਗਟਾਵਾ ਉਨ੍ਹਾਂ ਨੇ ਜਪੁਜੀ ਸਾਹਿਬ ਦੇ ਮੂਲ ਮੰਤ੍ਰ “< ਤੋਂ ਗੁਰ ਪਰਸਾਦਿ“ ਦੁਆਰਾ ਕਰ ਦਿੱਤਾ ਸੀ ਅਤੇ ਏਸੇ ਨੂੰ “ਗੁਰੁ ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ ਜੀਉ£“ ਕਿਹਾ ਹੈ। ਇਹੀ ਗੱਲ ਉਸ ਵੇਲੇ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ ਜਦੋਂ ਉਨ੍ਹਾਂ ਨੇ ਸਿੱਧ ਗੋਸ਼ਟਿ 'ਚ ਸਿਧਾਂ ਜੋਗੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ, ਆਪ ਹੀ ਕਿਹਾ ਹੈ ਕਿ ਉਨ੍ਹਾਂ ਦਾ ਗੁਰੂ, ਸ਼ਬਦ(ਬਾਣੀ) ਹੈ ਅਤੇ ਇਹ ਰਿਸ਼ਤਾ ਉਨ੍ਹਾਂ ਨੇ ਸ਼ਬਦ 'ਚ ਸੁਰਤ ਜੋੜ ਕੇ ਪ੍ਰਾਪਤ ਕੀਤਾ ਹੈ। ਸੋ ਇਸ 'ਚ ਗੁਰੂ-ਸੰਦੇਸ਼ ਉਹੀ ਹੈ, ਜਿਸ ਬਾਰੇ ਅਰਦਾਸ ਕਰਦਿਆਂ, ਹਰ ਸਿੱਖ ਤੋਂ ਇਹ ਚੇਤਾ ਰੱਖਣ ਦੀ ਆਸ ਕੀਤੀ ਜਾਂਦੀ ਹੈ ਕਿ “ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਸ੍ਰੀ ਗੁਰੁ ਗ੍ਰੰਥ ਸਾਹਿਬ“ ਦਾ ਧਿਆਨ ਧਰਕੇ ਹੀ ਜਿਊਣਾ ਹੈ। ਲੋਕ ਸਿਮਰਤੀ 'ਚ ਇਹ ਵੀ ਮੰਨਿਆ ਜਾਂਦਾ ਰਿਹਾ ਹੈ ਕਿ ਗੁਰੁ ਬਿਨਾਂ ਗਤਿ ਨਹੀਂ ਹੈ। ਬਾਬਾ ਨਾਨਕ ਨੇ ਕਿਸੇ ਦੇਹਧਾਰੀ-ਗੁਰੂ ਦੀ ਥਾਂ  ਸ਼ਬਦ-ਗੁਰੂ ਨੂੰ ਗੁਰੂ ਮੰਨਿਆ ਹੈ- “ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ“£(943)ਇਸ ਹਵਾਲੇ ਨਾਲ ਨਿਰਸੰਦੇਹ ਉਹ ਜਨਮ ਤੋਂ ਗੁਰੂ ਹੋ ਗਏ ਸਨ ਪਰ ਇਸ ਗੱਲ ਦਾ ਐਲਾਨ ਉਨ੍ਹਾਂ ਨੇ ਓਨਾ ਚਿਰ ਨਹੀਂ ਕੀਤਾ ਸੀ, ਜਿੰਨਾ ਚਿਰ ਉਹ ਇਸ ਅਵਸਥਾ ਨੂੰ ਸਿਮਰਨ ਦੀ ਵਿਧੀ ਰਾਹੀਂ ਅਮਲ 'ਚ ਨਹੀਂ ਉਤਾਰ ਸਕੇ ਸਨ। ਉਨ੍ਹਾਂ ਨੇ ਆਪਣੇ ਗੁਰੁ-ਮਿਸ਼ਨ ਦ ਐਲਾਨ ਵੀ ਵੱਖਰੇ ਢੰਗ ਨਾਲ ਕੀਤਾ ਸੀ ਅਤੇ ਇਹ 'ਵੇਈਂ ਨਦੀ ਪਰਵੇਸ਼' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕੇਵਲ ਇੰਨਾ ਹੀ ਕਿਹਾ ਕਿ ਧਰਮ, ਜਨਮ ਤੋਂ ਨਹੀਂ ਹੁੰਦਾ- “ਨ ਕੋ ਹਿੰਦੂ ਨ ਕੋ ਮੁਸਲਮਾਨ“। ਇਸੇ ਨੂੰ ਪੰਥਕ ਸੁਰ 'ਚ ਤੀਸਰ ਪੰਥ ਦੇ ਰੂਪ 'ਚ ਵੀ ਵੇਖਿਆ ਗਿਆ ਹੈ ਪਰ ਅੱਜ ਦੇ ਸਮੇਂ 'ਚ, ਜਦੋ ਸਿੱਖ ਭਾਈਚਾਰਾ ਆਮ ਕਰਕੇ ਪਤਿਤਪੁਣੇ ਦੀ ਸਮੱਸਿਆ 'ਚ ਘਿਰਿਆ ਹੋਇਆ ਹੈ, ਤਾਂ ਇਹੀ ਸੰਦੇਸ਼ ਇਕ ਭਵਿੱਖਮੁਖੀ ਵੰਗਾਰ ਦੀ ਭੂਮਿਕਾ ਵੀ ਨਿਭਾ ਰਿਹਾ ਪ੍ਰਤੀਤ ਹੁੰਦਾ ਹੈ। ਇਹੋ ਕਿਹਾ ਜਾ ਰਿਹਾ ਹੈ ਕਿ ਗੁਰੂ ਜੀ ਦਾ ਸੰਦੇਸ਼ ਸ਼ਬਦ ਰੂਪ 'ਚ ਪ੍ਰਾਪਤ ਹੈ ਅਤੇ ਇਸ ਦਾ ਲਾਹਾ ਸੁਰਤਿ ਨੂੰ ਸ਼ਬਦ ਨਾਲ ਜੋੜਿਆ ਹੀ ਪ੍ਰਾਪਤ ਹੋ ਸਕਦਾ ਹੈ। ਪਤਿਤਪੁਣੇ ਦੀ ਵਬਾਅ, ਬਾਣੀ(ਸ਼ਬਦ) ਨਾਲੋਂ ਟੁਟਣ ਕਾਰਨ ਹੀ ਫੈਲੀ ਹੈ ਅਤੇ ਇਸ ਤੋਂ ਬਾਣੀ ਨਾਲ ਜੁੜਕੇ ਹੀ ਬਚਿਆ ਜਾ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਜੇ ਇਹ ਸੰਦੇਸ਼ ਦਿਲਾਂ 'ਚ ਵਸਾਅ ਲਿਆ ਜਾਵੇ ਤਾਂ ਸਿੱਖ, ਸਿੱਖ ਹੋਣ ਦੇ ਫਖਰ ਦਾ ਵਾਰਸ ਕਹਾਉਣ ਦਾ ਅਧਿਕਾਰੀ ਵੀ ਹੋ ਸਕਦਾ ਹੈ ਅਤੇ ਗੁਰੁ ਦੇ ਸੰਦੇਸ਼ ਨੂੰ ਲੋੜਵੰਦਾਂ ਤੱਕ ਲੈ ਕੇ ਜਾਣ ਦੀ ਜ਼ਿੰਮੇਵਾਰੀ ਵੀ ਨਿਭਾ ਸਕਦਾ ਹੈ।


ਇਹ ਖੁਸ਼ੀ ਦੀ ਗੱਲ ਹੈ ਕਿ ਨਾਨਕ ਨਾਮਲੇਵਾ ਸਾਰੀ ਦੁਨੀਆਂ 'ਚ ਫੇਲ ਗਏ ਹਨ ਅਤੇ ਇਸ ਨਾਲ ਸਿੱਖੀ ਦਾ ਸੰਦੇਸ਼ ਸਾਰੀ ਦੁਨੀਆ 'ਚ ਕਿਸੇ ਨ ਕਿਸੇ ਢੰਗ ਨਾਲ ਪਹੁੰਚ ਵੀ ਗਿਆ ਹੈ। ਇਸ ਤਰ੍ਹਾਂ ਵਿਦੇਸ਼ਾਂ 'ਚ ਵੱਸਦਾ ਹਰ ਸਿੱਖ ਸਿੱਖੀ ਦਾ ਰਾਜਦੂਤ ਹੋ ਗਿਆ ਹੈ। ਜਿਥੇ ਰਾਜਦੂਤ ਹੋਵੇਗਾ, ਉਥੇ ਸਿੱਖੀ ਬਾਰੇ ਪੁੱਛਣ ਵਾਲੇ ਵੀ ਪੈਦਾ ਹੋ ਜਾਣਗੇ ਤਾਂ ਤੇ ਇਹ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਹਰ ਸਿੱਖ ਸਿੱਖੀ ਬਾਰੇ ਦੂਜਿਆਂ ਨੂੰ ਦੱਸ ਸਕਣ ਦੀ ਸਮਰਥਾ ਵੀ ਹਾਸਲ ਕਰੇ ਅਤੇ ਸਿੱਖੀ ਸਰੂਪ ਨਾਲ ਨਿਭਣ ਲਈ ਲੋੜੀਂਦੀ ਦ੍ਰਿੜ੍ਹਤਾ ਅਤੇ ਫਖਰ ਵੀ ਪੈਦਾ ਕਰੇ। ਇਹ ਗੱਲ ਸਾਨੂੰ ਆਪਣੇ-ਆਪਣੇ ਘਰਾਂ ਤੋ ਅਤੇ ਆਪਣੇ-ਆਪਣੇ ਬੱਚਿਆਂ ਤੋ ਸ਼ੁਰੂ ਕਰ ਲੈਣੀ ਚਾਹੀਦੀ ਹੈ। ਅਮਰੀਕਨ ਸਿੰਘਾਂ ਨੂੰ ਵੇਖ ਕੇ ਮੈਨੂੰ ਵਿਸ਼ਵਾਸ਼ ਹੋ ਗਿਆ ਹੈ ਕਿ ਪੱਛਮੀ ਦੇਸ਼ਾਂ 'ਚ ਸਿੱਖੀ ਸਰੂਪ ਦੀ ਪਾਲਨਾਂ ਐਨੀ ਔਖੀ ਨਹੀਂ ਹੈ, ਜਿੰਨੀ ਬਹੁਤੇ ਸਿੱਖਾਂ ਨੇ ਸਮਝ ਲਈ ਹੈ। ਦੁਨੀਆ ਦਿਨੋ ਦਿਨ ਬਹੁਤ ਛੋਟੀ ਹੁੰਦੀ ਜਾ ਰਹੀ ਹੈ ਅਤੇ ਇਸੇ ਲਈ ਦੁਨੀਆਂ ਨੂੰ ਗਲੋਬਲ ਪਿੰਡ ਕਿਹਾ ਜਾਣ ਲੱਗ ਪਿਆ ਹੈ। ਇਸ ਪ੍ਰਸੰਗ 'ਚ ਸੌੜੀ ਬਿਰਤੀ ਵਾਲੇ ਧਾਰਮਿਕ ਭਾਈਚਾਰਿਆਂ ਨੂੰ ਸ਼ੱਕ ਨਾਲ ਵੇਖਿਆ ਜਾਣ ਲੱਗ ਪਿਆ ਹੈ। ਜੇ ਇਸ ਸੌੜੀ ਬਿਰਤੀ ਦੀ, ਕੋਈ ਧਰਮ ਵਕਾਲਤ ਕਰਦਾ ਹੈ, ਤਾਂ ਉਸ ਨੂੰ ਵੀ ਵਰਤਮਾਨ 'ਚ ਬਹੁਤੀ ਇੱਜ਼ਤ ਨਾਲ ਨਹੀ ਵੇਖਿਆ ਜਾਂਦਾ। ਇਹ ਖੁਸ਼ੀ ਦੀ ਗੱਲ ਹੈ ਕਿ ਕਿਸੇ ਸਿੱਖ ਨੂੰ ਆਪਣੇ ਧਰਮ ਨੂੰ ਲੈ ਕੇ ਕਸੂਤੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਪੈਂਦੇ। ਸਿੱਖਾਂ ਦੀ ਸਿੱਖਿਆ ਅਤੇ ਸਿੱਖਾਂ ਦਾ ਇਤਿਹਾਸ, ਗੈਰਸਿੱਖਾਂ ਲਈ ਦਿਲਚਸਪੀ ਦਾ ਵਿਸ਼ਾ ਵੀ ਬਣਦਾ ਜਾ ਰਿਹਾ ਹੈ। ਦੁਨੀਆ ਦੇ ਧਰਮਾਂ ਦੀ ਜੋ ਪਾਰਲੀਮੈਂਟ ਸਪੇਨ ਦੇ ਸ਼ਹਿਰ ਬਾਰਸੀਲੋਨਾਂ 'ਚ 7-13 ਜੁਲਾਈ 2004 ਨੂੰ ਹੋਈ ਸੀ, ਉਸ 'ਚ ਲਿਆ ਗਿਆ ਮੂਲ ਵਿਸ਼ਾ ਜਪੁਜੀ ਸਾਹਿਬ ਦੀਆਂ ਸੁਣੀਐ ਅਤੇ ਮੰਨੀਐ ਦੀਆਂ ਪੌੜੀਆਂ ਨਾਲ ਬਹੁਤ ਮਿਲਦਾ ਜੁਲਦਾ ਸੀ। ਸਾਡੇ ਸਹਿਯੋਗ ਤੋਂ ਬਿਨਾਂ ਵਾਪਰ ਰਹੀਆਂ ਇਹੋ ਜਿਹੀਆਂ ਘਟਨਾਵਾਂ ਨੂੰ ਲੈ ਕੇ ਕਿਹਾ ਜਾ ਸਕਦਾ ਹੈ ਕਿ ਨਾਨਕ-ਸੰਦੇਸ਼ ਵਾਸਤੇ ਸਪੇਸ ਪੈਦਾ ਹੋ ਰਹੀ ਹੈ। ਇਸਦੀ ਅਹਿਮੀਅਤ ਉਸ ਵੇਲੇ ਹੋਰ ਵੀ ਵਧ ਲੱਗਣ ਲੱਗ ਪੈਂਦੀ ਹੈ, ਜਦੋਂ ਬਾਬਾ ਨਾਨਕ ਦੀ 551ਵੀਂ ਸ਼ਤਾਬਦੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ਼ਤਾਬਦੀ ਵਰ੍ਹੇ ਨਾਲ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਗੱਲ ਕਰਨ ਦਾ ਜੋ ਮੌਕਾ ਪੈਦਾ ਹੋ ਗਿਆ ਹੈ, ਇਸ ਦਾ ਲਾਹਾ ਲੈਣ ਲਈ ਨਾਨਕ-ਨਾਮਲੇਵਿਆਂ ਦਾ ਫਰਜ਼ ਬਣਦਾ ਹੈ ਕਿ ਉਹ ਦੁਨੀਆ ਨੂੰ ਦੱਸਣ ਕਿ ਸਿੱਖੀ ਨਾਲ ਹਰ ਕੋਈ ਜੁੜ ਸਕਦਾ ਹੈ। ਜਿਹੜੇ ਵਾਰਸ ਮਿਲੇ ਹੋਏ ਮੌਕਿਆਂ ਦਾ ਲਾਹਾ ਨਹੀਂ ਲੈ ਸਕਦੇ, ਉਹ ਸਮੇਂ ਨਾਲ ਪੈਰ ਮਿਲਾ ਕੇ ਨਹੀਂ ਤੁਰ ਸਕਦੇ। ਸਮੇਂ ਦੇ ਹਾਣ ਦਾ ਹੋਕੇ ਚੱਲਣ ਲਈ, ਸਾਨੂੰ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪਹਿਲਾਂ ਆਪਣੇ ਪਰਿਵਾਰ ਨਾਲ ਸਾਂਝਾ ਕਰਨਾ ਚਾਹੀਦਾ ਹੈ। ਫਿਰ ਸਿੱਖ ਭਾਈਚਾਰੇ ਨਾਲ ਸਾਂਝਾ ਕਰਨਾ ਚਾਹੀਦਾ ਹੈ। ਫਿਰ ਜਿਸ ਸੱਭਿਆਚਾਰ ਜਾਂ ਸਮਾਜ 'ਚ ਅਸੀਂ ਰਹਿ ਰਹੇ ਹਾਂ, ਉਸ ਨਾਲ ਸਾਂਝਾ ਕਰਨ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਇਸੇ 'ਚ ਅਸੀ ਗੁਰੂ-ਮੁਖ ਹੋ ਕੇ ਤੁਰਨ ਦਾ ਫਕਰ ਹਾਸਲ ਕਰ ਸਕਦੇ ਹਾਂ ਅਤੇ ਬਾਬਾ ਨਾਨਕ ਦੀ ਵਿਰਾਸਤ ਦੇ ਵਾਰਸ ਹੋ ਸਕਣ ਦਾ ਬਿਰਦ ਪਾਲਣ ਦੀ ਕੋਸ਼ਿਸ਼ ਕਰ ਰਹੇ ਹੋਵਾਂਗੇ। ਕਿਸੇ ਵੀ ਸੰਦੇਸ਼ ਦੀ ਇਹੀ ਸਦ-ਤਾਜ਼ਗੀ ਹੁੰਦੀ ਹੈ।

ਡਾ. ਬਲਕਾਰ ਸਿੰਘ

93163-01328
ਚਿੱਤਰ ਹਵਾਲਾ- ਗੁਰਪ੍ਰੀਤ ਆਰਟਿਸਟ ਬਠਿੰਡਾ

 

  • Message
  • Guru Nanak Dev Ji
  • ਗੁਰੂ ਨਾਨਕ ਦੇਵ ਜੀ
  • ਸੰੰਦੇਸ਼

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼ : ‘ਆਇਆ ਸੀ ਗੁਰੂ ਨਾਨਕ’

NEXT STORY

Stories You May Like

  • holy scriptures of sri guru granth sahib ji to canada kahlwan
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਕੈਨੇਡਾ ਭੇਜਣ ਸਬੰਧੀ ਝੂਠੇ ਪ੍ਰਚਾਰ ਤੋਂ ਸੁਚੇਤ ਰਹੇ ਸੰਗਤ: ਕਾਹਲਵਾਂ
  • rain  indra dev  gulab jamun  donkeys  weather update  imd
    ਮੀਂਹ ਪਵਾਉਣ ਦਾ ਅਨੋਖਾ ਟੋਟਕਾ ! ਇੰਦਰ ਦੇਵ ਨੂੰ ਖੁਸ਼ ਕਰਨ ਲਈ ਖੋਤਿਆਂ ਨੂੰ ਖਵਾ'ਤੇ ਗੁਲਾਬ ਜਾਮਣ
  • sgpc accused of sending guru granth sahib saroop to canada through containers
    SGPC ’ਤੇ ਕੰਟੇਨਰਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕੈਨੇਡਾ ਭੇਜਣ ਦਾ ਇਲਜ਼ਾਮ! ਸਤਿਕਾਰ ਕਮੇਟੀ ਦੇ ਸਿੰਘਾਂ 'ਚ ਰੋ
  • robbery at a confectionery shop in jandiala guru  fleeing with cash
    ਜੰਡਿਆਲਾ ਗੁਰੂ ’ਚ ਹਲਵਾਈ ਦੀ ਦੁਕਾਨ ’ਤੇ ਚੋਰੀ, ਨਕਦੀ ਲੈ ਕੇ ਫਰਾਰ
  • sidh baba badal nath ji  annual fair
    ਸਿੱਧ ਬਾਬਾ ਬਦਲ ਨਾਥ ਜੀ ਦਾ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ
  • bhai mani singh ji  s martyrdom day celebrated at dera sant amir singh
    ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਡੇਰਾ ਸੰਤ ਅਮੀਰ ਸਿੰਘ ਵਿਖੇ ਉਤਸ਼ਾਹ ਨਾਲ ਮਨਾਇਆ
  • jandiala guru fire incident
    ਜੰਡਿਆਲਾ ਗੁਰੂ ਅੱਗ ਕਾਂਡ : ਰਾਖੀ ਕਰਨ ਵਾਲਾ ਚੌਂਕੀਦਾਰ ਹੀ ਨਿਕਲਿਆ ਮੁਲਜ਼ਮ
  • major restrictions imposed at amritsar airport
    ਅੰਮ੍ਰਿਤਸਰ ਸਥਿਤ ਗੁਰੂ ਰਾਮਦਾਸ ਹਵਾਈ ਅੱਡੇ ਨੇੜੇ ਲੱਗੀ ਪਾਬੰਦੀ
  • rain in punjab meteorological department
    ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
  • punjab school education board issues strict order
    ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਖ਼ਤ ਰੁਖ, ਸੂਬੇ ਦੇ ਸਾਰੇ ਸਕੂਲਾਂ ਲਈ ਨਵੇਂ...
  • 20 foot road  water pipe  municipal corporation
    120 ਫੁੱਟੀ ਰੋਡ 'ਤੇ ਪੈ ਗਿਆ ਵੱਡਾ ਟੋਇਆ, ਪਾਣੀ ਵਾਲੀ ਪਾਈਪ ਵੀ ਲੀਕ, ਨਿਗਮ ਬੇਖਬਰ
  • heavy rains for 4 consecutive days in punjab thunderstorm alert
    ਪੰਜਾਬ 'ਚ ਲਗਾਤਾਰ 4 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • haryana chief minister naib singh saini visit in nakodar
    ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ
  • cm naib saini different style stopped convoy in nurmahal met people passing by
    CM ਨਾਇਬ ਸੈਣੀ ਦਾ ਵੱਖਰਾ ਅੰਦਾਜ਼: ਨੂਰਮਹਿਲ 'ਚ ਰੋਕਿਆ ਕਾਫ਼ਲਾ, ਰਾਹ ਜਾਂਦੇ...
  • punjabi singer khan saab s appeal to the youth in bapu lal badshah mela
    ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ...
  • deadbody of girl who went to work in ludhiana hotel found
    ਲੁਧਿਆਣਾ ਦੇ ਹੋਟਲ 'ਚ ਕੰਮ ਕਰਨ ਗਈ ਕੁੜੀ ਨੂੰ ਇਸ ਹਾਲ 'ਚ ਵੇਖ ਮਾਪਿਆਂ ਦੇ ਉੱਡੇ...
Trending
Ek Nazar
carney strong response to trump

ਟਰੰਪ ਨੇ ਕੈਨੇਡਾ 'ਤੇ ਫੋੜਿਆ ਟੈਰਿਫ ਬੰਬ! ਕੈਨੇਡੀਅਨ PM ਕਾਰਨੀ ਨੇ ਦਿੱਤਾ ਕਰਾਰਾ...

famous bollywood actor buys luxurious bungalow worth rs 84 crore

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਖਰੀਦਿਆ 84 ਕਰੋੜ ਦਾ ਆਲੀਸ਼ਾਨ ਬੰਗਲਾ, 5 ਕਰੋੜ ਤਾਂ...

new us visa rules

ਅਮਰੀਕਾ ਦੇ ਨਵੇਂ ਵੀਜ਼ਾ ਨਿਯਮਾਂ ਕਾਰਨ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ

this famous actor is still single at the age of 40

'7 ਮੁੰਡਿਆਂ ਨੂੰ ਡੇਟ ਕਰ ਰਹੀ ਸੀ Girlfriend' ! 40 ਸਾਲ ਦੀ ਉਮਰ 'ਚ ਵੀ...

china  dominance in kyrgyzstan

ਕਿਰਗਿਜ਼ਸਤਾਨ 'ਚ ਚੀਨ ਦਾ ਵਧਦਾ ਦਬਦਬਾ! ਦੇਸ਼ ਦੀ ਪ੍ਰਭੂਸੱਤਾ ਨੂੰ ਲੈ ਕੇ ਵਧੀ...

gunfire near pakistan minister

ਪਾਕਿ ਮੰਤਰੀ ਅਤਾਉੱਲਾ ਤਰਾਰ ਦੀ ਕਾਰ ਨੇੜੇ ਗੋਲੀਬਾਰੀ, ਵਾਲ-ਵਾਲ ਬਚੀ ਜਾਨ

actress on casting couch

'ਰਾਤ ਨੂੰ ਉਸਨੇ ਮੈਨੂੰ ਹੋਟਲ ਦੇ ਕਮਰੇ 'ਚ...'; ਇਸ ਮਸ਼ਹੂਰ ਅਦਾਕਾਰਾ ਨੇ ਕੀਤਾ...

entertainment industry mourns death of veteran actor

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਦਿਹਾਂਤ, ਆਸਟ੍ਰੇਲੀਆ 'ਚ...

andy burnham

ਐਂਡੀ ਬਰਨਹੈਮ ਬਣੇ ਬ੍ਰਿਟੇਨ ਦੇ ਨਵੇਂ PM

american soldiers

ਈਰਾਨੀ ਹਮਲੇ 'ਚ ਮਾਰੇ ਗਏ ਦੋ ਅਮਰੀਕੀ ਸੈਨਿਕਾਂ ਦੀ ਪਛਾਣ ਜਾਰੀ

monsoon rains

ਪਾਕਿਸਤਾਨ : ਮੌਨਸੂਨ ਦੀ ਬਾਰਿਸ਼ ਨੇ ਲਈ ਛੇ ਲੋਕਾਂ ਦੀ ਜਾਨ, ਕਈ ਜ਼ਖਮੀ

indians in italy

ਇਟਲੀ ਦੇ ਦਰਿਆ ਅੱਦਾ ਨੇ ਲੈ ਲਈ ਚਾਚੇ-ਭਤੀਜੇ ਦੀ ਜਾਨ, ਭਾਰਤੀ ਭਾਈਚਾਰੇ 'ਚ ਛਾਇਆ...

nyc mayor

ਨੇਤਨਯਾਹੂ ਨੂੰ ਕਰਾਂਗੇ ਗ੍ਰਿਫ਼ਤਾਰ! ਬਿਆਨ 'ਤੇ NYC ਦੇ ਮੇਅਰ ਮਮਦਾਨੀ ਨੂੰ ਕਰਾਰਾ...

study in america

ਅਮਰੀਕਾ ’ਚ ਪੜ੍ਹਾਈ ਹੁਣ ਪਹਿਲਾਂ ਵਾਂਗ ਆਸਾਨ ਨਹੀਂ, ਵਿਦੇਸ਼ੀ ਵਿਦਿਆਰਥੀਆਂ ’ਤੇ...

tooth cavities

ਵਿਗਿਆਨੀਆਂ ਦਾ ਦਾਅਵਾ : ਡੈਂਟਿਸਟ ਦੇ ਡ੍ਰਿਲ ਤੋਂ ਮਿਲ ਸਕਦੀ ਹੈ ਛੁੱਟੀ, ਹੁਣ ਖੁਦ...

school closed monday

ਸੋਮਵਾਰ ਨੂੰ ਬੰਦ ਰਹਿਣਗੇ ਸਕੂਲ, ਭਾਰੀ ਮੀਂਹ ਨੂੰ ਲੈ ਕੇ ਦੇਹਰਾਦੂਨ 'ਚ ਰੈੱਡ ਅਲਰਟ...

all schools will remain closed till wednesday

ਬੁੱਧਵਾਰ ਤੱਕ ਬੰਦ ਰਹਿਣਗੇ ਸਾਰੇ ਸਕੂਲ ! ਸਿੱਖਿਆ ਮੰਤਰੀ ਸਕੀਨਾ ਇਟੂ ਨੇ ਕੀਤਾ ਐਲਾਨ

hungary president resignation

ਹੰਗਰੀ ਦੇ ਰਾਸ਼ਟਰਪਤੀ ਤਾਮਸ ਸਜ਼ੂਲਿਓਕ ਜਲਦ ਦੇਣਗੇ ਅਸਤੀਫ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • pakistanis in japan
      ਪਾਕਿਸਤਾਨੀਆਂ ਨੇ ਜਾਪਾਨ 'ਚ ਕਰ'ਤਾ ਕਾਂਡ ! ਬਣਾ'ਤੀ ਗ਼ੈਰ-ਕਾਨੂੰਨੀ ਮਸਜਿਦ,...
    • husband wife love story
      ਡਾਕਟਰਾਂ ਨੇ ਖੜ੍ਹੇ ਕੀਤੇ ਹੱਥ, ਪਰ ਪਿਆਰ ਨੇ ਨਹੀਂ ਮੰਨੀ 'ਹਾਰ' ! ਭਾਵੁਕ ਕਰੇਗੀ...
    • trump buffalo
      3,85,000 'ਚ ਵਿਕ ਗਿਆ 'ਟਰੰਪ' ! ਈਦ 'ਤੇ ਦਿੱਤੀ ਜਾਵੇਗੀ ਕੁਰਬਾਨੀ
    • charge while driving
      ਹੁਣ ਸੜਕ 'ਤੇ ਚੱਲਦੇ-ਚੱਲਦੇ ਚਾਰਜ ਹੋਣਗੀਆਂ ਗੱਡੀਆਂ ! ਅਮਰੀਕਾ ਨੇ ਤਿਆਰ ਕੀਤਾ...
    • bengal government cattle instructions
      6 ਮਹੀਨੇ ਦੀ ਜੇਲ੍ਹ ਜਾਂ ਜੁਰਮਾਨਾ ! ਬੰਗਾਲ ਸਰਕਾਰ ਨੇ ਪਸ਼ੂਆਂ ਨੂੰ ਲੈ ਕੇ ਜਾਰੀ...
    • up education minister letter
      'ਝੂਠ ਬੋਲਣਾ ਸਿਖਾਉਂਦੀ ਹੈ 'Johny Johny Yes Papa..!' ਯੋਗੇਂਦਰ ਉਪਾਧਿਆਏ...
    • paper leak
      ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET...
    • 2nd largest ruby
      ਹੱਥ ਲੱਗਾ ਹਜ਼ਾਰਾਂ-ਕਰੋੜਾਂ ਦਾ ਖ਼ਜ਼ਾਨਾ ! ਮੋਗੋਕ 'ਚ ਮਿਲਿਆ ਦੂਜਾ ਸਭ ਤੋਂ ਵੱਡਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +