Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 11, 2026

    1:55:39 AM

  • 15 pcs officers transferred

    15 PCS ਅਧਿਕਾਰੀਆਂ ਦੇ ਤਬਾਦਲੇ

  • will work from home be implemented

    PM ਮੋਦੀ ਨੇ ਫਿਰ ਕੀਤੀ ਕੋਰੋਨਾ ਵਾਲੀਆਂ ਪਾਬੰਦੀਆਂ...

  • 2 brothers bring glory to punjab by becoming officers in the us army

    2 ਸਕੇ ਭਰਾਵਾਂ ਨੇ ਅਮਰੀਕਾ ਦੀ ਫੌਜ ’ਚ ਅਫਸਰ ਬਣ ਕੇ...

  • woman crossing railway line dies after being hit by train

    ਜਲੰਧਰ 'ਚ ਦਰਦਨਾਕ ਹਾਦਸਾ: ਰੇਲਵੇ ਲਾਈਨ ਪਾਰ ਕਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਕਹਾਣੀਨਾਮਾ 'ਚ ਪੜ੍ਹੋ ਅੱਜ ਦੀ ਕਹਾਣੀ ਭੋਲ਼ੇ ਸੁਭਾਅ ਦੀ ਕੁੜੀ 'ਸੀਰਤ'

MERI AWAZ SUNO News Punjabi(ਨਜ਼ਰੀਆ)

ਕਹਾਣੀਨਾਮਾ 'ਚ ਪੜ੍ਹੋ ਅੱਜ ਦੀ ਕਹਾਣੀ ਭੋਲ਼ੇ ਸੁਭਾਅ ਦੀ ਕੁੜੀ 'ਸੀਰਤ'

  • Edited By Aarti Dhillon,
  • Updated: 14 Apr, 2021 12:58 PM
Meri Awaz Suno
read today story in storytelling innocent girl sirat
  • Share
    • Facebook
    • Tumblr
    • Linkedin
    • Twitter
  • Comment

ਸੀਰਤ ਰੰਗ ਦੀ ਕਾਲੀ ਅਤੇ ਭੋਲੇ ਸੁਭਾਅ ਵਾਲੀ ਕੁੜੀ ਸੀ। ਉਹਦੀ ਮਾਂ ਬੰਸੋ ਅਕਸਰ ਹੀ ਕਰਮਾਂ ਵਾਲੀ ਕਹਿ ਕੇ ਬੁਲਾਇਆ ਕਰਦੀ। ਸੀਰਤ ਦਾ ਬਾਪ 'ਜੈਲਾ' ਹਰ ਰੋਜ ਦਿਹਾੜੀ ਲਈ ਸ਼ਹਿਰ ਜਾਇਆ ਕਰਦਾ। 'ਮਸ਼ੀਨੀਕਰਨ ਨੇ ਮਜ਼ਦੂਰਾਂ ਦੀ ਰੋਟੀ 'ਚ ਲੱਤ ਮਾਰੀ' ਤਾਂ ਇਹ ਕਥਨ ਗ਼ਲਤ ਨਹੀਂ ਹੋਵੇਗਾ। ਸ਼ਹਿਰ ਦੇ ਮੁੱਖ ਚੌਂਕ ਤੋਂ ਬਹੁਤ ਸਾਰੇ ਮਜ਼ਦੂਰ ਅਜਿਹੇ ਵੀ ਰਹਿ ਜਾਂਦੇ ਸਨ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਸੀ ਮਿਲਦਾ। ਕਈ ਵਾਰ ਤਾਂ ਜੈਲੇ ਨੂੰ ਵੀ ਨਿਰਾਸ਼ ਹੋ ਕੇ ਘਰ ਪਰਤਣਾ ਪੈਂਦਾ। ਸ਼ਹਿਰੋਂ ਆਏ ਬਾਪ ਦੇ ਲਿਫ਼ਾਫ਼ੇ ਵੱਲ ਹਮੇਸ਼ਾ ਸੀਰਤ ਦਾ ਧਿਆਨ ਰਹਿੰਦਾ। ਜੈਲਾ ਹਮੇਸ਼ਾ ਸੀਰਤ ਲਈ ਕੁਝ ਨਾ ਕੁਝ ਖਾਣ ਨੂੰ ਘਰ ਜ਼ਰੂਰ ਲੈ ਕੇ ਆਉਂਦਾ। ਬੰਸੋ ਵੀ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਚਲੀ ਜਾਂਦੀ ਪਰ ਪਿੰਡ ਦੇ ਹਾਲਾਤ ਵੀ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਉਸ ਨੂੰ ਕੋਈ  ਜ਼ਿਆਦਾ ਪੈਸੇ ਨਾ ਦਿੰਦਾ। ਕਿਤੇ-ਕਿਤੇ ਤਾਂ ਬੰਸੋ ਵੀ ਨਿਰਾਸ਼ ਹੋ ਕੇ ਪਰਤਦੀ। ਸੀਰਤ ਪਿੰਡ ਦੇ ਸਰਕਾਰੀ ਸਕੂਲ ਵਿਚ ਪੜ੍ਹਦੀ ਸੀ। ਬੇਸ਼ੱਕ ਉਹ ਪੱਕੇ ਰੰਗ  ਦੀ ਸੀ ਪਰ ਸਕੂਲ ਵਿੱਚੋਂ ਹਰ ਸਾਲ ਅੱਵਲ ਦਰਜੇ ਤੇ ਆਉਣਾ ਜਿਵੇਂ ਉਸਦਾ ਸ਼ੌਕ ਹੀ ਬਣ ਗਿਆ ਸੀ।
ਮਾਂ ਬਾਪ ਵਾਂਗ ਸੀਰਤ ਨੂੰ ਵੀ ਲੋਕਾਂ ਦੇ ਘਰਾਂ 'ਚ ਕੰਮ ਹੀ ਕਰਨਾ ਪੈਂਦਾ। ਗ਼ਰੀਬ ਹੋਣਾਂ ਵੀ ਸ਼ਾਇਦ ਕਿਸੇ ਬਿਮਾਰੀ ਤੋਂ ਘੱਟ ਨਹੀਂ। ਹਰ ਕੋਈ ਮਿੱਠਾ ਹੋ ਕੇ ਕੰਮ ਲੈਣਾ ਸਿਖ ਲੈਂਦਾ। ਪਿਛਲੇ ਦਿਨੀਂ ਹੀ ਸੀਰਤ ਨੂੰ ਕਮਲ ਦੀ ਮਾਂ ਨੇ ਘਰ ਸੱਦਿਆ ਤੇ ਕਿਹਾ "ਕਾਲੋ! ਦਾਣਿਆਂ ਦਾ ਡਰੰਮ ਭਰਨਾ ਐ ,,ਜਰਾ ਕੁ ਹੱਥ ਵਟਾਈ।" ਤਾਈ ਮੈ ਰੋਟੀ ਖਾ ਕੇ ਆਈ ' ਸੀਰਤ ਨੇ ਬਸਤੇ 'ਚ ਕਿਤਾਬਾਂ ਪਾਉਂਦੀ ਨੇ ਆਖਿਆ' ਤੂੰ ਕਪੜੇ ਧੋ ,,,ਮੈਂ ਡਰੰਮ ਸਾਫ ਕਰਦੀ ਆ। ਕੱਪੜਿਆਂ ਦੀ ਪੰਡ ਨਲਕੇ ਕੋਲ ਰੱਖਦੀ ਹੋਈ ਮਲਕੀਤ ਨੇ ਆਖਿਆ। ਤਾਈ ! ਸਰਫ,ਸਾਬਣ ਕਿੱਥੇ ਆ ?ਸੀਰਤ ਨੇ ਪੁੱਛਿਆ । ਗੁਸਲਖਾਨੇ 'ਚ ਪਿਆ ਹੋਣਾ ਐ,, ਕੱਪੜੇ ਧੋ ਕੇ ਛੱਤ ਤੇ ਪਾ ਆਈ ਫਿਰ ਡਰੰਮ ਭਰਦੇ ਆ ਆਪਾਂ।ਮਲਕੀਤ ਨੇ ਆਖਿਆ। ਕੱਪੜੇ ਧੋਣ ਤੋਂ ਬਾਅਦ ਡਰੰਮ ਭਰਦਿਆਂ ਤੇ ਘਰ ਦੇ ਹੋਰ ਕੰਮ ਕਰਦਿਆਂ ਨੂੰ ਕਦੋਂ ਆਥਣ ਹੋ ਗਈ। ਪਤਾ ਹੀ ਨਹੀਂ ਚਲਿਆ। ਇਹ ਕਿਹੜਾ ਕੋਈ ਪਹਿਲੀ ਵਾਰ ਹੋਇਆ।ਜਦੋਂ ਕਿਸੇ ਦਾ ਦਿਲ ਕਰਦਾ ਘਰੋਂ ਹਾਕ ਮਾਰ ਕੇ ਨਾਲ ਲੈ ਜਾਂਦਾ। ਕਈ ਵਾਰ ਤਾਂ ਜਦ ਜੈਲਾ ਘਰ ਪਹਿਲਾਂ ਆ ਜਾਂਦਾ ਤੇ ਫਿਰ ਦੋਵੇਂ ਜਾਣੇ ਸੀਰਤ ਨੂੰ ਪੁੱਛਿਆ ਕਰਦੇ ਕਿ , ਕੀ ਦਿੱਤਾ ਉਨ੍ਹਾਂ ਨੇ ?ਖਾਲੀ ਹੱਥ ਦੇਖ ਕੇ ਉਹ ਵੀ ਨਿਰਾਸ਼ ਹੋ ਜਾਂਦੇ। ਜੈਲਾ ਬਥੇਰਾ ਬੰਸੋ ਨੂੰ ਕਹਿ ਕੇ ਜਾਇਆ ਕਰੇ ਕਿ ਸੀਰਤ ਨੂੰ ਲੋਕਾਂ ਦੇ ਘਰਾਂ 'ਚ ਨਾ ਭੇਜਿਆ ਕਰ ਪਰ ਬੰਸੋ ਅਗੋਂ ਭੋਲੇ ਮੂੰਹ ਨਾਲ ਕਹਿ ਦਿੰਦੀ "ਜੇ ਕੋਈ ਘਰੋਂ ਲੈਣ ਹੀ ਆ ਜਾਂਦਾ ਫਿਰ ਕੀ ਆਖਾਂ ਉਹਨੂੰ ।ਪਿੰਡ ਵਾਲਿਆਂ ਨਾਲ ਵਿਗਾੜਨੀ ਚੰਗੀ ਨਹੀਂ ਹੁੰਦੀ।ਲੋੜ ਪੈਣ ਤੇ ਇਹ ਆਪਣੇ ਨਾਲ ਹੀ ਖੜ੍ਹਨਗੇ।" ਇਸ ਤਰ੍ਹਾਂ ਦੇ ਜਵਾਬ ਸੁਣ ਜੈਲਾ ਵੀ ਅੱਖਾਂ ਨੀਵੀਆਂ ਕਰ ਲੈਂਦਾ। ਪਿਛਲੇ ਦੋ ਦਿਨਾਂ ਤੋਂ ਜੈਲਾ ਬਿਮਾਰ ਸੀ ਤੇ ਕੰਮ ਨਹੀਂ ਜਾ ਸਕਿਆ।

 

PunjabKesari
ਐਤਕੀਂ ਤਾਂ ਗੁਰਦੁਆਰੇ ਦੇ ਭਾਈ ਨੇ ਵੀ ਆਟਾ ਨਹੀਂ ਦਿੱਤਾ।ਸਾਰਾ ਦਿਨ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਬੰਸੋ ਆਪਣਾ ਢਿੱਡ ਤਾਂ ਉਨ੍ਹਾਂ ਘਰੋਂ ਭਰ ਲੈਂਦੀ ਪਰ ਘਰ ਖਾਲੀ ਹੱਥ ਹੀ ਆਉਂਦੀ। ਜੈਲੇ ਦੇ ਬਿਮਾਰ ਹੋਣ ਤੇ ਬੰਸੋ ਨੇ ਸੀਰਤ ਨੂੰ ਕਿਹਾ ਸੀਰਤ ! ਕਮਲ ਦੀ ਮੰਮੀ ਨੂੰ ਕਹੀ ਕਿ ਥੋੜ੍ਹੇ ਕੁ ਪੈਸੇ ਦੇ ਦਿਉ।ਕਹੀਂ ਬਾਪੂ ਦੀ ਦਵਾਈ ਲਿਆਉਣੀ ਆ। ਜਦੋਂ ਬਾਪੂ ਠੀਕ ਹੋ ਗਿਆ ਫਿਰ ਮੋੜ ਦਿਆਂਗੇ। ਸੀਰਤ ਜਦੋਂ ਕਮਲ ਦੀ ਮਾਂ ਪੁੱਛਦੀ ਤਾਂ ਜਵਾਬ ਆਉਂਦਾ,,  ਐਤਕੀਂ ਤਾਂ ਸਾਡੇ ਆਵਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਦਾ ਐ। ਸਾਡਾ ਗੁਜਾਰਾ ਹੋ ਜਾਵੇ ਏਨਾ ਹੀ ਬਹੁਤ ਐ, ਕਿਸੇ ਨੂੰ ਕੀ ਦਈਏ। ਕਾਲੋ ! ਤੂੰ ਮੀਤੇ ਘਰੋ ਪੁੱਛ ਲੈ ਜੇ ਦੇ ਦੇਣ ਤੇ... ਠੀਕ ਐ ਤਾਈ "ਦਰਵਾਜੇ ਕੋਲ ਖੜ੍ਹੀ ਸੀਰਤ ਨੇ ਆਖਿਆ" ਜਦੋ ਆਂਢ-ਗੁਆਂਢ ਚੋਂ ਨਿਰਾਸ਼ਾ ਮਿਲੀ ਤਾਂ ਜੈਲੇ ਆਖਿਆ "ਦੇਖ ਲਿਆ ਬੰਸੋ,,ਇਨ੍ਹਾਂ ਹੋਰ ਔਖੇ ਵੇਲੇ ਕੀ ਨਾਲ ਖੜ੍ਹਨਾ ? ਅਸੀਂ ਕੀ ਲੈਣਾ ਇਹੋ ਜਿਹੇ ਲੋਕਾਂ ਤੋਂ।"ਨਹੀਂ ਨਹੀਂ ਜੀ ਤੁਸੀਂ ਏਦਾ ਨਾ ਬੋਲੋ !ਮੇਰੇ ਕਾਂਟੇ ਸਵੇਰੇ ਵੇਚ ਆਉਣਾ ਕੁਝ ਦਿਨ ਘਰ ਦਾ ਗੁਜਾਰਾ ਚਲ ਜਾਉ।ਫਿਰ ਤੂੰ ਕੰਮ ਤੇ ਜਾਣ ਲਗਿਆ ਸਭ ਠੀਕ ਹੋ ਜੂ।" ਸੀਰਤ ਦੇ ਦਸਵੀਂ ਜਮਾਤ ਦਾ ਨਤੀਜਾ ਵੀ ਸ਼ਾਨਦਾਰ ਰਿਹਾ।ਇਸ ਵਾਰ ਫਿਰ ਸਕੂਲ ਵਲੋਂ ਸੀਰਤ ਦਾ ਸਨਮਾਨ ਕੀਤਾ ਗਿਆ।  ਅਧਿਆਪਕਾਂ ਨੇ ਜੈਲੇ ਨੂੰ ਪ੍ਰੇਰਿਤ ਕੀਤਾ "ਸੀਰਤ ਨੂੰ ਅੱਗੇ ਹੋਰ ਪੜ੍ਹਾਉਣਾ ,,ਇਹ ਪੜ੍ਹਨ ਵਾਲੀ ਕੁੜੀ ਐ ,,ਦੇਖਿਆ ਜੇ ਕਿਤੇ ਹੱਥ ਹੀ ਨਾ ਪੀਲੇ ਕਰ ਦਿਆ ਜੋ।" ਸੀਰਤ ਨੇ ਸਰਕਾਰੀ ਕਾਲਜ ਦਾਖਲਾ ਲਿਆ। ਜਦੋਂ ਵੀ ਕੋਈ ਕਾਲਜ ਗਤੀਵਿਧੀ ਹੋਇਆ ਕਰੇ ਤਾਂ ਹਰ ਕੋਈ ਪ੍ਰੋ ਸੀਰਤ ਨੂੰ ਹੀ ਯਾਦ ਕਰਿਆ ਕਰੇ। ਹਰ ਕਿਸੇ ਦੇ ਬੁੱਲਾਂ ਤੇ ਸੀਰਤ ਦਾ ਨਾਂ ਰਹਿਣ ਲੱਗਾ ਪਰ ਇਧਰ ਜੈਲਾ ਤੇ ਬੰਸੋ ਵੀ ਬਿਮਾਰ ਹੀ ਰਿਹਾ ਕਰਦੇ ਸਨ ਪਰ ਸੀਰਤ ਦੇ ਹੌਂਸਲੇ ਉਨ੍ਹਾਂ ਨੂੰ ਕਮਜ਼ੋਰ ਨਾ ਹੋਣ ਦਿੰਦੇ।ਬੰਸੋ ਅਕਸਰ ਹੀ ਕਿਹਾ ਕਰਦੀ ਧੀਏ!ਰੰਗ ਦੀ ਭਾਂਵੇ ਤੂੰ ਪੱਕੀ ਹੈ ਪਰ ਤੇਰੀ ਕਦਰ ਤੇਰੇ ਇਸੇ ਰੰਗ ਨੇ ਪਵਾਉਣੀ। ਇਹ ਗੱਲਾਂ ਸੀਰਤ ਨੂੰ ਕਦੇ ਹਾਰਨ ਨਾ ਦਿੰਦੀਆਂ। ਕਿਸੇ ਵੇਲੇ ਪੱਕਾ ਰੰਗ ਤੇ ਘਸਮੇਲੇ ਕੱਪੜੇ ਹੋਣ ਕਰਕੇ ਸੀਰਤ ਨੂੰ ਕੋਈ ਬਲਾਉਣਾ ਵੀ ਪਸੰਦ ਨਹੀਂ ਸੀ ਕਰਦਾ ਪਰ ਕਾਲਜ ਵਿੱਚ ਉਹਨੂੰ ਹਰ ਕੋਈ ਸੀਰਤ ਕਹਿ ਕਿ ਬੁਲਾਉਂਦਾ। ਸ਼ਾਇਦ ਇਹ ਵੀ ਉਸਦੀ ਹਰ ਪੱਖ ਤੋਂ ਅੱਵਲ ਆਉਣ ਦਾ ਨਤੀਜਾ ਸੀ।

ਇਹ ਵੀ ਪੜ੍ਹੋ- ਇਕ ਜਿਸਮਾਨੀ ਅਤੇ ਰੂਹਾਨੀ ਇਬਾਦਤ ਦਾ ਨਾਂ ਹੈ 'ਰੋਜ਼ਾ'
ਜਦੋਂ ਸੀਰਤ ਦੇ ਘਰ ਦੇ ਹਾਲਾਤ ਪ੍ਰੋਫੈਸਰਾਂ ਨੂੰ ਪਤਾ ਲੱਗੇ ਤਾਂ ਉਨ੍ਹਾਂ ਫ਼ੈਸਲਾ ਕੀਤਾ ਕਿ ਇਸ ਨੂੰ ਅਸੀਂ ਪੜ੍ਹਾਵਾਂਗੇ। ਯੂਨੀਵਰਸਿਟੀ 'ਚ ਦਾਖਲਾ ਮਿਲਦਿਆਂ ਸਾਰ ਹੀ ਸੀਰਤ ਨੇ ਸਭ ਦਾ ਦਿਲ ਜਿੱਤ ਲਿਆ।ਪੜ੍ਹਾਈ ਦੇ ਖੇਤਰ 'ਚ ਅਜਿਹੀਆਂ ਮੱਲਾਂ ਮਾਰੀਆਂ ਕਿ ਯੂਨੀਵਰਸਿਟੀ ਵਿੱਚੋਂ ਉਸਨੇ ਪਹਿਲਾਂ ਸਥਾਨ ਪ੍ਰਾਪਤ ਕਰ ਲਿਆ।ਸੀਰਤ ਨੂੰ ਘਰ ਤੋਂ ਬਾਹਰ ਪੜ੍ਹਨ ਗਇਆਂ ਪੰਜ ਵਰ੍ਹੇ ਹੋ ਗਏ ਸੀ।ਸੀਰਤ ਦਾ ਖਤ ਵੀ ਕਿਤੇ-ਕਿਤੇ ਆਉਂਦਾ। ਸੀਰਤ ਦੇ ਮਾਪਿਆਂ ਨੂੰ ਚਿੱਠੀ-ਪੱਤਰ ਰਾਹੀਂ ਇਹ ਜਰੂਰ ਪਤਾ ਲੱਗ ਗਿਆ ਸੀ ਕਿ ਉਹ ਨੌਕਰੀ ਲਈ ਕਿਸੇ ਟੈਸਟ ਦੀ ਤਿਆਰੀ ਕਰ ਰਹੀ ਸੀ। ਬੇਸ਼ੱਕ ਸੀਰਤ ਅਗੇ ਵਧ ਰਹੀ ਸੀ ਪਰ ਜੈਲਾ ਅੱਜ ਵੀ ਸ਼ਹਿਰ ਦੇ ਚੌਂਕ 'ਚ ਖੜ੍ਹਾ ਕੰਮ ਨੂੰ ਉਡੀਕਿਆ ਕਰਦਾ। ਬੰਸੋ ਅੱਜ ਵੀ ਹਰੇਕ ਘਰ ਇਹੀ ਆਸ ਲਾ ਕੇ ਕੰਮ ਕਰਨ ਜਾਂਦੀ ਕਿ ਅੱਜ ਤਾਂ ਮੈਨੂੰ ਕੁਝ ਨਾ ਕੁਝ ਦੇਣਗੇ ਹੀ। ਕਿਤੇ-ਕਿਤੇ ਦੋਨੇ ਬੈਠ ਕੇ ਗੱਲਾਂ ਕਰਿਆ ਕਰਦੇ ਕਿ ਸੀਰਤ ਕਿਸੇ ਕੰਮ ਧੰਦੇ ਲੱਗੇ ਤੇ ਸਾਨੂੰ ਵੀ ਆਸਰਾ ਹੋਵੇ। ਲੋਕ ਵੀ ਬੰਸੋ ਹੁਰਾਂ ਨੂੰ ਡਰਾ ਕੇ ਰੱਖਿਆ ਕਰਦੇ ਕਿ ਬਾਹਰ ਪੜ੍ਹਨ ਗਈਆਂ ਕੁੜੀਆਂ ਤਾਂ ਵਿਗੜਦੀਆ ਹੀ ਹੁੰਦੀਆ ਨੇ। ਇਕ ਦਿਨ ਤਾਂ ਕਮਲ ਦੀ ਮਾਂ ਵੀ ਬੰਸੋ ਨੂੰ ਕਹਿਣ ਲੱਗ ਗਈ " ਬੰਸੋ! ਸੀਰਤ ਨੂੰ ਸਾਡੇ ਘਰ ਹੀ ਪੱਕਾ ਲਾ ਦਿੰਦੀ। ਅਸੀਂ ਆਪੇ ਉਹਦਾ ਵਿਆਹ ਕਰ ਦੇਣਾ ਸੀ।"ਇਹ ਗੱਲਾਂ ਵੀ ਵੱਢ-ਵੱਢ ਖਾਂਦੀਆਂ ਸੀ। ਇਕ ਦਿਨ ਭਾਈ ਨੇ ਆਵਾਜ਼ ਦਿੱਤੀ ਕਿ ਕੋਈ ਅਫ਼ਸਰ ਪਿੰਡ ਆ ਰਿਹਾ ਹੈ।ਸਵੇਰੇ ਦਸ ਵਜੇ ਸਕੂਲ ਵਿਚ ਇਕੱਠੇ ਹੋਇਆ ਜੋ,,ਪਿੰਡ ਵਿੱਚ ਇਕ ਨਵੀਂ ਫੈਕਟਰੀ ਬਣੇਗੀ। ਜਿਥੇ ਲੇਬਰ ਦਾ ਕੰਮ ਚੱਲੇਗਾ ਤੇ ਕਾਮਿਆਂ ਨੂੰ ਰੱਖਿਆ ਜਾਵੇਗਾ। ਬੰਸੋ ਨੇ ਸੁਣਦਿਆਂ ਸਾਰ ਹੀ ਜੈਲਾ ਨੂੰ ਕਿਹਾ "ਐ ਜੀ ,,ਸੁਣਿਆਂ ਤੁਸੀਂ,,ਭਾਈ ਜੀ ਨੇ ਕੀ ਆਵਾਜ਼ ਦਿੱਤੀ।
"ਮੈਂ ਤਾਂ ਅਰਦਾਸ ਕਰਦੀ ਆ ਕਿ ਤੁਹਾਨੂੰ ਏਥੇ ਹੀ ਕੰਮ ਮਿਲ ਜਾਏ।" ਮੈਂ ਸਵੇਰੇ ਜ਼ਰੂਰ ਜਾਉ। ਜੈਲੇ ਨੇ ਸਿਰ ਤੇ ਸਾਫਾ ਬੰਨਦਿਆ ਆਖਿਆ। 

ਇਹ ਵੀ ਪੜ੍ਹੋ-ਕਹਾਣੀਨਾਮਾ 26 : ਗੜ੍ਹੀ ਪਠਾਣਾਂ
ਅਗਲੀ ਸਵੇਰ ਸਾਰਾ ਪਿੰਡ ਇਕੱਠਾ ਹੋਇਆ। ਪੁਲਿਸ ਦੇ ਸਿਪਾਹੀਆਂ ਨੇ ਪਿੰਡ ਤੇ ਲੋਕਾਂ ਨੂੰ ਦੂਰ-ਦੂਰ ਰੋਕ ਕੇ ਰੱਖਿਆ। ਪੁਲਿਸ ਦੇ ਸਿਪਾਹੀਆਂ ਦੀਆਂ ਗੱਡੀਆਂ ਆਈਆਂ। ਥਾਣੇਦਾਰ ਨੇ ਸਾਰੇ ਮੁਲਾਜਮਾਂ ਨੂੰ ਕੋਲ ਬੁਲਾ ਕੇ ਪੁਛਿਆ ਸਭ ਠੀਕ ਠਾਕ ਹੈ। ਕਿਸੇ ਨੂੰ ਅੱਗੇ ਨਾ ਆਉਣ ਦੇਣਾ।
ਪਿੰਡ ਵਾਲੇ ਗੱਲਾਂ ਕਰ ਰਹੇ ਸੀ ਜੀਤਿਆ! "ਅੱਜ ਕੋਈ ਵੱਡਾ ਅਫ਼ਸਰ ਹੀ ਆਉ ਤਾਂ ਹੀ ਪੁਲਿਸ ਵਾਲੇ ਐਂਨੇ ਆਏ।" ਆਹੋ !ਕਰਤਾਰਿਆ ,,"ਐਂਨੇ ਪੁਲਿਸ ਆਲੇ ਤਾਂ ਚੌਧਰੀ ਨੱਥਾ ਸਿਉਂ ਨਾਲ ਵੀ ਨਹੀਂ ਸੀ ਹੁੰਦੇ, ਜਿਹੜਾ ਵੋਟਾਂ ਮੰਗਣ ਆਉਂਦਾ ਸੀ।" "ਉਹ ਭਾਈ ਕੋਈ ਵੱਡਾ ਹੀ ਅਫ਼ਸਰ ਹੈ ਤਾਂ ਹੀ ਏਨਾਂ ਇਕੱਠ ਹੋਇਆ।" ਮੱਧਮ ਜਿਹੀ ਅਵਾਜ਼ ਇਕ ਬੁੱਢਾ ਬੋਲਿਆ ਪਰ ਜੈਲਾ ਤੇ ਬੰਸੋ ਸਭ ਤੋਂ ਪਿੱਛੇ ਖੜ੍ਹੇ ਅਫ਼ਸਰ ਦੀ ਉਡੀਕ ਕਰ ਰਹੇ ਸੀ। ਬੰਸੋ ਕਹਿਣ ਲੱਗੀ ,"ਅਫ਼ਸਰ ਚੰਗਾ ਤੇ ਭਲਾਮਾਣਸ ਹੀ ਹੋਵੈ ,ਕਿਤੇ ਸਾਡੀ ਵੀ ਗਰੀਬਾਂ ਦੀ ਸੁਣੀ ਜਾਵੇ।" "ਬਸ ਇਕ ਵਾਰ ਏਥੇ ਕੰਮ ਬਣ ਜਾਏ ਭਾਗਵਾਨੇ ਬਾਕੀ ਦੀ ਜ਼ਿੰਦਗੀ ਦਾ ਸੁੱਖ ਦੀ ਹੀ ਲੰਘੂ।"ਜੈਲੇ ਨੇ ਬੰਸੋ ਵੱਲ ਦੇਖਦੇ ਹੋਏ ਆਖਿਆ। ਪੁਲਿਸ ਦੇ ਹੂਟਰ ਦੀ ਆਵਾਜ਼ ਆਈ। ਸਾਰੇ ਇਕਾਗਰ ਹੋ ਕੇ ਦੇਖਣ ਲੱਗੇ। ਕਾਲੇ ਰੰਗ ਦੀ ਕਾਰ ਦੀ ਬਾਰੀ ਖੁੱਲ੍ਹੀ।  ਥਾਣੇਦਾਰ ਤੇ ਸਿਪਾਹੀਆਂ ਸਲੂਟ ਮਾਰਿਆ। ਜਦੋਂ ਅਫ਼ਸਰ ਬਾਹਰ ਆਇਆ ਤਾਂ ਬੰਸੋ ਨੇ ਚੀਕਾਂ ਮਾਰਦੀ ਹੋਈ ਆਖਿਆ " ਐ ਜੀ,, ਇਹ ਤਾਂ ਆਪਣੀ ਸੀਰਤ ਹੈ। "ਜੈਲਾ ਖੁਸ਼ੀ ਦੇ ਅੱਥਰੂ ਵਹਾਉਣ ਲੱਗਿਆ।ਜਦੋਂ ਭੱਜ ਕੇ ਬੰਸਾ ਤੇ ਜੈਲਾ ਜਾਣ ਲੱਗੇ ਤਾਂ ਸਿਪਾਹੀਆਂ ਨੇ ਮਿਲਣ ਤੋਂ ਰੋਕਿਆ।ਅਫ਼ਸਰ ਬਣੀ ਸੀਰਤ ਭੱਜ ਕੇ ਮਾਪਿਆਂ ਕੋਲ ਆਈ ਤੇ ਜੱਫੀ ਪਾ ਕੇ ਮਾਂ ਬਾਪ ਨੂੰ ਮਿਲੀ। ਸਾਰਾ ਇਲਾਕਾ ਹੈਰਾਨ ਹੋ ਗਿਆ ਕਿ ਇਕ ਦਿਹਾੜੀਦਾਰ ਦੀ ਧੀ ਅਫ਼ਸਰ। ਸੀਰਤ ਨੇ ਮਾਂ ਬਾਪ ਨੂੰ ਸਟੇਜ ਤੇ ਬੁਲਾਇਆ। ਭਾਸ਼ਣ 'ਚ ਉਨੇ ਦੱਸਿਆ ਅੱਜ ਮੈਂ ਜੋ ਵੀ ਆ ਮਾਪਿਆਂ ਕਰਕੇ ਆ। ਇਥੇ ਅੱਜ ਇਸ ਫੈਕਟਰੀ ਦਾ ਉਦਘਾਟਨ ਤਾਂ ਕਰ ਰਹੀ ਤਾਂ ਜੋ ਅੱਗੇ ਤੋਂ ਕਿਸੇ ਵੀ ਪਿੰਡ ਤੇ ਮਜਦੂਰ ਨੂੰ ਮੇਰੇ ਬਾਪ ਵਾਂਗ ਚੌਂਕ 'ਚ ਬੈਠ ਕੇ ਕੰਮ ਦਾ ਇੰਤਜ਼ਾਰ ਨਾ ਕਰਨਾ ਪਵੇ। ਸਾਰੇ ਇਲਾਕੇ 'ਚ ਖੁਸ਼ੀ ਦੀ ਲਹਿਰ ਦੌੜੀ। ਸਾਰੇ ਪਿੰਡ ਨੇ ਸੀਰਤ ,ਜੈਲੇ ਤੇ ਬੰਸੋ ਤੇ ਮਾਣ ਮਹਿਸੂਸ ਕੀਤਾ। ਜਦੋਂ ਫੈਕਟਰੀ ਦੇ ਨਾਂ ਰੱਖਣ ਦੀ ਗੱਲ ਚੱਲੀ ਤਾਂ ਭੀੜ 'ਚੋਂ ਕਿਸੇ ਨੇ ਉੱਚੀ ਸਾਰੀ ਆਵਾਜ਼ ਦੇ ਕਿ ਆਖਿਆ " ਫੈਕਟਰੀ ਜੈਲੇ ਦੇ ਨਾਂ ਤੇ ਹੋਣੀ ਚਾਹੀਦੀ ਹੈ।" ਸਹਿਮਤੀ ਨਾਲ ਉਸ ਫੈਕਟਰੀ ਦਾ ਨਾਂ "ਜਰਨੈਲ ਫੂਡ ਮਿਲ" ਰੱਖ ਦਿੱਤਾ ਗਿਆ।

ਸੁਰਜੀਤ ਸਿੰਘ 'ਦਿਲਾ ਰਾਮ'
ਸੰਪਰਕ 99147-22933

  • Jarnal Food Mill
  • Read today
  • story
  • nnocent girl Sirat
  • ਕਹਾਣੀਨਾਮਾ
  • ਸੀਰਤ
  • ਜਰਨੈਲ ਫੂਡ ਮਿਲ

ਇਕ ਜਿਸਮਾਨੀ ਅਤੇ ਰੂਹਾਨੀ ਇਬਾਦਤ ਦਾ ਨਾਂ ਹੈ 'ਰੋਜ਼ਾ'

NEXT STORY

Stories You May Like

  • weather warning for entire punjab on april 28
    28 ਅਪ੍ਰੈਲ ਨੂੰ ਪੂਰੇ ਪੰਜਾਬ 'ਚ ਮੌਸਮ ਦੀ ਚਿਤਾਵਨੀ, ਪੜ੍ਹੋ ਵਿਭਾਗ ਦੀ ਵੱਡੀ ਭਵਿੱਖਬਾਣੀ
  • terrible road accident in punjab
    ਪੰਜਾਬ 'ਚ ਭਿਆਨਕ ਸੜਕ ਹਾਦਸਾ, ਟਰੱਕ ਤੇ ਐਕਟਿਵਾ ਦੀ ਟੱਕਰ ‘ਚ ਕੁੜੀ ਦੀ ਮੌਤ
  • deadbody of the girl returned from oman the family refused the last rites
    ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ 'ਚ ਆਈ ਲਾਸ਼! ਮਾਂ ਨੂੰ ਕਹਿੰਦੀ ਸੀ ਵਿਦੇਸ਼ੋਂ ਆ ਕੇ ਬਣਾਵਾਂਗੀ ਨਵਾਂ ਘਰ
  • lover  marriage  girl  mobile tower
    ਪ੍ਰੇਮੀ ਨਾਲ ਵਿਆਹ ਦੀ ਜਿੱਦ 'ਚ ਮੋਬਾਈਲ ਟਾਵਰ 'ਤੇ ਚੜ੍ਹੀ ਕੁੜੀ
  • rajasthan  stray dogs  girl  om birla  victim family
    ਅਵਾਰਾ ਕੁੱਤਿਆਂ ਦੇ ਹਮਲੇ 'ਚ ਕੁੜੀ ਦੀ ਮੌਤ, ਓਮ ਬਿਰਲਾ ਪੀੜਤ ਪਰਿਵਾਰ ਨੂੰ ਮਿਲੇ
  • sanjay dutt loved the story of aakhri sawaal at first hearing
    ਸੰਜੇ ਦੱਤ ਨੂੰ ਪਹਿਲੀ ਵਾਰ 'ਚ ਹੀ ਪਸੰਦ ਆ ਗਈ ਸੀ ਫਿਲਮ 'ਆਖਰੀ ਸਵਾਲ' ਦੀ ਕਹਾਣੀ
  • the amazing story of shakuntala devi
    Calculator ਨੂੰ ਮਾਤ ਦੇਣ ਵਾਲੀ ਭਾਰਤ ਦੀ ‘ਹਿਊਮਨ ਕੰਪਿਊਟਰ’! ਜਾਣੋ ਸ਼ਕੁੰਤਲਾ ਦੇਵੀ ਦੀ ਹੈਰਾਨੀਜਨਕ ਕਹਾਣੀ
  • vijay thalapathy take oath cm
    ਤਾਮਿਲਨਾਡੂ 'ਚ ਅੱਜ ਤੋਂ 'ਵਿਜੇ ਸਰਕਾਰ', 10 ਵਜੇ ਚੁੱਕਣਗੇ CM ਅਹੁਦੇ ਦੀ ਸਹੁੰ
  • 15 pcs officers transferred
    15 PCS ਅਧਿਕਾਰੀਆਂ ਦੇ ਤਬਾਦਲੇ
  • woman crossing railway line dies after being hit by train
    ਜਲੰਧਰ 'ਚ ਦਰਦਨਾਕ ਹਾਦਸਾ: ਰੇਲਵੇ ਲਾਈਨ ਪਾਰ ਕਰ ਰਹੀ ਔਰਤ ਦੀ ਟ੍ਰੇਨ ਦੀ ਲਪੇਟ...
  • punjab heavy rain meteorological department alert issue
    ਪੰਜਾਬ 'ਚ 4 ਦਿਨ ਲਗਾਤਾਰ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ,...
  • heartbreaking accident in punjab former sarpanch s son dies in tragic accident
    ਪੰਜਾਬ 'ਚ ਰੂਹ ਕੰਬਾਊ ਹਾਦਸਾ! ਸਾਬਕਾ ਸਰਪੰਚ ਦੇ ਪੁੱਤਰ ਦੀ ਦਰਦਨਾਕ ਮੌਤ
  • pinkoo tv releases a new animation video my rooster
    ਬੱਚਿਆਂ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣ ਲਈ ਜ਼ਰੂਰ ਵਿਖਾਓ Pinkoo TV ਦੀ ਇਹ...
  • punjab phone alert
    ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! 12 ਜ਼ਿਲ੍ਹਿਆਂ ਵੱਡੀ ਚਿਤਾਵਨੀ, ਅਗਲੇ 48...
  • mini punjab in britain
    ਬ੍ਰਿਟੇਨ 'ਚ ਵਸਿਆ 'ਮਿੰਨੀ ਪੰਜਾਬ'! ਪੰਜਾਬੀ ਸਟ੍ਰੀਟ ਦਾ ਵੀਡੀਓ ਵਾਇਰਲ
  • major revelation in the case of suicide by an employee at a lottery shop
    ਪੰਜਾਬ: 'ਰੱਬ ਦਾ ਵਾਸਤਾ ਮੇਰੀਆਂ ਧੀਆਂ ਨੂੰ ਵੱਸਣ ਦਿਓ', ਪਤੀ ਨੇ WhatsApp 'ਤੇ...
Trending
Ek Nazar
asim munir statement

ਆਪਰੇਸ਼ਨ ਸਿੰਦੂਰ "ਦੋ ਵਿਚਾਰਧਾਰਾਵਾਂ ਵਿਚਕਾਰ ਲੜਾਈ" ਸੀ: ਅਸੀਮ ਮੁਨੀਰ

major action by italian police

ਇਟਲੀ ਪੁਲਸ ਦੀ ਵੱਡੀ ਕਾਰਵਾਈ, ਭਾਰਤੀ ਵਿਅਕਤੀ ਦੀ ਲੱਖਾਂ ਰੁਪਏ ਦੀ ਨਕਦੀ ਅਤੇ...

most expensive house in america

ਅਮਰੀਕਾ ਦਾ ਸਭ ਤੋਂ ਮਹਿੰਗਾ ਘਰ, ਕੀਮਤ ਹੈ 37,78,00,00,000

sanskrit compulsory in army public schools of punjab

ਪੰਜਾਬ ਦੇ ਆਰਮੀ ਪਬਲਿਕ ਸਕੂਲਾਂ ’ਚ ਸੰਸਕ੍ਰਿਤ ਲਾਜ਼ਮੀ, ਪੰਜਾਬੀ ਨੂੰ ‘ਐਡੀਸ਼ਨਲ’...

famous youtuber receives threat

'ਦੋ ਦਿਨਾਂ 'ਚ ਦਿਓ 10 ਕਰੋੜ ਨਹੀਂ ਤਾਂ ਮਾਰ ਦਿਆਂਗੇ ਗੋਲੀ' ! ਮਸ਼ਹੂਰ...

policemen killed in suicide attack

ਪਾਕਿਸਤਾਨ ਤੋਂ ਵੱਡੀ ਖ਼ਬਰ, ਆਤਮਘਾਤੀ ਹਮਲੇ 'ਚ ਮਾਰੇ ਗਏ 15 ਪੁਲਸ ਕਰਮਚਾਰੀ!

diljit dosanjh again denies reports of entering politics

"ਮੈਂ ਪਾਗਲ ਆਂ ਜੋ ਸਿਆਸਤ 'ਚ ਆਵਾਂ..?", ਦੋਸਾਂਝਾਵਾਲੇ ਨੇ ਰਾਜਨੀਤੀ 'ਚ ਆਉਣ...

motorcycle gets stuck in traffic light

ਸਰੀ-ਡੈਲਟਾ ਸਰਹੱਦ ਨੇੜੇ ਭਿਆਨਕ ਹਾਦਸਾ, ਟ੍ਰੈਫਿਕ ਲਾਈਟ ਨਾਲ ਲਟਕਿਆ ਮੋਟਰਸਾਈਕਲ

preity zinta pays homage at sri darbar sahib

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪ੍ਰੀਤੀ ਜ਼ਿੰਟਾ, ਪੰਜਾਬ ਦੀ ਜਿੱਤ ਲਈ ਕੀਤੀ...

robbery cricket board

ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ

new rule t20 cricket

ਹੁਣ ਫਾਲੋਅਰਜ਼ ਤੈਅ ਕਰਨਗੇ ਖਿਡਾਰੀਆਂ ਕੀਮਤ! ਇਸ T20 ਲੀਗ ਨੇ ਬਣਾਏ ਅਜੀਬੋ-ਗਰੀਬ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ ਦਾ ਗੋਚਰ ਕਰੇਗਾ ਮਾਲਾਮਾਲ

ncp leader supriya sule s car met with an accident

NPC ਨੇਤਾ ਸੁਪ੍ਰੀਆ ਸੁਲੇ ਦੀ ਕਾਰ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਸਾਂਸਦ

your ugc net application may be rejected

ਰੱਦ ਹੋ ਸਕਦੀ ਹੈ ਤੁਹਾਡੀ UGC NET ਦੀ ਅਰਜ਼ੀ! NTA ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

social media watermelon video

ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ...

delhi viral couple romance car stunt viral

ਸੜਕ 'ਤੇ ਜੋੜੇ ਵੱਲੋਂ ਹੱਦਾਂ ਪਾਰ! ਚੱਲਦੀ ਕਾਰ ਦੀ ਛੱਤ 'ਤੇ ਰੋਮਾਂਸ ਦੀ ਵੀਡੀਓ...

thunderstorm rain alert in 16 states of india imd alert

ਮੌਸਮ ਲੈਣ ਵਾਲੈ ਯੂ-ਟਰਨ! 16 ਸੂਬਿਆਂ ਲਈ IMD ਨੇ ਜਾਰੀ ਕੀਤਾ ਮੀਂਹ-ਹਨੇਰੀ ਦਾ ਅਲਰਟ

visa rules 2026 indian passport

ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਦੇਸ਼ਾਂ ਨੇ Visa ਨਿਯਮਾਂ 'ਚ ਕੀਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • ਪ੍ਰੋਫੈਸਰ ਨੇ ਕੁੜ  ਨੂੰ ਕਰ  ਤ  propose   ਅੱਗੋਂ ਕੁੜ  ਨੇ ਲ ਹ ਲਈ ਜੁੱਤ
      ਹੱਦ ਹੋ ਗਈ ; ਪ੍ਰੋਫੈਸਰ ਨੇ ਭਰੀ ਕਲਾਸ 'ਚ ਕਰ'ਤਾ ਕੁੜੀ ਨੂੰ ਪ੍ਰਪੋਜ਼ ! ਅੱਗੋਂ...
    • dogs made back to home
      ਕੁੱਤਿਆਂ ਦਾ ਮੀਟ ! ਟਰੱਕ 'ਚੋਂ ਛਾਲ ਮਾਰ ਬੇਜ਼ੁਬਾਨਾਂ ਨੇ ਇੰਝ ਕੀਤੀ ਘਰ ਵਾਪਸੀ,...
    • lakshadweep ocean plant drinking water electricity
      ਹੁਣ ਸਮੁੰਦਰ ਦਾ ਪਾਣੀ ਪੀ ਸਕਣਗੇ ਲੋਕ ਤੇ 24 ਘੰਟੇ ਮਿਲੇਗੀ ਬਿਜਲੀ ! ਲਕਸ਼ਦੀਪ 'ਚ...
    • holi special measures no shortage money
      Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ...
    • little monkey punch video story
      ਜਾਣੋ ਕੀ ਹੈ ਨੰਨ੍ਹੇ ਬਾਂਦਰ ਦੀ ਅਸਲ ਕਹਾਣੀ, ਜਿਸ ਨੂੰ ਦੇਖ Animal Lovers ਦੀਆਂ...
    • social media ban in india
      ਭਾਰਤ 'ਚ ਵੀ ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ 'ਤੇ ਲੱਗੇਗਾ ਬੈਨ ! ਹੁਣ ਇਸ ਸੂਬੇ...
    • rajpal yadav surrenders as delhi high court
      ਸਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਕਾਮੇਡੀ ਕਿੰਗ ! ਹੁਣ ਤਿਹਾੜ ਜੇਲ੍ਹ 'ਚ ਕੱਟੇਗਾ...
    • student to get 9 10 lakhs from railway
      ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +