ਜਲੰਧਰ: ਪਿਛਲੇ ਦਿੰਨੀ ਦੀ ਕਈ ਰਿਪੋਰਟਸ 'ਤੇ ਨਜ਼ਰ ਪਾਈਏ ਤਾਂ ਇਹ ਸਾਫ਼ ਹੋ ਗਿਆ ਹੈ ਕਿ ਅਗਲਾ Nexus ਸਮਾਰਟਫੋਨ HTC ਦੁਆਰਾ ਹੀ ਬਣਾਇਆ ਜਾਵੇਗਾ। ਪਹਿਲਾਂ ਵੀ HTC ਨੇ ਨੈਕਸਸ ਬਣਾਏ ਹੈ ਜੋ ਕਾਫ਼ੀ ਮਸ਼ਹੂਰ ਰਹੇ ਹਨ। ਹੁਣ ਇਸ ਫੋਨ ਨੂੰ ਲੈ ਕੇ ਨਵੀਂ ਚਰਚਾ ਹੈ ਜਿਸ ਨਾਲ ਨਾ ਕੇਵਲ ਪੁਰਾਣੀ ਖਬਰ ਦੇ ਠੀਕ ਸਾਬਤ ਹੁੰਦੀ ਹੈ ਬਲਕਿ ਇਸ ਫੋਨ ਨੂੰ ਲੈ ਕੇ ਨਵੀਂ ਜਾਣਕਾਰੀ ਦਾ ਖੁਲਾਸਾ ਵੀ ਹੋਇਆ ਹੈ। ਗੂਗਲ ਇਸ ਸਾਲ ਦੇ ਨੈਕਸਸ ਸਮਾਰਟਫੋਨ ਲਈ ਐੱਚ. ਟੀ. ਸੀ ਨਾਲ ਹੱਥ ਮਿਲਾ ਸਕਦੀ ਹੈ।
ਦੋਨਾਂ ਡਿਵਾਈਸ ਦੇ ਸਪੈਸੀਫਿਕੇਸ਼ਨ ਨੂੰ ਲੈ ਕੇ ਅਜੇ ਕੋਈ ਅਤੇ ਜਾਣਕਾਰੀ ਨਹੀਂ ਮਿਲੀ ਹੈ ।ਪਰ, ਪਿਛਲੀਆਂ ਖਬਰਾਂ 'ਚ ਇਨ੍ਹਾਂਚੋਂ ਇਕ ਨੈਕਸਸ ਫੋਨ 'ਚ 5 ਇੰਚ ਡਿਸਪਲੇ ਜਦ ਕਿ ਦੂੱਜੇ 'ਚ 5.5 ਇੰਚ ਡਿਸਪਲੇ ਹੋਣ ਦਾ ਦਾਅਵਾ ਕੀਤਾ ਗਿਆ ਸੀ। ਧਿਆਨ ਯੋਗ ਹੈ ਕਿ ਗੂਗਲ ਨੇ 2015 'ਚ ਵੀ ਦੋ ਹੈਂਡਸੈੱਟ Nexus5X ਅਤੇ ਨੈਕਸਸ 6ਪੀ ਲਾਂਚ ਕੀਤੇ ਸਨ। ਗੌਰ ਕਰਨ ਵਾਲੀ ਗਲ ਹੈ ਕਿ ਐੱੱਚ. ਟੀ. ਸੀ ਨੇ ਇਸ ਤੋਂ ਪਹਿਲਾਂ ਵੀ ਨੈਕਸਸ ਡਿਵਾਈਸ ਬਣਾਏ ਹਨ। ਕੰਪਨੀ ਨੇ ਗੂਗਲ ਨਾਲ ਪਾਰਟਨਰਸ਼ਿਪ 'ਚ 2014 'ਚ 9 ਇੰਚ ਡਿਸਪਲੇ ਵਾਲਾ ਨੈਕਸਸ 9 ਟੈਬਲੇਟ ਪੇਸ਼ ਕੀਤਾ ਸੀ। ਯਾਦ ਕਰਵਾ ਦਈਏ ਕਿ ਦੋਨਾਂ ਕੰਪਨੀਆਂ ਨੇ ਜਨਵਰੀ 2010 'ਚ ਨਾਲ ਮਿਲ ਕੇ ਪਹਿਲਾਂ ਨੈਕਸਸ ਡਿਵਾਈਸ ਨੈਕਸਸ ਵਨ ਪੇਸ਼ ਕੀਤਾ ਸੀ। ਜੇਕਰ ਇਹ ਦਾਅਵੇ ਠੀਕ ਸਾਬਿਤ ਹੁੰਦੇ ਹਨ ਤਾਂ ਐੱਚ. ਟੀ. ਸੀ ਦਾ ਇਕ ਵਾਰ ਫਿਰ ਖਿੱਚ ਦਾ ਕੇੱਦਰ ਬਣ ਸਕਦਾ ਹੈ।
ਕਵਾਲਕਾਮ ਤੇ ਸੈਮਸੰਗ ਨੂੰ ਟੱਕਰ ਦੇਣ ਲਈ Xiaomi ਪੇਸ਼ ਕਰੇਗਾ ਰਾਇਫਲ ਪ੍ਰੋਸੈਸਰ
NEXT STORY