ਨੌਜਵਾਨਾ ਨੂੰ ਰੁਜ਼ਗਾਰ ਨਹੀਂ ਮਿਲਦਾ
ਬਿਨ੍ਹਾਂ ਭੀਖ ਤੋ ਮੰਗਤਾਂ ਨਹੀਂ ਹਿਲਦਾ
ਦੁੱਖ ਮੁਸੀਬਤ ਬੰਦਾ ਸਰੀਰ ਤੇ ਝਿਲਦਾ
ਕੈਸੀ ਆਈਏ ਚੰਦਰੀ ਰੁੱਤ
ਸਰਕਾਰਾਂ ਬਣਾਈ ਜਾਣ ਮਿੱਟੀ ਦੇ ਬੁੱਤ
ਤੇਲ ਪਾਣੀ ਵੀ ਕਰਤਾ ਮਹਿੰਗਾ
ਜੋ ਵੀ ਹੈ ਸਭ ਦੇ ਸਾਹਮਣੇ ਹੈਗਾ
ਰੁਪਈਏ ਤੇ ਵੀ ਵਖਾਤਾ ਠੈਂਗਾ
ਸਿਆਸਤਦਾਨਾ ਕਰਤੀ ਲੁੱਕ ਘੁੱਤ
ਸ਼ਰਕਾਰਾਂ ਬਣਾਈ ਜਾਣ ਮਿੱਟੀ ਦੇ ਬੁੱਤ
ਹਰ ਵਸਤ ਤੇ ਟੈਕਸ ਹੋ ਗਿਆ
ਬੈਂਕ ਖਾਤਾ ਵੀ ਰਿਸਕ ਹੋ ਗਿਆ
ਮੀਡੀਆਂ ਵੀ ਮਿਕਸ ਹੋ ਗਿਆ
ਦਈ ਜਾਣ ਇਕ ਦੂਜੇ ਨੂੰ ਚੁੱਕ
ਸਰਕਾਰਾਂ ਬਣਾਈ ਜਾਣ ਮਿੱਟੀ ਦੇ ਬੁੱਤ
ਸਕੂਲਾਂ ਦੇ ਵੀ ਮੰਦੇ ਹਾਲ ਆ
ਮਾਸਟਰ ਡਾਕਟਰ ਬੇਹਾਲ ਆ
ਆਇਆ ਪਿਆ ਜਿਵੇਂ ਭੂਚਾਲ ਆ
ਸੁਖਚੈਨ ; ਹਰ ਕਿਸੇ ਦੇ ਪਈ ਜਾਵੇ ਕੁੱਟ
ਸਰਕਾਰਾਂ ਬਣਾਈ ਜਾਣ ਮਿੱਟੀ ਦੇ ਬੁੱਤ
ਸੁਖਚੈਨ ਸਿੰਘ ਠੱਠੀ ਭਾਈ (ਯੂਏਈ)
00971527632924
ਮਾਨਵਤਾ ਦੇ ਮਸੀਹਾ ਨਿੰਰਕਾਰੀ ਬਾਬਾ ਗੁਰਬਚਨ ਸਿੰਘ
NEXT STORY