ਦਿਨੇਸ਼ ਕਮਰੇ ਵਿੱਚ ਬੈਠਾ ਇੱਕ ਕਵਿਤਾ ਲਿਖ ਰਿਹਾ ਸੀ। ਅਚਾਨਕ ਉਸਦੇ ਫੋਨ ਦੀ ਘੰਟੀ ਵੱਜੀ। ਉਸਨੇ ਫੋਨ ਚੱਕਿਆ, ਅੱਗੋਂ ਇੱਕ ਬਹੁਤ ਹੀ ਮਲੂਕ ਜਿਹੀ ਆਵਾਜ਼ ਆਈ, ਸਰ ਮੈਂ ਮਨਪ੍ਰੀਤ ਬੋਲਦੀ ਹਾਂ... 11ਵੀਂ ਕਲਾਸ ਦੀ ਵਿਦਿਆਰਥਣ। ਜਿਹੜੇ ਸਕੂਲ ਵਿੱਚ ਤੁਸੀਂ ਪੜ੍ਹਾਉਂਦੇ ਹੋ।
ਦਿਨੇਸ਼ ਨੇ ਇੱਕ ਸੁਪਨੇ ਵਿੱਚੋਂ ਜਾਗਦੇ ਹੋਏ ਪੁੱਛਿਆਂ, ਹਾਂ ਜੀ ਬੇਟਾ ਦੱਸੋ। ,” ਸਰ ਮੈਂ ਪਹਿਲਾਂ ਆਪਣੀ ਕਲਾਸ ਇੰਚਾਰਜ ਮੈਡਮ ਮਮਤਾ ਨੂੰ ਵੀ ਫੋਨ ਕੀਤਾ ਸੀ ਕਿ ਮੈਡਮ ਮੈਨੂੰ ਤਾਲਾਬੰਦੀ ਤੋਂ ਬਾਅਦ ਜਮਾਤ ਦੇ ਕਿਸੇ ਕੰਮ ਦਾ ਕੋਈ ਪਤਾ ਨਹੀਂ, ਕੀ ਕੀਤਾ ਹੈ? ਉਨ੍ਹਾਂ ਨੇ ਕਿਹਾ ਕਿ ਸਕੂਲ ਦਾ ਕੰਮ ਤਾਂ ਮੋਬਾਇਲ ਫੋਨਾਂ 'ਤੇ ਆ ਰਿਹਾ ਹੈ ਤੂੰ ਕਿਉਂ ਨਹੀਂ ਕਰਦੀ ? ਜਦੋਂ ਮੈਂ ਕਿਹਾ ਕਿ ਮੈਡਮ ਸਾਡੇ ਘਰ ਕੋਈ ਫੋਨ ਨਹੀਂ ਹੈ ਤਾਂ ਉਨ੍ਹਾਂ ਨੇ ਇਹ ਕਹੀ ਕੇ ਫੋਨ ਕੱਟ ਦਿੱਤਾ ਕਿ ਇਹ ਤੁਹਾਡੀ ਸਮੱਸਿਆ ਹੈ ਸਾਡੀ ਨਹੀਂ।”
ਪੈਸੇ ਜੋੜਨ ਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੁਣ
ਇਹ ਕਹਿੰਦੀ ਹੋਈ ਉਸ ਲੜਕੀ ਦਾ ਗੱਚ ਭਰ ਆਇਆ ਸੀ। ਦਿਨੇਸ਼ ਨੇ ਆਪਣੀ ਬੇਟੀ ਵਾਂਗ ਦਿਲਾਸਾ ਦਿੰਦੇ ਕਿਹਾ ,” ਕੋਈ ਨੀ ਪੁੱਤਰ ਦਲੇਰ ਬੱਚੇ ਰੋਂਦੇ ਥੋੜੀ ਹੁੰਦੇ ਏ।”
ਹੁਣ ਦਿਨੇਸ਼ ਨੂੰ ਪਤਾ ਲੱਗ ਗਿਆ ਸੀ ਕਿ ਇਹ ਉਹੀ ਲੜਕੀ ਮਨਪ੍ਰੀਤ ਹੈ, ਜਿਹੜੀ ਪਿਛਲੇ ਸਾਲ ਦਸਵੀਂ ਜਮਾਤ ਵਿੱਚੋਂ ਪੂਰੇ ਜ਼ਿਲ੍ਹੇ ਵਿੱਚੋਂ ਅੱਵਲ ਆਈ ਸੀ। ਫੇਰ ਉਸ ਲੜਕੀ ਨੇ ਆਪਣੀ ਗੱਲ ਅੱਗੇ ਦੁਹਰਾਈ ਕਿ ,”ਸਰ ਮੈਂ ਤੁਹਾਡਾ ਨੰਬਰ ਤੁਹਾਡੀ ਲਿਖੀ ਇੱਕ ਕਿਤਾਬ 'ਕਿਰ ਰਹੀ ਰੇਤ' 'ਤੇ ਲਿਖਿਆ ਪੜ੍ਹਿਆ ਸੀ। ਕਿਉਂ ਕਿ ਤੁਸੀ ਕਵਿਤਾ ਅਤੇ ਗੀਤ ਲਿਖਦੇ ਹੋ ਤਾਂ ਮੈਨੂੰ ਵੀ ਇਹ ਲਿਖਣ ਦਾ ਸ਼ੌਕ ਹੈ। ਸਰ ਮੇਰਾ ਪਾਪਾ ਕਿਸੇ ਜ਼ਿੰਮੀਦਾਰ ਦੇ ਘਰ ਸੀਰਾ ਲੱਗਿਆ ਹੋਇਆ ਹੈ ਤੇ ਸਾਡੇ ਕੋਲ ਕੋਈ ਫੋਨ ਨਹੀਂ ਹੈ। ਇਹ ਫੋਨ ਵੀ ਮੈਂ ਗੁਆਂਢੀਆਂ ਦਾ ਲੈ ਕੇ ਕੀਤਾ ਹੈ।”
ਤਾਲਾਬੰਦੀ 'ਚ ਵੱਧਦੇ ਭਾਰ ਤੋਂ ਤੁਸੀਂ ਹੋ ਪਰੇਸ਼ਾਨ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਰਹੋਗੇ ਸਿਹਤਮੰਦ
ਸਰ ਮੇਰੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਮੈਂ ਕੀ ਕਰਾਂ? ਦਿਨੇਸ਼ ਨੇ ਇਸ ਗਰੀਬੀ ਭੈੜੀ ਲਾਹਣ ਲਈ ਡੂੰਘਾ ਹੁਕਾਂ ਲੈਂਦੇ ਹੋਏ ਕਿਹਾ, ‘‘ਕੋਈ ਗੱਲ ਨੀ, ਪੁੱਤਰ, ਤੂੰ ਕੱਲ ਸਵੇਰੇ ਆਪਣੇ ਪਿਤਾ ਜੀ ਨਾਲ ਕਿਸੇ ਦਾ ਫੋਨ ਲੈ ਕੇ ਮੇਰੇ ਨਾਲ ਗੱਲ ਕਰਵਾਈਂ। ਕਰਦੇ ਤੇਰੇ ਫੋਨ ਲਈ ਕੋਈ ਬੰਦੋਬਸਤ ।”
ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’
ਇਹ ਕਹਿ ਕੇ ਦਿਨੇਸ਼ ਨੇ ਫੋਨ ਕੱਟ ਦਿੱਤਾ । ਦੂਜੇ ਹੀ ਪਲ ਉਸਨੇ ਆਪਣੇ ਸਕੂਲ ਦੇ ਬਣੇ ਅਧਿਆਪਕਾਂ ਦੇ ਗਰੁੱਪ ਵਿੱਚ ਇਸ ਸਾਰੀ ਕਹਾਣੀ ਦਾ ਹਾਲ ਲਿਖਕੇ ਪਾ ਦਿੱਤਾ। ਇਹ ਲਿਖਕੇ ਪਾਉਣ ਦੀ ਦੇਰ ਸੀ ਕਿ ਝੱਟ ਮੈਸੇਜ਼ ਤੇ ਮੈਸੇਜ਼ ਆਉਣ ਲੱਗਾ ਕਿ ਅਸੀਂ ਕੀ ਕਰੀਏ ਸਾਥੋਂ ਤੋਂ ਆਵਦੇ ਖਰਚੇ ਨੀ ਲੋਟ ਆਉਂਦੇ ।
ਇੱਕ ਮੈਡਮ ਨੇ ਤਾਂ ਫੋਨ ਲਾ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਤਾਂ ਇਸ ਮਹੀਨੇ ਕੋਈ ਸੂਟ ਵੀ ਨਹੀਂ ਲਿਆ, ਮੇਰੀ ਤਾਂ ਸਾਰੀ ਤਨਖ਼ਾਹ ਬੱਚਿਆਂ ਦੇ ਖਰਚੇ ਵਿੱਚ ਹੀ ਲੱਗ ਗਈ। ਇਹ ਸਾਰੇ ਮੈਸੇਜ਼ਾਂ ਦਾ ਇੱਕ ਇੱਕ ਬੋਲ ਦਿਨੇਸ਼ ਦੇ ਸਿਰ ਵਿੱਚ ਘਣ ਵਾਂਗ ਵੱਜ ਰਹੇ ਸਨ । ਉਹ ਸੋਚ ਰਿਹਾ ਸੀ ਕਿ ਸਾਡੀ ਤਨਖ਼ਾਹ ਵੀ ਤਾਂ ਇਨ੍ਹਾਂ ਵਿਦਿਆਰਥੀਆਂ ਕਰਕੇ ਆਉਂਦੀ ਹੈ। ਨਾਲੇ ਹੁਣ ਤਾਲਾਬੰਦੀ ਦੇ ਦਿਨਾਂ ਵਿੱਚ ਸਾਡੇ ਖਾਤਿਆਂ ਵਿੱਚ ਸੱਠਸੱਠ ਹਜ਼ਾਰ ਰੁਪਏ ਤਨਖ਼ਾਹ ਆ ਰਹੀ ਹੈ। ਜੇ ਅਸੀਂ ਉਹਦੇ ਵਿੱਚੋਂ ਪੰਜ ਪੰਜ ਸੋ ਲੋੜਵੰਦ ਬੱਚਿਆਂ ਲਈ ਖਰਚ ਕਰ ਦੇਵਾਂਗੇ ਤਾਂ ਕੀ ਘਾਟਾ ਪੈ ਚੱਲਿਆ।
ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’
ਅਗਲੇ ਦਿਨ ਮਨਪ੍ਰੀਤ ਦੇ ਪਿਤਾ ਦਾ ਫੋਨ ਆਇਆ ਤਾਂ ਦਿਨੇਸ਼ ਨੇ ਕਿਹਾ ਕਿ ਤੁਸੀਂ ਬਜ਼ਾਰ ਵਿੱਚ ਹੋਟਲ ਦੇ ਸਾਹਮਣੇ ਬਾਲਾ ਜੀ ਟੈਲੀਕਾਮ ਵਾਲਿਆਂ ਤੋਂ ਕੋਈ ਵੀ ਦਸ ਹਜ਼ਾਰ ਰੁਪਏ ਵਾਲਾ ਫੋਨ ਮਨਪ੍ਰੀਤ ਨੂੰ ਨਾਲ ਲਿਜਾ ਕੇ ਲੈ ਆਓ। ਮੈਂ ਉਨ੍ਹਾਂ ਨੂੰ ਪੈਸੇ ਭੇਜ ਦਿੱਤੇ ਹਨ। ਇਸ ਤਰ੍ਹਾਂ ਕਰਕੇ ਦਿਨੇਸ਼ ਨੇ ਆਪਣੀ ਤਨਖ਼ਾਹ ਦਾ ਮੁੱਲ ਮੋੜ੍ਹਨ ਦੀ ਕੋਸ਼ਿਸ਼ ਕੀਤੀ। ਸ਼ਾਮ ਵੇਲੇ ਵੇਲੇ ਉਸੇ ਵਟਸਐਪ ਗਰੁੱਪ ਵਿੱਚ ਕਿਸੇ ਅਧਿਆਪਕ ਨੇ ਨਵੀਂ ਗੱਡੀ ਲਿਆਂਦੀ ਦੀ ਫੋਟੋ ਪਾਈ ਹੋਈ ਸਾਰੇ ਉਸਨੂੰ ਵਧਾਈਆਂ ਦੇ ਰਹੇ ਸਨ। ਦਿਨੇਸ਼ ਇਹ ਲਿਖਕੇ ਗਰੁੱਪ ਵਿੱਚੋਂ ਬਾਹਰ ਨਿਕਲ ਗਿਆ, ਕਿ ਇਹ ਬੱਚਿਆਂ ਕਰਕੇ ਮਿਲਣ ਵਾਲੀ ਤਨਖ਼ਾਹ ਕਰਕੇ ਆਈ ਹੈ।”
ਸਤਨਾਮ ਸਮਾਲਸਰੀਆ
ਸਪੰਰਕ 97108 60004
ਝੋਨੇ ’ਚ ਖਾਦਾਂ ਅਤੇ ਜ਼ਹਿਰਾਂ ਦਾ ਇਸਤੇਮਾਲ ਸੰਯਮ ਨਾਲ ਹੀ ਕਰੋ
NEXT STORY