ਬਕਸਰ (ਭਾਸ਼ਾ) : ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਨਗਰ ਥਾਣਾ ਖੇਤਰ ’ਚ ਸੋਮਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਦੀ ਇਕ ਬ੍ਰਾਂਚ ਦੇ ਇਕ ਕੈਸ਼ ਕਾਊਂਟਰ ਤੋਂ 10 ਸਾਲ ਦੇ ਇਕ ਬੱਚੇ ਨੇ 1 ਲੱਖ ਰੁਪਏ ਚੋਰੀ ਕਰ ਲਏ, ਜਿਸ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਨੇ ਬੈਂਕ ਅੰਦਰ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅਜਬ-ਗਜ਼ਬ : 54 ਸਾਲਾਂ ਬਾਅਦ ਸਹੀ ਪਤੇ ’ਤੇ ਪਹੁੰਚਿਆ Postcard, ਦਿਲਚਸਪ ਹੈ ਪੂਰੀ ਕਹਾਣੀ
ਸਿਟੀ ਥਾਣੇ ਅਧੀਨ ਪੈਂਦੀ ਪੀਐੱਨਬੀ ਬ੍ਰਾਂਚ ਦੇ ਚੀਫ ਬ੍ਰਾਂਚ ਮੈਨੇਜਰ ਅਨੂਪ ਕੁਮਾਰ ਨੇ ਦੱਸਿਆ ਕਿ ਘਟਨਾ ਸੋਮਵਾਰ ਦੁਪਹਿਰ 12 ਵੱਜ ਕੇ 45 ਮਿੰਟ ’ਤੇ ਵਾਪਰੀ, ਜਦੋਂ ਇਕ ਔਰਤ 10 ਸਾਲ ਦੇ ਮੁੰਡੇ ਨਾਲ ਬੈਂਕ ਦੀ ਬ੍ਰਾਂਚ ’ਚ ਦਾਖਲ ਹੋਈ। ਸੀਸੀਟੀਵੀ ਫੁਟੇਜ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਬੈਂਕ ਦੇ ਅੰਦਰ ਦਾਖ਼ਲ ਹੋਣ ਤੋਂ ਬਾਅਦ ਔਰਤ ਬੈਂਕ ਮੁਲਾਜ਼ਮਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੀ ਸੀ, ਜਦੋਂ ਕੈਸ਼ੀਅਰ ਬੈਂਕ ਦੇ ਦੂਜੇ ਕਰਮਚਾਰੀ ਨੂੰ ਮਿਲਣ ਉਸ ਦੇ ਚੈਂਬਰ ’ਚ ਗਿਆ ਤਾਂ ਨਾਬਾਲਗ ਬੱਚੇ ਨੇ ਕੈਸ਼ ਕਾਊਂਟਰ ’ਤੇ ਰੱਖੇ 1 ਲੱਖ ਰੁਪਏ ਚੋਰੀ ਕਰ ਲਏ।
ਇਹ ਵੀ ਪੜ੍ਹੋ : ਹੁਣ ਫੇਸਬੁੱਕ ਫ੍ਰੈਂਡ ਨੂੰ ਮਿਲਣ ਭਾਰਤ ਦੀ ਅੰਜੂ ਨੇ ਪਾਰ ਕੀਤਾ ਬਾਰਡਰ, ਸੀਮਾ ਹੈਦਰ ਵਰਗੀ ਹੈ ਕਹਾਣੀ
ਸੀਸੀਟੀਵੀ ਫੁਟੇਜ ’ਚ ਦੋਵੇਂ ਸ਼ੱਕੀ ਇਕੱਠੇ ਭੱਜਦੇ ਨਜ਼ਰ ਆਏ। ਪੁਲਸ ਔਰਤ ਤੇ ਉਸ ਦੇ ਬੇਟੇ ਦੀ ਤਲਾਸ਼ ਕਰ ਰਹੀ ਹੈ। ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Breaking News: ਮੇਘਾਲਿਆ ਦੇ ਮੁੱਖ ਮੰਤਰੀ 'ਤੇ ਹੋਇਆ ਹਮਲਾ, 5 ਸੁਰੱਖਿਆ ਮੁਲਾਜ਼ਮ ਹੋਏ ਫੱਟੜ
NEXT STORY