ਕਿਸ਼ਨਪੁਰਾ ਕਲਾਂ (ਭਿੰਡਰ) : ਇਥੋਂ ਥੋੜੀ ਦੂਰ ਬੀਤੇ ਦਿਨੀਂ ਇੰਦਰਗੜ੍ਹ ਰੋਡ ਉੱਪਰ ਐਰਿਕ ਇੰਡਸਟਰੀਜ਼ (ਸੈਲਰ) ਕਿਸ਼ਨਪੁਰਾ ਕਲਾਂ ਅੰਦਰ ਬਿਜਲੀ ਸ਼ਾਟ ਸਰਕਟ ਨਾਲ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ। ਸ਼ੈਲਰ ਦੇ ਮਾਲਕ ਇਸ਼ਾਂਤ ਸਿੰਗਲਾ ਨੇ ਦੱਸਿਆ ਕਿ ਝੋਨੇ ਦੀ ਪਿੜਾਈ ਦਾ ਕੰਮ ਚੱਲ ਰਿਹਾ ਸੀ, ਇਸ ਦੌਰਾਨ ਸਵੇਰੇ 7 ਵਜੇ ਅਚਾਨਕ ਬਿਜਲੀ ਸ਼ਾਟ ਸਰਕਟ ਨਾਲ ਪੈਡੀ ਡਰਾਇਰ ਅੰਦਰ ਝੋਨੇ ਨੂੰ ਅੱਗ ਲੱਗ ਗਈ ਤਾਂ ਉਨ੍ਹਾਂ ਤੁਰੰਤ ਦਫ਼ਤਰ ਫਾਇਰ ਬ੍ਰਿਗੇਡ ਮੋਗਾ ਨੂੰ ਸੂਚਿਤ ਕੀਤਾ, ਜਿਨ੍ਹਾਂ ਬਹੁਤ ਜਲਦੀ ਸਵੇਰ 8 ਵਜੇ ਗੱਡੀ ਭੇਜ ਕੇ ਅੱਗ ਉਪਰ ਕਾਬੂ ਪਾ ਕੇ ਉਸ ਨੂੰ ਬੁਝਾਇਆ।
ਉਨ੍ਹਾਂ ਕਿਹਾ ਕਿ ਇਸ ਪੈਡੀ ਡਰਾਇਰ ਅੰਦਰ 8 ਸੌ ਜਾਂ 9 ਸੌ ਬੋਰੀ ਵਿਚੋਂ ਲਗਭਗ 5-6 ਸੌ ਬੋਰੀ ਝੋਨੇ ਦੀ ਅੱਗ ਲੱਗ ਜਾਣ ਕਾਰਨ ਖਰਾਬ ਹੋ ਕੇ ਨੁਕਸਾਨੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਬਿਜਲੀ ਸ਼ਾਟ ਸਰਕਟ ਹੋਣ ਨਾਲ ਪੈਡੀ ਡਰਾਇਰ ਮਸ਼ੀਨਰੀ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ ਹੈ।
ਮਜ਼ਦੂਰ ਕੋਲੋਂ ਮੋਬਾਇਲ ਖੋਹ ਕੇ ਭੱਜਣ ਵਾਲੇ ਦੀ ਲੋਕਾਂ ਨੇ ਕੀਤੀ ਛਿੱਤਰ-ਪਰੇਡ, ਫਿਰ ਕੀਤਾ ਪੁਲਸ ਦੇ ਹਵਾਲੇ
NEXT STORY