ਨਵੀਂ ਦਿੱਲੀ- ਜੇਕਰ ਤੁਸੀਂ ਵੀਵੋ ਦਾ ਪ੍ਰੀਮੀਅਮ ਸਮਾਰਟ ਫੋਨ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਰਿਪੋਰਟਾਂ ਦਾ ਕਹਿਣਾ ਹੈ ਕੰਪਨੀ ਨੇ ਆਪਣੀ ਐਕਸ 60 ਸੀਰੀਜ਼ ਦੇ ਬੇਸ ਵੇਰੀਐਂਟ ਯਾਨੀ ਵੀਵੋ ਐਕਸ 60 ਨੂੰ 3 ਹਜ਼ਾਰ ਰੁਪਏ ਸਸਤਾ ਕੀਤਾ ਹੈ।
ਕੀਮਤ ਵਿਚ ਕਟੌਤੀ ਤੋਂ ਬਾਅਦ ਇਸ ਫੋਨ ਦੇ 8 ਜੀ. ਬੀ. ਰੈਮ ਪਲੱਸ 128 ਜੀ. ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 37,990 ਰੁਪਏ ਤੋਂ ਘੱਟ ਕੇ 34,990 ਰੁਪਏ 'ਤੇ ਆ ਗਈ ਹੈ। ਇਸ ਦੇ ਨਾਲ ਹੀ, ਇਸ ਫੋਨ ਦਾ 12 ਜੀ. ਬੀ. ਪਲੱਸ 256 ਜੀ. ਬੀ. ਵੇਰੀਐਂਟ ਹੁਣ 41,990 ਰੁਪਏ ਦੀ ਬਜਾਏ 39,990 ਰੁਪਏ ਵਿਚ ਉਪਲਬਧ ਹੈ।
ਇੰਨਾ ਹੀ ਨਹੀਂ ਕੰਪਨੀ ਕੁਝ ਆਕਰਸ਼ਕ ਬੈਂਕ ਪੇਸ਼ਕਸ਼ ਨਾਲ ਇਸ ਫੋਨ ਨੂੰ ਖ਼ਰੀਦਣ ਦਾ ਮੌਕਾ ਵੀ ਦੇ ਰਹੀ ਹੈ, ਜਿਸ ਵਿਚ ਗਾਹਕਾਂ ਨੂੰ 10 ਫ਼ੀਸਦੀ ਕੈਸ਼ਬੈਕ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਗਾਹਕ ਇਕ ਵਾਰ ਮੁਫਤ ਸਕ੍ਰੀਨ ਰਿਪਲੇਸਮੈਂਟ ਦਾ ਲਾਭ ਵੀ ਪ੍ਰਾਪਤ ਕਰਨਗੇ। ਫੋਟੋਗ੍ਰਾਫੀ ਲਈ ਫੋਨ ਵਿਚ LED ਫਲੈਸ਼ ਦੇ ਨਾਲ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੈ। ਇਸ ਵਿਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ, ਜਿਸ ਵਿਚ 13 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈਂਸ ਅਤੇ 13 ਮੈਗਾਪਿਕਸਲ ਦਾ ਪੋਰਟਰੇਟ ਲੈਂਸ ਹੈ। ਸੈਲਫੀ ਲਈ ਕੰਪਨੀ ਇਸ ਫੋਨ ਵਿਚ 32 ਮੈਗਾਪਿਕਸਲ ਦਾ ਪੰਚ-ਹੋਲ ਕੈਮਰਾ ਦੇ ਰਹੀ ਹੈ।
ਮਹਿੰਗਾ ਹੋਇਆ ਰੀਅਲਮੀ ਦਾ ਇਹ ਦਮਦਾਰ ਫੋਨ, ਜਾਣੋ ਨਵੀਂ ਕੀਮਤ
NEXT STORY