ਅੱਜ ਵਾਰਸ ਹੋਵੇ ਉਹਨੂੰ ਆਖੀਏ, ਕੋਈ ਅੱਜ ਵੀ ਵੈਣ ਤੂੰ ਪਾ,
ਮਰ ਰਹੀ ਇਨਸਾਨੀਅਤ ਹੀਰ ਹੈ, ਆ ਕੇ ਉਸਦੇ ਤਾਂਈਂ ਬਚਾ।
ਅੱਜ ਵਾਰਸ ਹੋਵੇ ....................... ।
ਅੱਜ ਦਿਮਾਗ਼ ਰਾਂਝੇ ਦਾ ਉਲਟਿਆ, ਜਿਸਨੇ ਚੌਗੁਰਦਾ ਪੁਲਟਿਆ,
ਵਿੱਚ ਪਜ ਵਿਕਾਰਾਂ ਫਸ ਕੇ, ਦਿੱਤਾ ਉਲਟਾ ਚਨ ਚੜ।
ਅੱਜ ਵਾਰਸ ਹੋਵੇ .......................
ਰਾਂਝਾ ਤਾਂ ਮੈਂ-ਮੈਂ ਗਾ ਰਿਹਾ, ਬੜਾ ਹੀਰ ਦੇ ਤਾਂਈਂ ਸਤਾ ਰਿਹਾ,
ਸੱਚੀ ਪ੍ਰੇਮ ਦੀ ਡੋਰੀ ਤੋੜ ਕੇ, ਦਿੱਤੀ ਹੀਰ ਦੇ ਹੱਥ ਫੜ।
ਅੱਜ ਵਾਰਸ ਹੋਵੇ ....................... ।
ਸੁੱਖ ਮਿਲਦਾ ਕਹਿਦਾ ਛੇੜ ਕੇ, ਸੁਆਰਥ ਦਾ ਨਲਕਾ ਗੇੜ ਕੇ,
ਦੁੱਖ ਦੇਖ ਕੇ ਦਿਲ ਨਾ ਪਿਘਲਿਆ, ਦਿੱਤਾ ਪੱਥਰ ਵਿੱਚ ਮੜ।
ਅੱਜ ਵਾਰਸ ਹੋਵੇ ....................... ।
ਭਾਵੇਂ ਚੂਰੀ ਦਿੰਦੀ ਕੁੱਟ ਕੇ, ਪਰ ਬਹਿÎੰਦੀ ਹੋ ਲੁੱਟ-ਪੁੱਟ ਕੇ,
ਰਾਂਝਾ ਦੂਰ ਏਸ ਤੋਂ ਭੱਜ ਕੇ, ਹੈ ਭਰ ਰਿਹਾ ਪਾਪ ਘੜਾ।
ਅੱਜ ਵਾਰਸ ਹੋਵੇ ....................... ।
ਪਹਿਲਾਂ ਤੋਂ ਹੋਈ ਵੱਖਰੀ, ਪਰਸ਼ੋਤਮ! ਪਈ ਦੁਨੀਆਂ ਚੱਕਰੀਂ,
ਸੱਚ ਤਾਂਈਂ ਸੁੱਕੀਆਂ ਰੋਟੀਆਂ, ਮਿਲੇ ਕੂੜ ਤਾਂਈਂ ਖੀਰ-ਕੜਾਹ।
ਅੱਜ ਵਾਰਸ ਹੋਵੇ ....................... ।
ਪਰਸ਼ੋਤਮ ਲਾਲ ਸਰੋਏ
ਮੋਬਾ : - 91-92175-44348
ਆਰਟ ਗੈਲਰੀ ਦੇ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼
NEXT STORY