ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ’ਚ ਸੰਘਣੀ ਆਬਾਦੀ ਵਾਲੇ ਉੱਪਰਕੋਟ ਇਲਾਕੇ ’ਚ 3 ਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ, ਜਿਸ ਕਾਰਨ ਅਫ਼ੜਾ-ਦਫ਼ੜੀ ਮਚ ਗਈ। ਇਮਾਰਤ ਢਹਿ ਜਾਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਅਤੇ 4 ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਓਧਰ ਜ਼ਿਲ੍ਹਾ ਮੈਜਿਸਟ੍ਰੇਟ ਇੰਦਰਵੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। 4 ਜੇ. ਸੀ. ਬੀ. ਮਸ਼ੀਨਾਂ ਨਾਲ ਮਲਬਾ ਹਟਾਇਆ ਗਿਆ। ਜ਼ਖਮੀਆਂ ਦਾ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਇਹ ਇਮਾਰਤ ਇਕ ਫੈਕਟਰੀ ਲਈ ਦੋ ਗੋਦਾਮਾਂ ਵਜੋਂ ਕੰਮ ਕਰਦੀ ਸੀ। ਇਕ ਗੋਦਾਮ ਰੈਡੀਮੇਡ ਕੱਪੜਿਆਂ ਦਾ ਤਾਂ ਦੂਜੇ ’ਚ ਹਾਰਡਵੇਅਰ ਦਾ ਸੰਚਾਲਣ ਕੀਤਾ ਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ ਹੈ, ਇਸ ਲਈ ਹਾਦਸੇ ਦੇ ਸਮੇਂ ਇਮਾਰਤ ਅੰਦਰ ਕੁਝ ਹੀ ਲੋਕ ਮੌਜੂਦ ਸਨ।
ਸਥਾਨਕ ਲੋਕਾਂ ਮੁਤਾਬਕ ਇਮਾਰਤ ਦੀ ਹਾਲਤ ਖਰਾਬ ਸੀ ਅਤੇ ਪਿਛਲੇ ਹਫ਼ਤੇ ਪਏ ਮੀਂਹ ਅਤੇ ਪਾਣੀ ਭਰ ਜਾਣ ਕਾਰਨ ਸਥਿਤੀ ਹੋਰ ਖਰਾਬ ਹੋ ਗਈ ਸੀ। ਇਮਾਰਤ ’ਚ ਕੋਈ ਪਰਿਵਾਰ ਨਹੀਂ ਰਹਿੰਦਾ ਸੀ। ਬਸ ਕੰਮ ਲਈ ਲੋਕ ਉੱਥੇ ਆਉਂਦੇ ਸਨ। ਹਾਦਸੇ ਦੇ ਸਮੇਂ ਕੁਝ ਲੋਕ ਇਮਾਰਤ ਅੰਦਰ ਕੁਝ ਸਾਮਾਨ ਕੱਢਣ ਲਈ ਅੰਦਰ ਗਏ ਸਨ। ਉਸ ਦੌਰਾਨ ਇਹ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ। ਮਕਾਨ ਮਾਲਕ ਦੀ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ।
ਗੁਲਾਮੀ ਦੇ ਸਮੇਂ ਤੋਂ ਚੱਲੇ ਆ ਰਹੇ ਅਪ੍ਰਸੰਗਿਕ ਕਾਨੂੰਨਾਂ ਨੂੰ ਖ਼ਤਮ ਕਰਨ 'ਤੇ ਵਿਚਾਰ ਕਰਨ ਸੂਬੇ : PM ਮੋਦੀ
NEXT STORY