ਇਸ ਸਮੇਂ ਪੂਰਾ ਸੰਸਾਰ ਜਲ ਸੰਕਟ ਦੇ ਪ੍ਰਭਾਵਾਂ ਤੇ ਉਤਪੰਨ ਸਮੱਸਿਅਸ਼ਵਾਂ ਨਾਲ ਝੂਜ ਰਿਹਾ ਹੈਂ। ਇਹ ਸੰਕਟ ਇਕ ਦੇਸ਼ ਦਾ ਨਾ ਹੋ ਕੇ ਪੂਰੇ ਸੰਸਾਰ ਦੀ ਸਮੱਸਿਆ ਬਣ ਰਿਹਾ ਹੈਂ। ਭਾਰਤ ਦੇਸ਼ ਤਾਂ ਭਵਿੱਖ ਵਿਚ ਇਸ ਦੇ ਘੋਰ ਨਤੀਜਿਆਂ ਤੋਂ ਬਚ ਨਹੀਂ ਸਕਦਾ। ਇਕ ਪਾਸੇ ਪਾਣੀ ਦੀ ਭਾਰੀ ਕਮੀ ਅਤੇ ਦੂਜੇ ਪਾਸੇ ਗਲੋਬਲ ਤਪਸ ਦੀ ਮਾਰ ਇਨਸਾਨ ਨੂੰ ਗੰਭੀਰ ਸਮੱਸਿਆਵਾਂ ਵੱਲ ਥੱਕ ਰਹੀ ਹੈਂ। ਇਸ ਤੋਂ ਵੀ ਬੜੀ ਮੁਸ਼ਕਲ ਹੈ ਕਿ ਭਾਰਤੀ ਲੋਕ ਪਾਣੀ ਦੀ ਸੰਭਾਲ, ਅਤੇ ਇਸ ਨੂੰ ਬਚਾਉਣ ਦੇ ਉਪਰਾਲਿਆਂ ਤੋਂ ਅਵੇਸਲੇ ਹਨ। ਜਿਥੇ ਪਾਣੀ ਹੈਂ ਉਥੇ ਇਸ ਨੂੰ ਪਾਣੀ ਜਾਣ ਕੇ ਵਹਾਇਆ ਜਾਂਦਾ ਹੈ। ਸਗੋਂ ਇਸ ਦੀ ਕੀਮਤ ਦਾ ਮੁੱਲ ਨਹੀਂ ਜਾਣਿਆ ਜਾਂਦਾ। ਨਤੀਜਾ ਇਹ ਹੁੰਦਾ ਹੈ ਕਿ ਮਨੁੱਖ ਨੂੰ ਪਾਣੀ ਪੀਣ ਲਈ ਪਾਣੀ ਦੀਆਂ ਬੰਦ ਬੋਤਲਾਂ ਤੇ ਮੁੱਲ ਅਦਾ ਕਰਨਾ ਪੈਂਦਾ ਹੈਂ।
ਅਸੀਂ ਸਭ ਜਾਣਦੇ ਹਾਂ ਕਿ ਪਾਣੀ ਹੀ ਇਨਸਾਨ, ਪਸ਼ੂ ਪੰਛੀਆਂ, ਪੂਰਨ ਬਨਸਪਤੀ ਅਤੇ ਹਰ ਜੀਵ ਦਾ ਜੀਵਨ ਅਧਾਰ ਹੈ। ਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈ ਤਾਂ ਸਾਨੂੰ ਪਾਣੀ ਕੁਦਰਤ ਦੀ ਇਕ ਅਮੋਲਕ ਦਾਤ ਜਾਣ ਕੇ ਇਸ ਦੀ ਹੋਂਦ ਨੂੰ ਬਚਾਉਣ ਅਤੇ ਇਸ ਦੀ ਸੰਭਾਲ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਪਾਣੀ ਹੀ ਤਾਂ ਹੈ ਜੋ ਸਾਡੇ ਰੋਜ਼ਾਨਾ ਜੀਵਨ ਵਿਚ ਅਤਿ ਜ਼ਰੂਰੀ ਹੈ।
ਜੇ ਮਨੁੱਖ ਪਾਣੀ ਦੇ ਭਵਿੱਖ ਦੇ ਖਤਰਿਆਂ ਤੋਂ ਬਚਣਾ ਚਾਹੁੰਦਾ ਹੈ ਤਾਂ ਉਸ ਨੂੰ ਅਸ਼ਪਣੀ ਸੋਚ ਵਿਚ ਤਬਦੀਲੀ ਲਿਆਉਣੀ ਹੋਵੇਗੀ, ਨਹੀਂ ਤਾਂ ਜਿਵੇਂ ਅੱਜ ਅਸੀਂ ਦੇਖਦੇ ਹਾਂ ਭਾਰਤ ਵਿਚ ਹੀ ਬਹੁਤ ਸਾਰੇ ਪ੍ਰਾਤਾਂ ਅਤੇ ਇਲਾਕਿਆਂ ਵਿਚ ਪਾਣੀ ਲਈ ਕਿਵੇਂ ਮਾਰੋ-ਮਾਰ ਹੋ ਰਹੀ ਹੈ। ਪਾਣੀ ਲਈ ਲੋਕ ਲੜਦੇ ਹਨ। ਇਨਸਾਨ ਦੀ ਤਰਾਂ ਪਸ਼ੂ- ਪੰਛੀਆਂ ਨੂੰ ਵੀ ਅਸ਼ਪਣੀ ਪਿਆਸ ਬੁਝਾਉਣ ਲਈ ਸਾਫ਼ ਪਾਣੀ ਨਹੀਂ ਮਿਲਦਾ। ਸਾਡੇ ਦੇਸ਼ ਵਿੱਚ ਬੇਤਹਾਸਾ ਵੱਧ ਰਹੀ ਆਬਾਦੀ ਨੂੰ ਪੀਣ ਦਾ ਪਾਣੀ ਮੁਹੱਈਆਂ ਕਰਵਾਉਣਾ ਸਰਕਾਰਾਂ ਦੀ ਇਕ ਅਹਿਮ ਮੁਸੀਬਤ ਬਣਦੀ ਜਾ ਰਹੀ ਹੈ। ਇਹ ਦੇਸ਼ ਖੇਤੀ ਪ੍ਰਧਾਨ ਦੇਸ਼ ਹੋਣ ਕਾਰਨ 89 ਪ੍ਰਤੀਸ਼ਤ ਪਾਣੀ ਖੇਤੀ ਲਈ ਪ੍ਰਯੋਗ ਕਰਦਾ ਹੈ ਅਤੇ ਬਾਕੀ ਬਚੇ ਪਾਣੀ ਵਿਚੋਂ 7 ਪ੍ਰਤੀਸ਼ਤ ਘਰੇਲੂ ਵਰਤੋਂ ਅਤੇ ਫਿਰ 4 ਪ੍ਰਤੀਸ਼ਤ ਇੰਡਸਟਰੀਅਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਰਤੋਂ ਵਿਚ ਆਉਂਦਾ ਹੈ। ਫਿਰ ਵੀ ਖੇਤੀ ਲਈ ਪਾਣੀ ਧਰਤੀ ਦੀ ਪਿਆਸ
ਬੁਝਾਉਣ ਵਿਚ ਅਸਫਲ ਹੀ ਰਹਿੰਦਾ ਹੈ। ਖੇਤੀ, ਉਦਯੋਗ ਅਤੇ ਘਰੇਲੂ ਪਾਣੀ ਦੀ ਖਪਤ ਦਿਨ ਪ੍ਰਤੀ ਦਿਨ ਵਧਦੀ ਹੀ ਜਾਂਦੀ ਹੈ ਅਤੇ ਇਸ ਖਪਤ ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈਂ।
ਬਹੁਤ ਸਾਰੇ ਸਰੇਵਿਆਂ ਦੇ ਅੰਕੜਿਆਂ ਦੇ ਅਨੁਸਾਰ ਜਿਉਂ ਜਿਉਂ ਖੇਤੀ ਵਿਚ ਚੋਲਾਂ ਦੇ ਉਤਪਾਦਨ ਵਿਚ ਵਾਧਾ ਹੋ ਰਿਹਾ ਹੈ ਤਿਉਂ ਤਿਉਂ ਪਾਣੀ ਦੀ ਘਾਟ ਵੀ ਵਧਦੀ ਜਾਂਦੀ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਨੀਵਾਂ ਜਾ ਚੁੱਕਾ ਹੈ ਅਤੇ ਕਈ ਸੂਬਿਆਂ ਵਿਚ ਤਾਂ ਸਥਿਤੀ ਬਹੁਤ ਗੰਭੀਰ ਹੋ
ਚੁੱਕੀ ਹੈ। ਪੰਜਾਬ ਜਿਹੇ ਪ੍ਰਾਂਤ ਵਿਚ ਪਾਣੀ ਦਾ ਖਪਤ ਚੋਲਾਂ ਲਈ 5337 ਲੀਟਰ ਪ੍ਰਤੀ ਕਿਲੋਗ੍ਰਾਮ ਹੈ ਜਦੋਂ ਕਿ ਇਸ ਦੀ ਕੌਮੀ ਔਸਤ 3875 ਲੀਟਰ ਪ੍ਰਤੀ ਕਿਲੋਗ੍ਰਾਮ ਹੈ। ਪੰਜਾਬ ਭਰ ਵਿਚ 30 ਲੱਖ ਹੈੱਕਟੇਅਰ ਰਕਬੇ ਵਿਚ ਚੌਲਾਂ ਦੀ ਖੇਤੀ ਕੀਤੀ ਜਾਂਦੀ ਹੈ। ਜਿਸ ਲਈ 5.50 ਲੱਖ ਕਰੋੜ ਲੀਟਰ ਪਾਣੀ ਦੀ ਹਰ ਸਾਲ ਜ਼ਰੂਰਤ ਹੁੰਦੀ ਹੈ ਜਿਸ ਦਾ ਬਹੁਤਾ ਹਿੱਸਾ ਜ਼ਮੀਨ ਹੇਠਲੇ ਪਾਣੀ ਦਾ ਹੁੰਦਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਸ਼ਪਣੇ ਪ੍ਰਾਂਤ ਵਿਚ ਇਸ ਖਪਤ ਨੂੰ ਘੱਟੋਂ ਘੱਟ ਕੌਮੀ ਪੱਧਰ ਤੱਕ ਸੀਮਤ ਕਰਨ ਦਾ ਯਤਨ ਕਰ, ਜਿਸ ਨਾਲ ਕਰੋੜਾਂ ਲੋਕਾਂ ਨੂੰ ਪੀਣ ਨਾਲ ਲਈ ਪਾਣੀ ਦਿੱਤਾ ਜਾ ਸਕਦਾ ਹੈ। ਇਸ ਲਈ ਫ਼ਸਲਾਂ ਦਾ ਫੇਰ ਬਦਲ ਲਾਹੇਵੰਦ ਹੋ ਸਕਦਾ ਹੈ ਅਤੇ ਕਿਸਾਨਾਂ ਨੂੰ ਸਕਾਉਣ ਲਈ ਸਹੀ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਸੰਬੰਧ ਵਿੱਚ ਪਾਣੀ ਦੀ ਸੰਭਾਲ ਹਰ ਮਨੁੱਖ ਦਾ ਫਰਜ਼ ਬਣਦਾ ਹੈ। ਦੇਖਣ ਵਿੱਚ ਆਉਂਦਾ ਹੈ ਕਿ ਵੱਡੇ ਸ਼ਹਿਰਾਂ ਵਿੱਚ ਪਾਣੀ ਦੀ ਦਿੱਕਤ ਅਸ਼ਮ ਹੁੰਦੀ ਹੈ ਪਰ ਦੂਜੇ ਪਾਸੇ ਖੁਲੀਆਂ ਟੂਟੀਆਂ ਜਾਂ ਟੁੱਟੀਆਂ ਹੋਈਆਂ ਪਾਇਪਾਂ ਤੋਂ ਪਾਣੀ ਅੰਨ੍ਹੇਵਾਹ ਵੱਗਦਾ ਨਜ਼ਰ ਆਉਂਦਾ ਹੈ। ਹਰ ਸ਼ਹਿਰ ਦਾ ਫਰਜ਼ ਬਣਦਾ ਹੈ ਕਿ ਪਾਣੀ ਦੀ ਬੂੰਦ ਬੂੰਦ ਬਚਾਉਣ ਲਈ ਅਸ਼ਪਣਾ ਯੋਗਦਾਨ ਪਾਵੇ। ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹਾਂ ਪਰ ਉਹਨਾਂ ਪਾਣੀ ਬਚਾਉਣ ਲਈ ਪਾਣੀ ਦੀ ਲਾਪਰਵਾਹੀ ਵੀ ਕਰਦੇ ਹਾਂ। ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਬਚਾਉਣਾ ਅਤਿ ਜ਼ਰੂਰੀ ਹੈ।
ਸਰਕਾਰਾਂ ਨੂੰ ਪਾਣੀ ਦੀ ਸੰਭਾਲ, ਸਫਾਈ, ਸਪਲਾਈ ਅਤੇ ਸ਼ੁੱਧਤਾ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ। ਬਰਸਾਤੀ ਪਾਣੀ ਦੀ ਸੰਭਾਲ ਕਰਕੇ ਪੀਣ ਯੋਗ ਬਣਾ ਕੇ ਅਤੇ ਪਾਣੀ ਦੀ ਵਿਤਰਣ ਪ੍ਰਣਾਲੀ ਵਿੱਚ ਸੁਧਾਰ ਕਰਕੇ ਨਵੇਂ ਉਪਰਾਲਿਆ ਬਾਰੇ ਸੋਚਣਾ ਚਾਹੀਦਾ ਹੈ। ਬਰਸਾਤ ਦੇ ਦਿਨਾਂ ਵਿੱਚ ਕਰੋੜਾਂ ਲੀਟਰ ਪਾਣੀ ਅਜਾਈ ਚਲਾ ਜਾਂਦਾ ਹੈਂ। ਪਾਣੀ ਦੀ ਰੀ-ਸਕਾਇਲਿੰਗ ਅਤੇ ਪਾਣੀ ਸਾਫ ਕਰਨ ਲਈ ਰੀ-ਟਰੀਟਮੈਂਟ ਪਲਾਂਟ ਲਗਾ ਕੇ ਪਾਣੀ ਦੀ ਵੱਧ-ਤੋਂ-ਵੱਧ ਵਰਤੋਂ ਕਰਨੀ ਚਾਹੀਦੀ ਹੈ। ਪਿੰਡਾਂ ਵਿੱਚ ਸਾਫ ਟਬਿਆ ਤੇ ਤਲਾਬਾਂ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਪਾਣੀ ਕੁਦਰਤ ਦੀ ਵਿਲੱਖਣ ਦਾਤ ਹੈ ਇਸ ਦੀ ਕਦਰ ਕਰਦੇ ਹੋਏ ਕਦੇ ਵੀ ਅਜਾਈ ਨਹੀਂ ਜਾਣ ਦੇਣਾ ਚਾਹੀਦਾ। ਸੰਸਾਰ ਦੀ ਪੂਰੀ ਮਨੁੱਖਤਾ ਨੂੰ ਇਸ ਸੰਬੰਧ ਵਿੱਚ ਪੂਰਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਜੀਵਾਂ ਲਈ 'ਪਵਿੱਤਰ ਜਲ' ਨੂੰ ਬਚਾਇਆ ਜਾ ਸਕੇ।
ਬਹਾਦਰ ਸਿੰਘ ਗੋਸਲ
ਮੋਬਾਇਲ ਨੰ: - 9876452223
ਹਾੜ੍ਹੀ ਦੀ ਰਾਣੀ—ਕਣਕ
NEXT STORY