ਨੈਣਾਂ ਵਿੱਚ ਬਰਸਾਤਾਂ
ਸਾਡਾ ਸਾੳੁਣ ਮਹੀਨਾ ਸੁੱਕਾ ਪਿਅਾ ,
ਸਾਡੇ ਨੈਣਾਂ ਵਿੱਚ ਬਰਸਾਤਾਂ ਨੇ .
ਦਿਨ ਲੱਗਣ ਦਹਾਕਿਅਾਂ ਜਿੱਡੇ ਜਿੱਡੇ,
ਅਤੇ ਸਦੀਅਾਂ ਵਰਗੀਅਾਂ ਰਾਤਾਂ ਨੇ.
ਮਾਹੀ ਡਾਲਰਾਂ ਪਿੱਛੇ ਲੱਗਿਅਾ ਏ ,
ੳੁਸ ਨੂੰ ਮੁੱਲ ਨਾ ਪਤਾ ਪਿਅਾਰਾਂ ਦਾ.
ਸਾਨੂੰ ਸੂਟ ਬਦਲਨੇ ਭੁੱਲ ਗਏ ਨੇ ,
ਚੇਤਾ ਭੁੱਲ ਗਿਅਾ ਹਾਰ ਸ਼ਿੰਗਾਰਾਂ ਦਾ.
ਸਾਡੀ ਲੋੜ ਤਾਂ ਚੰਦ ਕੁ ਛਿੱਲੜਾਂ ਦੀ ,
ਅਸੀਂ ਮਾਰ ਲਏ ਬਹੁਤਾਤਾਂ ਨੇ .
ਹਾਲੇ ਮਹਿੰਦੀ ਵੀ ਫਿੱਕੀ ਹੋਈ ਨਹੀਂ ,
ਚੂੜੇ ਦਾ ਰੰਗ ਵੀ ਸੂਹਾ ਏ .
ਘਰ ਪੇਕਿਅਾਂ ਦੇ ਸੀ ਮੌਜ ਕਰੀ ,
ਸਹੁਰਿਅਾਂ ਦਾ ਭੀੜਾ ਬੂਹਾ ਏ.
ਸਾਡਾ ਚਿੱਤ ਨਾ ਕਰਦਾ ਵਰਤਣ ਨੂੰ,
ਘਰ ਵਿੱਚ ਲੱਖਾਂ ਪਈਅਾਂ ਸੁਗਾਤਾਂ ਨੇ.
ਬੜਾ ਚਾਅ ਹੈ ਮੇਰੇ ਮਾਪਿਅਾਂ ਨੂੰ ,
ਮੁੰਡਾ ਅੈਨ ਅਾਰ ਅਾਈ ਮਿਲ ਗਿਅਾ ਏ।
ਮੇਰੇ ਦਿਲ ਦਾ ਫੁੱਲ ਮੁਰਝਾ ਗਿਅਾ ਏ ,
ਬਾਪੂ ਦੇ ਮਨ ਦਾ ਖਿਲ ਗਿਅਾ ਏ।
ਮਾਹੀ ਵੀਡੀਓ ਕਾਲ ਕਰ ਲੈਂਦਾ ਏ ,
ਬੱਸ ਫੋਨ ੳੁੱਤੇ ਹੀ ਮੁਲਾਕਾਤਾਂ ਨੇ।
ਕੀ ਹੈ ਕਰਨਾਂ ਕੋਠੀਅਾਂ ਕਾਰਾਂ ਨੂੰ ,
ਬੈਂਕਾਂ ਵਿੱਚ ਰੱਖਿਅਾਂ ਨੋਟਾਂ ਨੂੰ।
ਜੇਕਰ ਕੋਈ ਦਰਦ ਨਾ ਜਾਣ ਸਕੇ ,
ਕੋਮਲ ਦਿਲ 'ਤੇ ਲੱਗੀਅਾਂ ਚੋਟਾਂ ਨੂੰ।
ਰੰਗ ਰੂਪ ਜਵਾਨੀ ਮਾਨਣ ਲਈ ,
ਕੁਦਰਤ ਨੇ ਬਖ਼ਸ਼ੀਅਾਂ ਦਾਤਾਂ ਨੇ।
ਸਾਨੂੰ ਖਾਣ ਪੀਣ ਸਭ ਭੁੱਲ ਗਿਅਾ ਏ,
ਦਿਨੇਂ ਚੈਨ ਨਾ ਨੀਂਦਰ ਰਾਤਾਂ ਨੂੰ।
ਇੱਕ ਮੈਂ ਕੱਲੀ ਇੱਕ ਸੱਸ ਕੱਲੀ ,
ਰਖਦੀ ਜਿੰਦਰੇ ਮਾਰ ਸਬਾ੍ਤਾਂ ਨੂੰ ।
ਕੋਈ ਚਾਅ ਨਹੀਂ ਕੋਈ ਰੀਝ ਨਹੀਂ ,
ਹਾਰ ਮੰਨ ਲਈ ਜਜ਼ਬਾਤਾਂ ਨੇ।
ਮੇਰੀ ਚੜ੍ਦੀ ੳੁਮਰ ਜਵਾਨੀ ਦੀ ,
ਪੂਰੇ ਪੈਂਤੀ ਸਾਲਾਂ ਦੀ ਲਗਦੀ ਅੈ ।
ਜਿੱਥੇ ਅੱਗ ਦੇ ਭਾਂਬੜ ਮੱਚਣੇਂ ਸੀ ,
ਇੱਕ ਮੋਮਬੱਤੀ ਜਿਹੀ ਜਗਦੀ ਅੈ।
ਸੋਹਣੇ ਪਿੰਡ ਰੰਚਣਾਂ ਦੀਅਾਂ ਕੁੜੀਅਾਂ,
ਕਾਹਤੋਂ ਖਾ 'ਲੀਅਾਂ ਅਾਤਮਘਾਤਾਂ ਨੇ।
ਮੂਲ ਚੰਦ ਸ਼ਰਮਾ
ਪਿੰਡ ਰੰਚਣਾਂ ਡਾਕ . ਭਸੌੜ .
ਰਾਹੀਂ ਧੂਰੀ ਜ਼ਿਲਾ ਸੰਗਰੂਰ 148024 ਮੋਬਾ . 9478408898
ਕਹਾਣੀ : ਦਰਦ ਮਹਿਸੂਸ ਹੁੰਦਾ ਹੈ...
NEXT STORY