ਧਰਮਕੋਟ (ਸਤੀਸ਼) : ਬੀਤੀ ਰਾਤ ਆਈ ਹਨੇਰੀ ਅਤੇ ਮੀਂਹ ਕਾਰਨ ਜਿੱਥੇ ਵੱਡੇ ਪੱਧਰ ’ਤੇ ਲੋਕਾਂ ਦਾ ਨੁਕਸਾਨ ਹੋਇਆ ਅਤੇ ਦਰੱਖਤ ਡਿੱਗੇ, ਉਥੇ ਹੀ ਇਸ ਹਨੇਰੀ ਕਾਰਨ ਗਰਗ ਰਾਈਸ ਮਿਲ ਕਿਸ਼ਨਪੁਰਾ ਰੋਡ ਧਰਮਕੋਟ ਦੀ 80 ਫੁੱਟ ਕੰਧ ਹਨੇਰੀ ਕਾਰਨ ਡਿੱਗ ਪਈ। ਇਸ ਸਬੰਧੀ ਜਾਣਕਾਰੀ ਦਿੰਦੇ ਸੈਲਰ ਦੇ ਮਾਲਕ ਨਿਸ਼ਾਂਤ ਕੁਮਾਰ ਨੇ ਦੱਸਿਆ ਕਿ ਹਨੇਰੀ ਕਾਰਨ ਡਿੱਗੀ ਕੰਧ ਨਾਲ ਉਨ੍ਹਾਂ ਦੇ ਸੈਲਰ ਦਾ ਵੱਡੇ ਪੱਧਰ ’ਤੇ ਆਰਥਿਕ ਨੁਕਸਾਨ ਹੋਇਆ। ਉਨ੍ਹਾਂ ਦੱਸਿਆ ਕਿ ਹਨੇਰੀ ਇੰਨੀ ਜ਼ਬਰਦਸਤ ਸੀ ਕਿ ਸਾਰੀ ਕੰਧ ਹੀ ਹਨੇਰੀ ਕਾਰਨ ਡਿੱਗ ਪਈ। ਹਾਲਾਂਕਿ ਇਸ ਦੌਰਾਨ ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਬੱਧਨੀ ਕਲਾਂ ’ਚ ਬਿਜਲੀ ਸੰਕਟ, ਰਾਤ ਭਰ ਹਨੇਰੇ ’ਚ ਰਹੇ ਲੋਕ, ਦਿਨ ਚੜ੍ਹਦੇ ਹੀ ਲੱਗੇ ਅਣਮਿੱਥੇ ਕੱਟ
NEXT STORY