ਮੈਂ ਰਿਸ਼ਤਿਆਂ ਦੇ ਅਰਥ ਬਦਲਦੇ ਦੇਖੇ ਨੇ
ਜਦੋਂ ਸਕੂਲ ਜਾਂ ਕਾਲਜ ਜਾਂਦੀ,
ਜਾਂ ਗਲੀਆਂ, ਮੋੜਾਂ, ਬੱਸ ਅੱਡਿਆਂ ਤੇ ਖੜੀ ਕੁੜੀ
ਸਾਡੀਆਂ ਨਜ਼ਰਾਂ ਵਿਚ ਮਸ਼ੂਕ ਦਾ ਬਿੰਬ ਜਾਵੇ,
ਤਾਂ ਉੱਥੇ ਭੈਣ-ਭਰਾ ਦਾ ਰਿਸ਼ਤਾ ਖਤਮ ਹੋ ਜਾਂਦਾ ਹੈ ।
ਸ਼ੱਕ ਦੇ ਨਜ਼ਰੀਏ ਤੱਕਦਿਆਂ,
ਜਦੋਂ ਔਰਤ ਦੀ ਅਗਨੀ ਪ੍ਰੀਖਿਆ ਲਈ ਜਾਵੇ,
ਤਾਂ ਪਤੀ-ਪਤਨੀ ਦਾ ਰਿਸ਼ਤਾ ਖਤਮ ਹੋ ਜਾਂਦਾ ਹੈ ।
ਇਨਸਾਫ ਦੀ ਤੱਕੜੀ ਵਿਚ,
ਜਦੋਂ ਸੱਚ ਤੇ ਝੂਠ ਤੁਲਦਾ ਹੈ
ਤਾਂ ਕਈ ਵਾਰ ਔਰਤ ਨੂੰ
ਜ਼ਿੱਲਤ ਤੋਂ ਬੇ-ਪਰਦ ਕਰ ਦਿੱਤਾ ਜਾਂਦਾ ਹੈ ।
ਤੇ ਕਈ ਵਾਰ ਮਾਂ-ਪੁੱਤ ਦਾ ਪਵਿੱਤਰ ਰਿਸ਼ਤਾ ਵੀ ਠੁਕਰਾ ਦਿੱਤਾ ਜਾਂਦਾ ਹੈ ।
ਰੂਹਾਂ ਤੋਂ ਕੋਹਾਂ ਦੂਰ ਹੋ ਕੇ
ਜਦੋਂ ਇਸ਼ਕ ਦਾ ਮਤਲਬ ਸਿਰਫ
ਜਿਸਮ ਦੀ ਭੁੱਖ ਮਿਟਉਣ ਤਕ ਸੀਮਿਤ ਰਹਿ ਜਾਵੇ,
ਤਾਂ ਉਹ ਇਸ਼ਕ ਇਬਾਦਤ ਨਹੀਂ ਬਣਦੀ,
ਸਗੋਂ ਇਕ ਸੌਦਾ ਬਣ ਜਾਂਦਾ ਹੈ ।
ਮੈਂ ਰਿਸ਼ਤਿਆਂ ਦੇ ਅਰਥ ਬਦਲਦੇ ਦੇਖੇ ਨੇ ।
ਕਰਨਦੀਪ ਸੋਨੀ
8437884150