ਕਹਿਣ ਨੂੰ ਤਾਂ, ਐੱਸ ਓ ਆਰ ਆਰ ਵਾਈ
ਇੰਗਲਿਸ਼ ਲੈਟਰਾਂ ਨੇ ਕਿੰਨੀ, ਧੌਂਸ ਹੈ ਜਮਾਈ।
ਕਰਦਾ ਕੋਈ ਗਲਤੀ ਤਾਂ ਆਖਦਾ ਏ ਸੌਰੀ,
ਮਾਡਰਨ ਜ਼ਮਾਨੇ ਤਾਈਂ, ਜੁਗਤ ਏ ਅਹੁੜੀ।
ਮੰਨੇ ਕੋਈ ਗ਼ਲਤੀ ਤਾਂ ਸੌਰੀ ਆਖ ਲੈਂਦਾ,
ਐਸੇ ਬੰਦੇ ਤਾਂਈਂ ਹਰ ਕੋਈ ਚੰਗਾ ਕਹਿੰਦਾ।
ਮੰਨੇ ਨਾ ਕੋਈ ਸੌਰੀ, ਫੇਰ ਫੈਂਟਾ ਬੜਾ ਲਹਿੰਦਾ,
ਜੀਣ ਯੋਗ ਦੁਨੀਆ 'ਤੇ, ਬੰਦਾ ਨਾ ਫੇ ਰਹਿੰਦਾ।
ਇੰਗਲਿਸ਼ ਦਾ ਸੌਰੀ ਆਖ ਬੰਦਾ ਛੁੱਟ ਜਾਂਦਾ,
ਡਾਕਟਰ ਸੌਰੀ ਕਹੇ ਤਾਂ, ਬੰਦਾ ਈ ਉੱਠ ਜਾਂਦਾ।
ਪਰਸ਼ੋਤਮ! ਸੌਰੀ ਸ਼ਬਦ, ਮਹੱਤਤਾ ਬਣਾਈ,
ਇਸ 'ਤੇ ਯਕੀਨ ਕਿੰਨਾ, ਕਰਦੀ ਲੋਕਾਈ।
ਪਰਸ਼ੋਤਮ ਲਾਲ ਸਰੋਏ,
ਮੋਬਾ: 91-92175-44348