ਐ ਪੰਜਾਬ!
ਤੂੰ ਖਾਮੋਸ਼ ਕਿਉਂ ਰਹਿਣਾ ਏ,
ਕਿਉਂ ਚੜਦਾ ਚਾਅ ਨਹੀਂ ਤੈਨੂੰ,
ਤੇਰੀ ਹੁੰਦੀ ਤਰੱਕੀ ਦਾ,
ਡੂਢ ਸਾਲ ਬਾਕੀ ਹੈ,
ਫਿਰ ਤੂੰ ਖਾਲਿਸ ਹੋ ਜਾਣਾ,
ਕੀ ਕਰਦਾ ਗੱਲ ਵੇ ਸ਼ਾਇਰਾ?
ਕਿਉਂ ਸੁਣਿਆ ਤੈਨੂੰ ਨਹੀਂ?
ਜਾਂ ਹਾਲ ਸੁਣਿਆ ਨਹੀਂ ਕਦੇ ਮੇਰਾ,
ਗੱਲ ਸੰਤਾਲੀ ਦੀ ਛੋਹਵਾਂ,
ਜਾਂ ਚੌਰਾਸੀ ਨੂੰ ਦੌਹਰਾਅ ਦੇਵਾਂ,
ਕਦੇ ਪੰਜ-ਆਬ ਕਹਾਉਂਦਾ ਸੀ,
ਹਿੱਸੇ ਤਿੰਨ ਵੀ ਵੰਡ ਨੇ ਪਾਏ ਨਾ,
ਕਦੇ ਉੱਚਾ ਸੀ ਤਖਤ ਅਕਾਲ ਮੇਰਾ,
ਹੁਣ ਸ਼ਾਨ ਘਸਮੈਲ਼ੀ ਏ,
ਬੂ ਆਉਂਦੀ ਏ ਸਰਕਾਰਾਂ ਦੀ,
ਧਰਮ ਦਿਆਂ ਠੇਕੇਦਾਰਾਂ 'ਚੋਂ,
ਸੁਣ ਸ਼ਾਇਰਾ!
ਕਿਸ ਖਾਲਿਸ ਦੀ ਗੱਲ ਕਰਦਾ ਤੂੰ,
ਇਹ ਫਿਰ ਭਾਣਾ ਵਰਤਾਉਣਗੇ,
ਸੰਨ ਸੰਤਾਲੀ ਤੋਂ ਬਾਅਦ ਇਹ,
ਵੀਹ ਸੌ ਵੀਹ ਵੀ ਘੱਲੂਘਾਰਾ ਲਿਆਉਣਗੇ,
ਮੈ ਖੋਏ ਪੁੱਤ ਜਿਹਲਮ ਝਨਾਬ ਦੇ,
ਹੁਣ ਹਜ਼ੂਰ ਪਟਨਾ ਦੇ ਕਿੱਦਾਂ ਖੋਹ ਦੇਵਾਂ,
ਠਾਠਾ ਨਹੀਂ ਵੱਜਦੀਆਂ ਹੁਣ,
ਦੇਖ ਚਿੱਟੇ ਸਮੈਕਾਂ ਦੇ ਡੁੰਨਿਆ ਨੂੰ,
ਹਵਾ ਲਾਈਲਟਸ ਦੀ ਖਿੱਚ ਲੈ ਗਈ,
ਮੇਰੇ ਉਮੀਦਾਂ ਦੇ ਚਿਰਾਗ਼ਾਂ ਨੂੰ,
ਕੋਈ ਲਾਅ ਦੇ ਹੋਕਾ ਕੁਰਲਾਅ ਕੇ ਸ਼ਾਇਰਾ,
ਢੰਡੋਰਾ ਪਿੱਟਦੇ ਮੇਰਿਆਂ ਜ਼ਖ਼ਮਾਂ ਦਾ,
ਹੁਣ ਰਾਤ ਹਨੇਰੀ ਦੇ ਵਾਂਗਰ,
ਇਹ ਦਿਨ ਵੀ ਲੱਗਣੇ ਕਾਲੇ,
ਕਦੇ ਪ੍ਰਕਾਸ਼ ਨਹੀ ਹੋਣਾ ਹੁਣ,
ਇਸ ਪੰਜਾਬ ਦੇ ਵਿਹੜੇ ਓਏ ਸ਼ਾਇਰਾ।
ਗੁਰਜੀਤ ਸਿੰਘ ਗੀਤੂ
ਅਸਿਸਟੈਂਟ ਪ੍ਰੋਫੈਸਰ
ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ
ਮੋਬਾ: 94653-10052
ਕਨੇਡਾ ਭੇਜੇ ਪੁੱਤ ਨੂੰ ਮਾਂ ਦੀ ਫਰਿਆਦ
NEXT STORY