ਪੀ.ਏ.ਯੂ. ਲੁਧਿਆਣਾ ਨੇ ਅੱਜ ਮੱਕੀ ਦੀ ਹਾਈਬ੍ਰਿਡ ਕਿਸਮ ਪੀ.ਐਮ.ਐਚ-5 ਦੇ ਵਪਾਰੀਕਰਨ ਲਈ ਸੰਸਕਾਰ ਸੀਡਜ਼ ਐਂਡ ਐਗਰੋਟੈਕ ਪਥਾਰਾ ਜ਼ਿਲਾ ਛਿੰਦਵਾੜਾ ਮੱਧ ਪ੍ਰਦੇਸ਼ ਨਾਲ ਇਕ ਸਮਝੌਤਾ ਕੀਤਾ। ਪੀ.ਏ.ਯੂ ਵਲੋਂ ਇਸ ਸਮਝੌਤੇ ਉਪਰ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਦਸਤਖਤ ਕੀਤੇ ਜਦਕਿ ਸੰਸਕਾਰ ਸੀਡਜ਼ ਵਲੋਂ ਅਨਿਲ ਮਹੌਰੇ ਨੇ ਸਹੀ ਪਾਈ। ਅੰਡਜੰਕਟ ਪ੍ਰੋਫੈਸਰ ਡਾ.ਐਸ.ਐਸ ਚਾਹਲ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤਕ 39 ਤਕਨੀਕਾਂ ਦੇ ਪ੍ਰਸਾਰ ਲਈ 182 ਸੰਧੀਆਂ ਕੀਤੀਆਂ ਹਨ ਜਿਨ੍ਹਾਂ ਵਿਚੋਂ ਸਰੋਂ ਦੀ ਹਾਈਬ੍ਰਿਡ ਕਿਸਮ, ਮਿਰਚ, ਬੈਂਗਨ ਅਤੇ ਹੋਰ ਕਿਸਮਾਂ, ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਪਾਣੀ ਪਰਖ ਕਿੱਟ ਅਤੇ ਪੀ.ਏ.ਯੂ. ਹੈਪੀਸੀਡਰ ਵਰਗੀਆਂ ਤਕਨੀਕਾਂ ਪ੍ਰਮੁੱਖ ਹਨ।
ਸੀਨੀਅਰ ਮੱਕੀ ਬਰੀਡਰ ਡਾ. ਜੇ.ਐਸ ਚਾਵਲਾ ਨੇ ਦੱਸਿਆ ਕਿ ਪੀ.ਐਮ.ਐਚ-5 ਵੱਧ ਝਾੜ ਦੇਣ ਵਾਲੀ ਸੁਧਰੀ ਹੋਈ ਸੁਰੱਖਿਅਤ ਕਿਸਮ ਹੈ ਜਿਸ ਦੀ ਸਿਫਾਰਸ਼ ਸਾਉਣੀ ਦੇ ਸੀਜ਼ਨ ਦੌਰਾਨ ਸੇਂਜੂ ਅਤੇ ਬਰਾਨੀ ਹਾਲਤਾਂ ਵਿਚ ਬਿਜਾਈ ਲਈ ਕੀਤੀ ਜਾਂਦੀ ਹੈ। ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਜੀ .ਐਸ ਮਾਂਗਟ ਨੇ ਪੀ.ਐਮ.ਐਚ-5 ਕਿਸਮ ਬਾਰੇ ਬੋਲਦਿਆਂ ਕਿਹਾ ਕਿ ਇਸ ਕਿਸਮ ਵਿਚ 58.9 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦੇਣ ਦੀ ਸਮਰੱਥਾ ਜ਼ੋਨ-ਵੀ (ਰਾਜਸਥਾਨ, ਛੱਤੀਸਗੜ•, ਗੁਜਰਾਤ ਅਤੇ ਮੱਧ ਪ੍ਰਦੇਸ਼) ਵਿਚ ਹੀ ਹੈ ਅਤੇ ਇਹ ਪ੍ਰਕਾਸ਼, ਪ੍ਰਤਾਪ ਮੱਕਾ-5 ਅਤੇ ਨਰਮ ਦਾ ਮੋਤੀ ਵਰਗੀਆਂ ਕਿਸਮਾਂ ਨਾਲੋਂ ਕ੍ਰਮਵਾਰ 21.6, 29.1 ਅਤੇ 38.6 ਪ੍ਰਤੀਸ਼ਤ ਵੱਧ ਝਾੜ ਦੀ ਸਮਰੱਥਾ ਰੱਖਦੀ ਹੈ। ਬੀਮਾਰੀਆਂ ਅਤੇ ਕੀੜਿਆਂ ਦਾ ਟਾਕਰਾ ਕਰਨ ਦੀ ਯੋਗਤਾ ਦੇ ਮਾਮਲੇ ਵਿਚ ਵੀ ਇਹ ਕਿਸਮ ਬਿਹਤਰ ਨਤੀਜੇ ਦਿੰਦੀ ਹੈ। ਇਸ ਕਿਸਮ ਦੇ ਪੌਦਿਆਂ ਦੀ ਲੰਬਾਈ 175 ਸੈਂਟੀਮੀਟਰ ਤਕ ਹੋ ਜਾਂਦੀ ਹੈ ਅਤੇ ਜ਼ੋਨ ਬੀ ਵਿਚ 84 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਸੰਸਕਾਰ ਸੀਡਜ਼ ਦੇ ਸ੍ਰੀ ਮਹੌਰੇ ਨੇ ਪੀ.ਐਮ.ਐਚ-5 ਦੇ ਮੱਧ ਪ੍ਰਦੇਸ਼ ਖੇਤਰ ਵਿਚ ਬਿਜਾਈ ਅਤੇ ਮੰਡੀਕਰਨ ਦੀਆਂ ਬਿਹਤਰ ਸੰਭਾਵਨਾਵਾਂ ਦੀ ਗੱਲ ਕੀਤੀ।
ਕਿਸਾਨ ਮੇਲੇ ਦੌਰਾਨ ਪੀ.ਏ.ਯੂ. ਵੱਲੋਂ ਫਸਲ ਉਤਪਾਦਨ ਮੁਕਾਬਲੇ
NEXT STORY