ਨਵੀਂ ਦਿੱਲੀ (ਭਾਸ਼ਾ) : ਆਈਫੋਨ ਪ੍ਰੇਮੀਆਂ ਦੇ ਮਾਮਲੇ ’ਚ ਰਾਸ਼ਟਰੀ ਰਾਜਧਾਨੀ ਦਿੱਲੀ ਨੇ ਮੁੰਬਈ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਇਕ ਨਵੀਂ ਰਿਪੋਰਟ ’ਚ ਖ਼ੁਲਾਸਾ ਹੋਇਆ ਹੈ ਕਿ ਦਿੱਲੀ ’ਚ ਇਸ ਸਾਲ ਹੁਣ ਤੱਕ ਮੁੰਬਈ ਦੇ ਮੁਕਾਬਲੇ 182 ਫ਼ੀਸਦੀ ਜ਼ਿਆਦਾ ਆਈਫੋਨ ਖ਼ਰੀਦੇ ਗਏ ਹਨ। ਇਲੈਕਟ੍ਰਾਨਿਕ ਦੁਕਾਨਾਂ ਦੀ ਲੜੀ ਕਰੋਮਾ ਦੇ ਅਧਿਐਨ ‘ਆਈਫੋਨ ਅਨਬਾਕਸਡ’ ’ਚ ਸਾਹਮਣੇ ਆਇਆ ਹੈ ਕਿ ਦਿੱਲੀ ’ਚ 2020 ਤੋਂ 2021 ਤੱਕ ਆਈਫੋਨ ਦੀ ਵਿਕਰੀ ’ਚ 47 ਫ਼ੀਸਦੀ ਤੇ 2021 ਤੋਂ 2022 ’ਚ 106 ਫ਼ੀਸਦੀ ਦਾ ਵਾਧਾ ਹੋਇਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 5 ਸਾਲ ਤੱਕ ਦੇ ਬੱਚਿਆਂ ਦੇ ਮਾਪਿਆਂ ਨੂੰ ਵੱਡਾ ਤੋਹਫ਼ਾ
ਰਿਪੋਰਟ ਅਨੁਸਾਰ ਦੂਜੇ ਸਥਾਨ ’ਤੇ ਮੁੰਬਈ ’ਚ ਵੀ ਆਈਫੋਨ ਵਿਕਰੀ ਚੰਗੀ ਰਹੀ। ਇੱਥੇ 2022 ’ਚ ਲਗਭਗ 10 ਗੁਣਾ ਵਾਧਾ ਹੋਇਆ। ਇਸ ਸੂਚੀ ’ਚ 2021 ਤੋਂ 2022 ਤੱਕ ਵਾਧੇ ਦੇ ਮਾਮਲੇ ’ਚ ਇਨ੍ਹਾਂ ਸ਼ਹਿਰਾਂ ਤੋਂ ਬਾਅਦ ਪੁਣੇ (198 ਫ਼ੀਸਦੀ), ਬੈਂਗਲੁਰੂ (221 ਫ਼ੀਸਦੀ) ਅਤੇ ਹੈਦਰਾਬਾਦ (132 ਫ਼ੀਸਦੀ) ਦਾ ਸਥਾਨ ਰਿਹਾ। ਰਿਪੋਰਟ ਅਨੁਸਾਰ, ‘‘ਇਹ ਰਿਪੋਰਟ ਪੂਰੇ ਸਾਲ ਕਰੋਮਾ ਖਪਤਕਾਰਾਂ ਦੀ ਖਰੀਦਦਾਰੀ ਅਤੇ ਖ਼ਰੀਦ ਤੋਂ ਬਾਅਦ ਵਰਤੋਂ ਦੇ ਰੁਝਾਨਾਂ ’ਤੇ ਆਧਾਰਿਤ ਹੈ।’’ ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਆਈਫੋਨ ਦਾ ਸਭ ਤੋਂ ਵੱਧ ਵਿਕਣ ਵਾਲਾ ਮਾਡਲ ਆਈਫੋਨ 13, 128 ਜੀ. ਬੀ., ਸਟਾਰਲਾਈਟ ਵ੍ਹਾਈਟ ਰਿਹਾ। ਇਸ ਤੋਂ ਬਾਅਦ ਆਈਫੋਨ 13, 128 ਜੀ. ਬੀ. ਮਿਡਨਾਈਟ ਬਲੈਕ ਮਾਡਲ ਅਤੇ ਫਿਰ ਆਈਫੋਨ 13, 128 ਜੀ. ਬੀ. ਬਲਿਊ ਮਾਡਲ ਆਉਂਦਾ ਹੈ।
Apple event 2023: ਅੱਜ ਲਾਂਚ ਹੋਵੇਗਾ iPhone 15 Pro ਤੇ iPhone 15 Pro Max, ਜਾਣੋ ਨਵੇਂ ਫੀਚਰਸ ਤੇ ਕੀਮਤ
NEXT STORY