ਉਹ ਦਿਲੋਂ ਜਿਨਾ ਡਰਦੀ ਮੈਂ,
ਉਦੋਂ ਤੂੰ ਡਰਾਈ ਜਾਨਾ ਏ
ਹਾਉਕੇ ਮੈ ਰਹਿੰਦੀ ਭਰਦੀ
ਪਾਗਲ ਬਣਾਈ ਜਾਨਾ ਏ
ਮੰਜ਼ਿਲ ਤੂੰ ਮੇਰੀ
ਤੇਰੇ ਤਾਈ ਅਰਮਾਨ ਮੇਰੇ
ਹੋਰ ਨੀ ਕਿਸੇ ਦਾ ਮੈ ਕਰਦੀ
ਜਿਨਾ ਦਿਲੋਂ ਤੇਰਾ ਕਰਦੀ
ਫਿਰ ਵੀ ਹੱਸੇ ਮੇਰੇ ਨਾਲ
ਫਿਰ ਕਿਉਂ ਗੱਲ-ਗੱਲ 'ਤੇ ਅਕਾਈ ਜਾਨ ਏ
ਉਹ ਦਿਲੋਂ ਜਿਨਾ ਡਰਦੀ ਮੈਂ,
ਉਦੋਂ ਤੂੰ ਡਰਾਈ ਜਾਨਾ ਏ
ਹਾਉਕੇ ਮੈ ਰਹਿੰਦੀ ਭਰਦੀ
ਪਾਗਲ ਬਣਾਈ ਜਾਨਾ ਏ... !
ਗੱਲਾਂ ਤੇਰੀਆਂ
ਮੈਂ ਲਿਖ-ਲਿਖ ਰੱਖੀ ਬੈਠੀ
ਵਾਧੇ ਤੇਰੇ ਵੇ, ਮੈਂ ਸੱਚੀ ਮਿੱਥੀ ਬੈਠੀ
ਰੱਬ ਜਾਣੇ ਵੇ
ਮੇਰਾ ਕੀ ਹਾਲ ਹੋ ਜਾਣਾ
ਦਿਲ ਮੇਰੇ ਦੀ ਵੇ
ਧੜਕਣ ਧੜਕ ਰੁੱਕ ਰਹਿ ਜਾਣਾ
ਝੂਠੀ ਦੱਲ ਗੱਲ
ਬਹੁਤੀਆਂ ਤਸੱਲੀਆਂ ਦਿਵਾਈ ਜਾਨਾਂ
ਸੱਚੀ ਲੁਕਾਈ ਜਾਨਾ ਏ... !
ਉਹ ਦਿਲੋਂ ਜਿਨਾ ਡਰਦੀ ਮੈਂ,
ਉਦੋਂ ਤੂੰ ਡਰਾਈ ਜਾਨਾ ਏ
ਹਾਉਕੇ ਮੈ ਰਹਿੰਦੀ ਭਰਦੀ
ਪਾਗਲ ਬਣਾਈ ਜਾਨਾ ਏ
ਪਹਿਲੀ ਸਲਾਮ ਯਾਰ ਨੂੰ
'ਤੇ ਦੂਜੀ ਰੱਬ ਨੂੰ
ਵਖਤ ਕਿੰਨਾ ਬੀਤ ਦਾ ਜਾਵੇਂ
ਤੂੰ ਦਿਨ ਟਪਾਈ ਜਾਨਾ ਏ
ਇਹ ਦੋ ਰੂਹਾਂ ਦੇ ਰਿਸ਼ਤੇ ਨੂੰ
ਤੂੰ ਕਿੰਨੀ ਦੂਰੀ ਪਾਈ ਜਾਨਾ ਏ
ਮੈਂ ਅੱਜ ਵੀ ਹਾਂ ਹਾਜ਼ਰ
ਤੂੰ ਲਾਰੇ ਲਾਈ ਜਾਨਾਂ
ਉਹ ਦਿਲੋਂ ਜਿਨਾ ਡਰਦੀ ਮੈਂ,
ਉਦੋਂ ਤੂੰ ਡਰਾਈ ਜਾਨਾ ਏ
ਹਾਉਕੇ ਮੈ ਰਹਿੰਦੀ ਭਰਦੀ
ਪਾਗਲ ਬਣਾਈ ਜਾਨਾ ਏ।
-ਜਮਨਾ ਸਿੰਘ ਗੋਬਿੰਦਗੜ੍ਹੀਆਂ, ਸੰਪਰਕ :98724-62794
ਕੀ ਦੁਨਿਆ ਵਿਚ ਸਿਰਫ ਸਹੀ ਇਨਸਾਨ ਦੀ ਕਦਰ ਹੀ ਹੁੰਦੀ ਹੈ
NEXT STORY