ਜਲੰਧਰ- ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਆਈਬਾਲ ਨੇ ਐਂਡਰਾਇਡ ਟੈਬਲੇਟ ਸੈਗਮੈਂਟ 'ਚ ਸਲਾਈਡ ਕੁਡਲ ਏ4 ਮਾਡਲ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਹੈ। ਐਂਡਰਾਇਡ ਆਪ੍ਰੇਟਿੰਗ ਸਿਸਟਮ 4.4 ਕਿਟਕੈਟ ਆਧਾਰਿਤ ਇਸ ਟੈਬਲੇਟ ਦੀ ਕੀਮਤ 9699 ਰੁਪਏ ਹੈ।
ਆਈਬਾਲ ਸਲਾਈਡ ਕੁਡਲ ਏ4 ਕਾਲਿੰਗ ਫੀਚਰ ਨਾਲ ਲੈਸ ਇਸ ਟੈਬਲੇਟ 'ਚ 6.95 ਇੰਚ ਦੀ ਸਕਰੀਨ ਦਿੱਤੀ ਗਈ ਹੈ ਤੇ ਇਸ ਦਾ ਸਕਰੀਨ ਰੈਜ਼ੇਲਿਊਸ਼ਨ 1024 ਗੁਣਾ 600 ਪਿਕਸਲ ਹੈ। ਉਥੇ ਇਸ 'ਚ ਵੀਡੀਓ ਕਾਲਿੰਗ ਲਈ 3ਜੀ ਸਪੋਰਟ ਵੀ ਹੈ। ਇਸ ਦੇ ਨਾਲ ਹੀ 2 ਜੀ.ਬੀ. ਰੈਮ ਮੈਮੋਰੀ ਉਪਲੱਬਧ ਹੈ। ਟੈਬਲੇਟ ਦੀ ਇੰਟਰਨਲ ਮੈਮੋਰੀ 16 ਜੀ.ਬੀ. ਹੈ ਤੇ ਇਸ 'ਚ ਮਾਈਕਰੋ ਐਸ.ਡੀ. ਕਾਰਡ ਸਪੋਰਟ ਹੈ। ਤੁਸੀਂ 32 ਜੀ.ਬੀ. ਤਕ ਦੇ ਕਾਰਡ ਦੀ ਵਰਤੋਂ ਕਰ ਸਕਦੇ ਹਨ।
ਫੋਟੋਗ੍ਰਾਫੀ ਲਈ ਇਸ 'ਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਨਾਲ ਫਲੈਸ਼ ਉਪਲੱਬਧ ਹੈ। ਇਸ ਦੇ ਇਲਾਵਾ 2 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਉਪਲੱਬਧ ਹੈ। ਪਾਵਰ ਬੈਕਅਪ ਲਈ ਇਸ 'ਚ 2800 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ।
UMI ਨੇ ਜ਼ਬਰਦਸਤ ਫੀਚਰਸ ਦੇ ਨਾਲ ਲਾਂਚ ਕੀਤਾ ਹੈਮਰ
NEXT STORY