ਜਾਲੰਧਰ: ਅਮਰੀਕੀ ਮਲਟੀਨੈਸ਼ਨਲ ਦੂਰਸੰਚਾਰ ਕੰਪਨੀ ਮੋਟਰੋਲਾ Moto G 3rd ਜਨਰੇਸ਼ਨ ਦੀ ਸਫਲਤਾ ਤੋਂ ਬਾਅਦ ਹੁਣ ਅਗਲੀ ਜਨਰੇਸ਼ਨ ਦਾ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਚੀਨ ਦੀ ਵੈੱਬਸਾਈਟ ਗਿਜ਼ਮੋਚਾਇਨਾ ਮੁਤਾਬਕ Lenovo ਦੇ ਸੀ. ਈ. ਓ ਯਾਂਗ ਯੁਆਨਕਵਿੰਗ ਨੇ ਦੱਸਿਆ ਕਿ ਮੋਟਰੋਲਾ ਆਪਣਾ ਨਵਾਂ ਸਮਾਰਟਫੋਨ Moto G (ਜੇਨ 4) ਅਤੇ Moto G 4 ਪੱਲਸ ਨੂੰ 9 ਜੂਨ ਨੂੰ ਲਾਂਚ ਕਰੇਗੀ।
ਪਿਛਲੇ ਕੁਝ ਦਿਨਾਂ ਤੋਂ ਮੋਟਰੋਲਾ ਮੋਟੋ ਜੀ4 ਪੱਲਸ ਸਮਾਰਟਫੋਨ ਕਾਫ਼ੀ ਚਰਚਾ 'ਚ ਰਿਹਾ ਹੈ। ਇੰਟਰਨੈੱਟ 'ਤੇ ਇਸ ਦੀ ਕਈ ਤਸਵੀਰਾਂ ਸਾਰਵਜਨਕ ਹੋ ਚੁੱਕੀਆਂ ਹਨ। ਦੂਜੀ ਤਰਫ , Moto 7 (ਜੇਨ 4) ਦੇ ਪ੍ਰੋਟੋਟਾਇਪ ਦਾ ਹੈਂਡਸ ਆਨ ਵੀਡੀਓ ਵੀ ਇੰਟਰਨੈੱਟ 'ਤੇ ਜਾਰੀ ਕੀਤਾ ਗਿਆ ਹੈ। ਤਸਵੀਰ 'ਚ ਇਸ ਹੈਂਡਸੈੱਟ ਦੇ ਸਪੀਕਰ ਗਰਿਲ, ਫ੍ਰੰਟ ਕੈਮਰਾ, ਰਿਅਰ ਕੈਮਰਾ ਅਤੇ ਆਟੋਫੋਕਸ ਸੈਂਸਰ ਨਜ਼ਰ ਆ ਰਹੇ ਹਨ। ਕੰਪਨੀ ਦਾ ਲੋਗੋ ਪ੍ਰਾਇਮਰੀ ਕੈਮਰੇ ਦੇ ਹੇਠਾਂ ਮੌਜੂਦ ਹੈ। ਇਸ 'ਚ ਦੋ ਮਾਇਕ੍ਰੋਫੋਨ ਵੀ ਨਜ਼ਰ ਆ ਰਹੇ ਹਨ ਜੋ ਫਿੰਗਰਪ੍ਰਿੰਟ ਸੈਸਰ ਅਤੇ ਰਿਅਰ ਕੈਮਰੇ ਕੋਲ ਦਿੱਤੇ ਗਏ ਹਨ।
ਗੂਗਲ ਲਾਈਵ ਕੇਸ : ਫੋਨ ਨੂੰ ਕਸਟਮਾਈਜ਼ ਕਰਨ ਦਾ ਬਿਲਕੁਲ ਨਵਾਂ ਤਰੀਕਾ (ਵੀਡੀਓ)
NEXT STORY