ਪੰਜਾਬੀਏ ਜੁਬਾਨੇ ਨੀ ਪੰਜਾਬ ਦੀ ਏ
ਕਿਵੇਂ ਸੰਭਾਲਾਂ ਵਜੂਦ ਤੇਰਾ
ਮੁੱਕਦੀ ਜਿਹੀ ਆਸ ਜਾਵੇ
ਪੰਜਾਬੀ ਹੀ ਨਾ ਰਹੀ ਜੇ
ਪੰਜਾਬੀ ਵਿਰਸਾ ਕੌਣ ਸੰਭਾਲੇ...
ਸਟੇਟਸ ਜਾਣੇ ਹਰ ਕੋਈ
ਬੇਗਾਨੀ ਅੰਗਰੇਜ਼ੀ ਅਪਣਾਵੇ
ਹੈਲੋ ਹਾਏ ਬੋਲ ਕੇ ਰੁਤਬਾ ਆਪਣਾ ਵਧਾਵੇ
ਪੰਜਾਬੀ ਬੋਲੇ ਜੇ ਕੋਈ
ਦਰਜਾ ਅਨਪੜ੍ਹ ਦਾ ਪਾਵੇ....
ਨਵੀਂ ਪੀੜ੍ਹੀ ਕਿਥੋਂ ਪੰਜਾਬੀ ਸਿੱਖੇਗੀ
ਜਦੋਂ ਅੰਗਰੇਜ਼ੀ ਨੂੰ ਹੀ ਮੱਥੇ ਟੇਕੇਗੀ
ਸਕੂਲਾਂ ਨੇ ਜਿਵੇਂ ਜਿੰਦਰਾ ਲਾ ਲਿਆ
ਪੰਜਾਬੀ ਦਾ ਕਹਿੰਦੇ ਕਿਥੋਂ ਕੰਮ ਵਧਾ ਲਿਆ
ਸਿਹਾਰੀ ਬਿਹਾਰੀ ਕਿਥੋਂ ਬਿੰਦੀ ਟਿੱਪੀ ਆ ਗਈ
ਸਮਝ ਨਾ ਲੱਗੇ, ਕੀ ਕਰਨੀ ਇਹ
ਜਦੋਂ ਹੱਥ ਅੰਗਰੇਜ਼ੀ ਆ ਗਈ...
ਭਾਸ਼ਾ ਅੰਗਰੇਜ਼ੀ ਬੜੀ ਪਿਆਰੀ ਜਿਹੀ ਲੱਗੇ
ਸੁਣਨ ਵਾਲੇ ਨੂੰ ਵੀ ਬੜੇ ਪਿਆਰ ਨਾਲ ਠੱਗੇ
ਸੂਟ ਪੰਜਾਬੀ ਹੁਣ ਕਿਥੋਂ ਫੱਬੇ
ਸੱਭਿਆਚਾਰ ਪਿੱਛੋਂ ਦਾ ਆਪਣਾ ਜਿਹਾ ਲੱਗੇ....
“ਪ੍ਰੀਤ“ ਲਿਖਦਾ ਰਹਿ ਪੰਜਾਬੀ ਲਿਖਤਾ
ਹੋ ਜਾਣ ਸ਼ਾਇਦ! ਸਬੱਬੀਂ ਸਿਫਤਾਂ
ਭਾਸ਼ਾ ਪੰਜਾਬੀ ਫੇਰ ਛਾ ਜਾਵੇ
ਖੋਇਆ ਮਾਣ ਮਾਂ ਬੋਲੀ ਦਾ ਵਾਪਿਸ ਆ ਜਾਵੇ
ਮਾੜੀ ਤਾਂ ਨਹੀਂ ਕੋਈ ਵੀ ਭਾਸ਼ਾ
ਖਤਮ ਹੋ ਗਈ ਜੇ ਪੰਜਾਬੀ ਹੀ
ਵਜੂਦ ਪੰਜਾਬੀਅਤ ਦਾ ਖੋਹ ਜਾਊ
ਦੱਸੋ ਫਿਰ ਪੰਜਾਬੀ ਕੌਣ ਕਹਿਲਾਊ....
ਪ੍ਰੀਤ ਰਾਮਗੜ੍ਹੀਆ
+918427174139