ਸਲਮਾਨ ਖਾਨ ਪਹਿਲੀ ਵਾਰ ਰਮੇਸ਼ ਤੌਰਾਨੀ ਦੇ ਨਾਲ ਫਿਲਮ ਕਰ ਰਹੇ ਹਨ, ਅਜਿਹੇ 'ਚ ਅਭਿਨੇਤਾ ਨੇ ਨਿਰਮਾਤਾ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਵਧਾਈਆਂਰਦਿੱਤੀਆਂ। ਰਮੇਸ਼ ਤੌਰਾਨੀ ਨੂੰ ਆਪਣੇ ਜਨਮਦਿਨ 'ਤੇ ਰੇਸ 3 ਦੇ ਸਟਾਰ ਦੁਆਰਾ ਖਾਸ ਜਨਮਦਿਨ ਦਾ ਸੰਦੇਸ਼ ਪ੍ਰਾਪਤ ਹੋਇਆ। ਸਲਮਾਨ ਖਾਨ ਜੋ ਨਾ ਸਿਰਫ ਇਸ ਫਿਲਮ 'ਚ ਅਭਿਨੇਯ ਕਰ ਰਹੇ ਹਨ ਸਗੋ ਫਿਲਮ ਦਾ ਸਹਿ-ਨਿਰਮਾਣ ਵੀ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਸ਼ੋਸ਼ਲ ਮੀਡਿਆ 'ਤੇ ਰੇਸ 3 ਦੀ ਸੰਪੂਰਨ ਕਾਸਟ ਦੇ ਨਾਲ ਇਕ ਤਸਵੀਰ ਸਾਂਝੀ ਕਰਦੇ ਹੋਏ ਨਿਰਾਮਾਤਾ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਅਭਿਨੇਤਾ ਨੇ ਟਵੀਟ ਕਰਦੇ ਹੋਏ ਕਿਹਾ ''''ਰਮੇਸ਼ ਤੌਰਾਨੀ ਨੇ ਅਭਿਨੇਤਾ ਦਾ ਧਨਵਾਦ ਕਰਦੇ ਹੋਏ ਲਿਖਿਆ''Wish you a very happy birthday @RameshTaurani''Thank you so much Salmanbhai''
ਰਮੇਸ਼ ਤੌਰਾਨੀ ਰੇਸ ਫ੍ਰੈਂਚਾਇਜੀ ਦੀ ਪਹਿਲੀ ਕਿਸਤ ਨਾਲ ਫਿਲਮ ਨਾਲ ਜੁੜੇ ਹੋਏ ਹਨ। ਫਿਲਮ ਦੀ ਘੋਸ਼ਣਾ ਦੇ ਨਾਲ ਹੀ ਦਰਸ਼ਕ ਬੇਸਬਰੀ ਨਾਲ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਫਿਲਮ ਦੀ ਤੀਸਰੀ ਕਿਸਮਤ 'ਚ ਅਭਿਨੇਤਾ ਸਲਮਾਨ ਖਾਨ ਦਮਦਾਰ ਐਕਸ਼ਨ ਸੀਕਵੈਂਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਰੇਸ 3 ਦੀ ਟੀਮ ਹਾਲ ਫਿਲਹਾਲ ਫਿਲਮ ਦੇ ਐਂਥਮ ਗੀਤ ''ਅਲਾਹ ਦੁਹਾਈ ਹੈ'' ਦੀ ਸ਼ੂਟਿੰਗ 'ਚ ਬਿਜੀ ਹੈ।
ਫਿਲਮ ''ਰੇਸ 3 '' ਸੁਪਰਸਟਾਰ ਸਲਮਾਨ ਖਾਨ, ਜੈਕਲੀਨ ਫਰਨਾਂਡੀਜ਼, ਅਨਿਲ ਕਪੂਰ, ਡੇਜ਼ੀ ਸ਼ਾਹ, ਬੌਬੀ ਦਿਓਲ ਅਤੇ ਸਾਕਿਬ ਸਲੀਮ ਵਰਗੇ ਬਿਹਤਰੀਨ ਕਲਾਕਾਰਾਂ ਨਾਲ ਲੈਸ ਹੈ। ਸਲਮਾਨ ਖਾਨ ਫਿਲਮਸ ਅਤੇ ਰਮੇਸ਼ ਤੌਰਾਨੀ ਦੁਆਰਾ ਨਿਰਮਿਤ ਇਸ ਫਿਲਮ ਨੂੰ ਟਿਪਸ ਫਿਲਮਸ ਦੇ ਬੈਨਰ ਤਹਿਤ ਬਣਾਇਆ ਜਾਵੇਗਾ। ਰੈਮੋ ਡਿਸੂਜ਼ਾ ਦੁਆਰਾ ਨਿਰਦੇਸ਼ਿਤ ''ਰੇਸ 3'' 2018 ਦੀ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।
“ਇਕ ਕਹਾਣੀ ਇਕ ਕਵਿਤਾ''
NEXT STORY