ਕੁਝ ਵੀਰ ਭੈਣ ਅੱਗਾਂ ਲਾ ਕੇ ਸਾੜਤੇ
ਬਹੁਤੇ ਗੋਲੀਆਂ ਮਾਰ ਮਾਰਤੇ
ਕਈਆਂ ਨੂੰ ਚੜ੍ਹਾ ਦਿੱਤਾ ਫਾਂਸੀ
ਸਾਨੂੰ ਨਾ ਭੁੱਲਦਾ ਸੰਨ ਚੁਰਾਸੀ।
ਦਿੱਲੀ ਵੱਲੋਂ ਇਹ ਭੈੜੀ ਹਵਾ ਆਈ
ਇੰਦਰਾਂ ਸਰਕਾਰ ਨੇ ਸੀ ਅੱਤ ਮਚਾਈ
ਚਾਰੇ ਪਾਸੇ ਪਈ ਸੀ ਛਾਈ ਉਦਾਸੀ ਸਾਨੂੰ ਨਾ ਭੁੱਲਦਾ ਸੰਨ ਚੁਰਾਸੀ।
ਭੈਣਾਂ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ
ਜਾਲਮਾਂ ਨੇ ਤਰਸ ਕੀਤੇ ਬਿਨਾਂ ਕਹਿਰ ਢਾਹ ਲਿਆ
ਬਜ਼ੁਰਗਾਂ ਦੇ ਸੀਨੇ ਵਿੱਚੋਂ ਲੰਘਾਤੀ ਬਰਸੀ
ਸਾਨੂੰ ਨਾ ਭੁੱਲਦਾ ਸੰਨ ਚੁਰਾਸੀ।
ਰਲ ਦਿਰਦਿੰਆਂ ਪਲਾਨ ਬਣਾ ਲਿਆ
ਆ ਕੇ ਨਿਸ਼ਾਨਾ ਅਕਾਲ ਤਖਤ ਨੂੰ ਬਣਾ ਲਿਆ
ਕਰਕੇ ਸਿੰਘ ਸ਼ਹੀਦ ਕਰਤਾ ਢੇਰੀ ਚਹੁ ਪਾਸੀ
ਸਾਨੂੰ ਨਾ ਭੁੱਲਦਾ ਸੰਨ ਚੁਰਾਸੀ।
ਛੋਟੇ ਛੋਟੇ ਬੱਚੇ ਵੀ ਨਹੀਂ ਬਖਸ਼ੇ
ਵਿਗਾੜ ਦਿੱਤੇ ਕਈਆਂ ਦੇ ਨਕਸ਼ੇ
ਸੁਖਚੈਨ' ਲਿਖਦਾ ਰਹੂ ਗੱਲ ਤਰਾਸੀ
ਸਾਨੂੰ ਨਾ ਭੁੱਲਦਾ ਸੰਨ ਚੁਰਾਸੀ।
ਸੁਖਚੈਨ ਸਿੰਘ,ਠੱਠੀ ਭਾਈ,(ਯੂਏਈ)
00971527632924
05 ਜੂਨ, 2019 ਲਈ ਵਿਸ਼ਵ ਵਾਤਾਵਰਣ ਦਿਵਸ ਸਬੰਧੀ ਵਿਸ਼ੇਸ਼
NEXT STORY