ਨਿੱਕੇ-ਨਿੱਕੇ ਬਾਲਾਂ ਦੀ ਦੁਨੀਆ ਬਹੁਤ ਪਿਆਰੀ ਏ..
ਦੁਨੀਆ ਦੀ ਹਰ ਚੀਜ਼ ਇਹਨਾਂ ਨੂੰ ਲੱਗਦੀ ਨਿਆਰੀ ਏ…
ਇਕ ਦੂਜੇ ਨਾਲ ਹੱਸਣ-ਖੇਡਣ,
ਗਾਉਂਦੇ ਗੀਤ ਪੂਰੇ ਚਾਵਾਂ ਨਾਲ…
ਨਿੱਕੇ-ਨਿੱਕੇ ਬਾਲ ਸਾਡੇ ਫੁੱਲਾਂ ਵਰਗੇ…
ਖੇਡਣ ਜਿਵੇਂ ਹਵਾਵਾਂ ਨਾਲ।
ਇਹਨਾਂ ਦੇ ਮਨਾਂ ਦੀਆਂ ਇਹੀ ਜਾਨਣ..
ਹੁੰਦੇ ਰੱਬ ਦਾ ਰੂਪ ਇਹ ਬੱਚੇ..
ਕਦੇ ਨਾ ਮਨ ਵਿਚ ਰੱਖਣ ਸਾੜਾ..
ਹੁੰਦੇ ਨੇ ਮਨ ਦੇ ਇਹ ਸੱਚੇ..
ਪਿਆਰ ਤੇ ਦੁਲਾਰ ਨਾਲ ਆਓ ਇਹਨਾਂ ਦੀ …
ਜ਼ਿੰਦਗੀ ਬਣਾ ਦੇਈਏ…
ਰੋਲ ਨਾ ਦੇਈਏ…
ਕਿਤੇ ਮਲੂਕ ਜਿੰਦਾਂ ਨੂੰ ਸਜਾਵਾਂ ਨਾਲ….
ਨਿੱਕੇ-ਨਿੱਕੇ ਬਾਲ ਸਾਡੇ ਫੁੱਲਾਂ ਵਰਗੇ…
ਖੇਡਣ ਜਿਵੇਂ ਹਵਾਵਾਂ ਨਾਲ।
ਅਵਤਾਰ ਸਿੰਘ ਸੌਜਾ
ਪਿੰਡ –ਸੌਜਾ ,ਡਾਕ-ਕਲੇਹਮਾਜਰਾ,
ਤਹਿਸੀਲ-ਨਾਭਾ, ਜਿਲ੍ਹਾ- ਪਟਿਆਲਾ
ਮੋਬਾਇਲ ਨੰ 98784 29005