ਚਾਦਰ ਤੋਂ ਕਿਉਂ ਬਾਹਰ ਪੈਰ ਪਸਾਰੀ ਜਾਂਦੇ ਹੋ ?
ਮਾਂ ਬੋਲੀ ਪੰਜਾਬੀ ਕਿਉਂ ਮਨੋ ਵਿਸਾਰੀ ਜਾਂਦੇ ਹੋ ?
ਲੱਗੀ ਨਜ਼ਰ ਪੰਜਾਬ ਨੂੰ ਇਹ ਕੁਰਬਾਨੀਆਂ ਮੰਗਦੀ ਏ,
ਮਿਰਚਾਂ ਨਾਲ ਕਿਉਂ ਦੱਸੋ ਨਜ਼ਰ ਉਤਾਰੀ ਜਾਂਦੇ ਹੋ ?
ਮਾਂ ਬੋਲੀ ਪੰਜਾਬੀ ਸਾਡੀ ਮਾਂ ਵਰਗੀ,
ਆਪਣੀ ਮਾਂ ਤੋਂ ਕਾਹਤੋਂ ਹੋਈ ਇਨਕਾਰੀ ਜਾਂਦੇ ਹੋ ?
ਵਾਰਸ ਹੋ ਤਾਂ ਵਾਰਸ ਬਣਕੇ ਰਹੋ ਪੰਜਾਬੀ ਦੇ,
ਕਿਉਂ ਮਾਲੀ ਬਣਕੇ ਖ਼ੁਦ ਹੀ ਬਾਗ਼ ਉਜਾੜੀ ਜਾਂਦੇ ਹੋ ?
“ਕਰਨਦੀਪ'' ਕਰੀਏ ਦਿਲੋਂ ਸਤਿਕਾਰ ਪੰਜਾਬੀ ਦਾ,
ਮਾਂ ਬੋਲੀ ਕਿਉਂ ਦੱਸੋ ਦਿਲੋਂ ਉਤਾਰੀ ਜਾਂਦੇ ਹੋ ?
ਕਰਨਦੀਪ ਸੋਨੀ
8437884150
ਪਰਾਲੀ ਨੂੰ ਸਾੜਨ ਨੂੰ ਲੈ ਕੇ ਲੜਾਈ ਨਾ ਕਰੋ ਹੱਲ ਲੱਭੋ
NEXT STORY