ਨਵੀਂਦਿੱਲੀ—ਹਰ ਮੁਟਿਆਰ ਹਮੇਸ਼ਾ ਖੂਬਸੂਰਤ ਦਿਸਣ ਪਸੰਦ ਕਰਦੀ ਹੈ ਅਤੇ ਇਸ ਦੇ ਲਈ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਵੀ ਇਸਤੇਮਾਲ ਕਰਦੀਆਂ ਹਨ,ਤਾਂ ਕਿ ਉਨ੍ਹਾਂ ਦੀ ਸਕਿਨ ਹਮੇਸ਼ਾ ਖੂਬਸੂਰਤ ਦਿਸੇ 'ਤੇ ਇਨ੍ਹਾਂ ਪ੍ਰੋਡਕਟਸ ਨਾਲ ਸਕਿਨ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਇਸ ਲਈ ਹੈਲਦੀ ਸਕਿਨ ਹਾਸਲ ਕਰਨ ਲਈ ਤੁਹਾਡੀ ਡਾਈਟ ਦਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ।
ਮਟਿਆਰਾਂ 'ਚ ਖੂਬਸੂਰਤ ਦਿਸਣ ਜਾ ਚਾਹ ਵਧਣ ਨਾਲ ਹੁਣ ਬਿਊਟੀ ਦੀ ਦੁਨੀਆ 'ਚ ਫੇਸ ਮਿਸਟ ਜੀ ਮੰਗ ਵਧ ਰਹੀ ਹੈ। ਇਹ ਹੁਣ ਲੱਗਭਗ ਹਰ ਮੁਟਿਆਰ ਦੀ ਸਕਿਨ ਕੇਅਰ ਦਾ ਜ਼ਰੂਰੀ ਹਿੱਸਾ ਬਣ ਚੁੱਕਿਆਂ ਹੈ ਪਰ ਅਜੇ ਵੀ ਬਹੁਤ ਸਾਰੀਆਂ ਮੁਟਿਅਰਾਂ ਇਸ ਦੀ ਖਾਸੀਅਤ ਤੋਂ ਆਣਜਾਣ ਹਨ। ਦੇਕਰ ਤੁਸੀਂ ਵੀ ਅਜੇ ਤੱਕ ਇਸ ਪ੍ਰਡੋਕਟ ਨੂੰ ਆਪਣੀ ਸਕਿਨ ਕੇਅਰ ਰੁਟੀਨ 'ਚ ਸ਼ਾਮਲ ਨਹੀਂ ਕੀਤਾ, ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਖਰ ਫੇਸ ਸਿਟ ਕੀ ਹੁੰਦਾ ਹੈ।
ਕੀ ਹੁੰਦਾ ਹੈ ਫੇਸ ਮਿਸਟ
ਇਹ ਇਕ ਸਪਰੇਅ ਵਾਂਗ ਹੁੰਦਾ ਹੈ, ਜੋ ਹਰਬਸ ਅਤੇ ਵੱਖ -ਵੱਖ ਨੈਚੁਰਲ ਚੀਜ਼ਾਂ ਤੋਂ ਬਣਿਆ ਹੁੰਦਾ ਹੈ। ਇਹ ਤੁਹਾਡੀ ਸਕਿਨ ਨੂੰ ਡੀ ਹਾਈਡ੍ਰੇਟ ਕਰਨ ਦੇ ਨਾਲ ਕਈ ਪ੍ਰੇਸ਼ਾਨੀਆਂ ਤੋਂ ਰਾਹਤ ਦਵਾਉਂਦਾ ਹੈ। ਮਾਰਕਿਟ 'ਚ ਤੁਹਾਨੂੰ ਗ੍ਰੀਨ ਟੀ ਐਲੋਵੇਰਾ ਜੈੱਲ ਆਦਿ ਨਾਲ ਬਣੇ ਕਈ ਫੇਸ ਮਿਸਟ ਮਿਲ ਜਾਣਗੇ ਇਸਨੂੰ ਤੁਸੀਂ ਘਰ 'ਚ ਵੀ ਸਕਦੇ ਹੋ ਇਹ ਡ੍ਰਾਈ ਅਤੇ ਓਇਲੀ ਹਰ ਤਰ੍ਹਾਂ ਦੀ ਸਕਿਨ ਨੂੰ ਸੂਟ ਕਰਦਾ ਹੈ।
ਮੇਕਅੱਪ ਪ੍ਰੋਡਕਟ ਬਲੈਂਡ ਕਰਨ ਲਈ
ਮੇਕਅੱਪ 'ਚ ਫਲਾਲੈਸ ਲੁੱਕ ਹਾਸਿਲ ਕਰਨ ਲਈ ਪ੍ਰੋਡਕਟਾਂ ਦਾ ਬਲੈਂਡ ਹੋਣਾ ਬਹੁਤ ਜ਼ਰੂਰੀ ਹੈ।ਇਸ ਦੇ ਲਈ ਤੁਸੀਂ ਫੇਸ ਮਿਸਟ ਦੀ ਮਦਦ ਲੈ ਸਕਦੇ ਹੋ। ਫਾਊਡੈਸ਼ਨ, ਕੰਸੀਲਰ ਜਾਂ ਆਈ ਸ਼ੈਡੋ ਲਾਉਣ ਤੋਂ ਪਹਿਲਾਂ ਬਲੈਂਡ ਅਤੇ ਬਰੱਸ਼ 'ਤੇ ਨੂੰ ਹਲਕਾ ਜਿਹਾ ਸਪਰੇਅ ਕਰੋ, ਤੁਹਾਡਾ ਪ੍ਰੋਡਕਟ ਚੰਗੀ ਤਰ੍ਹਾਂ ਬਲੈਂਡ ਹੋਣ ਦੇ ਨਾਲ ਸੈੱਟ ਹੋ ਜਾਵੇਗਾ।
ਦਿ ਗਲੋਇੰਗ ਸਕਿਨ ਅਤੇ ਯੰਗ ਲੁਕ
ਗ੍ਰੀਨ ਟੀ ਨਾਲ ਬਣੇ ਫੇਸ ਮਿਸਟ 'ਚ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ ਇਸਦੇ ਵਰਤੋਂ ਨਾਲ ਤੁਹਾਡੇ ਚਿਹਰੇ 'ਤੇ ਗਲੋ ਆਉਂਦਾ ਹੈ ਨਾਲ ਹੀ ਝੁੜੀਆਂ ਤੇ ਫਾਈਨ ਲਾਈਨਸ ਨੂੰ ਖਤਮ ਕਰਦਾ ਹੈ।
ਟੱਚ ਅੱਪ ਨੂੰ ਬਣਾਓ ਸੌਖਾ
ਕਈ ਬਾਰ ਤੁਹਾਨੂੰ ਆਫਿਸ ਤੋਂ ਅਚਾਨਕ ਪਾਰਟੀ 'ਚ ਜਾਣਾ ਪੈਂਦਾ ਹੈ। ਅਜਿਹੀ ਹਾਲਤ 'ਚ ਫਰੈੱਸ ਲੁਕ ਲਈ ਤੁਹਾਨੂੰ ਮੇਕਅੱਪ ਨੂੰ ਟੱਚ ਲੁਕ ਦੇਣ ਦੀ ਲੋੜ ਪੈਂਦੀ ਹੈ। ਪਰ ਸਾਰੇ ਦਿਨ ਦੀ ਥਕਾਵਟ ਤੋਂ ਟੱਚਅੱਪ ਤੋਂ ਬਾਅਦ ਵੀ ਲੁਕ ਡੱਲ ਨਜ਼ਰ ਆਉਂਦੀ ਹੈ, ਤਾਂ ਟੱਚਅੱਪ ਤੋਂ ਪਹਿਲਾਂ ਹਲਕੀ ਫੇਸ ਮਿਸਟ ਸਪ੍ਰੈਅ ਕਰੋ ਅਤੇਂ ਉਂਗਲੀਆਂ ਨਾਲ ਬਲੈਂਡ ਕਰੋ। ਇਸ ਤੋਂ ਬਾਅਦ ਮੇਕਅੱਪ ਕਰੋ, ਇਸ ਨਾਲ ਤੁਹਾਡਾ ਮੇਕਅੱਪ ਵੀ ਜ਼ਿਆਦਾ ਨਹੀਂ ਲੱਗੇਗਾ ਅਤੇ ਪ੍ਰ੍ਰਫੈਕਟ ਲੁਕ ਵੀ ਮਿਲੇਗੀ।