ਸੋਚੋ ਨਾ ਕਿੰਨੀ ਉੱਚੀ ਹੋਵੇਗੀ ਮੇਰੀ ਉਡਾਨ।
ਬੱਸ ਦੇ ਦਿਉ ਉੱਡਣ ਨੂੰ ਖੁੱਲਾ ਅਸਮਾਨ।
ਟਿਕਾਉਣ ਦਿਉ ਨਜ਼ਰਾਂ ਮੈਨੂੰ ਨਿਸ਼ਾਨੇ ਤੇ,
ਪੁੱਛੋ ਨਾ ਮੈਨੂੰ ਕੀਹਦਾ,ਕਿੱਥੇ ਹੈ ਰੁਝਾਨ।
ਨਾ ਦਿਉ ਮੈਡਲ,ਨਾ ਤਗਮੇ ਹੀ ਚਾਹੀਦੇ
ਬਸ ਦੇ ਦਿਉ ਨਜ਼ਰਾਂ ਵਿਚ ਸਨਮਾਨ।
ਵਹਿਸ਼ੀਆਂ,ਦਰਿੰਦਿਆਂ ਨੂੰ ਤੁਸੀਂ ਨੱਥ ਪਾਓ
ਹੋਵੇ ਹਰ ਧੀ ਦੀ ਜ਼ਿੰਦਗੀ ਆਸਾਨ।
ਕੱਟਾਂ ਮੈਂ ਕੈਦ ਕਿਉਂ ਚਾਰ ਦੀਵਾਰਾਂ ਵਿਚ
ਪੂਰਾ ਹੋਵੇ ਮੇਰਾ ਵੀ ਹਰ ਅਰਮਾਨ।
ਸੂਰਤਾਂ ਨੂੰ ਛੱਡ, ਸੀਰਤਾਂ ਦੇ ਮੁੱਲ ਪਾਓ
ਰਹਿਣ ਕਾਬਿਲ ਬਣ ਜਾਵੇ ਇਹ ਜਹਾਨ।
ਸੁਰਿੰਦਰ ਕੌਰ
ਭੁੱਖਾ ਪੇਟ ਹੀ ਕ੍ਰਾਂਤੀ ਕਰਦਾ ਹੈ
NEXT STORY