ਆਗਰਾ - ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਇੱਕ ਹੈਰਾਨ ਕਰਣ ਵਾਲੀ ਘਟਨਾ ਸਾਹਮਣੇ ਆਈ ਹੈ। ਆਗਰਾ ਦੇ ਇੱਕ ਪਿੰਡ ਵਿੱਚ ਇੱਕ 10 ਸਾਲਾ ਬੱਚੀ ਨੇ ਆਪਣੇ ਪੰਜ ਸਾਲਾ ਭਰੇ ਨਾਲ ਝਗੜੇ ਵਿੱਚ ਉਸ ਨੂੰ ਥੱਪੜ ਮਾਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਪਛਤਾਵਾ ਹੋਇਆ ਅਤੇ ਉਸ ਨੇ ਆਪਣੀ ਜਾਨ ਦੇ ਦਿੱਤੀ। ਆਗਰਾ ਦੇ ਫਤਿਹਾਬਾਦ ਤਹਿਸੀਲ ਦੇ ਪ੍ਰਤਾਪ ਪੂਰਾ ਪਿੰਡ ਦੀ ਬੱਚੀ ਆਪਣੀ ਵੱਡੀ ਭੈਣ ਅਤੇ ਦੋ ਛੋਟੇ ਭਰਾਵਾਂ ਨਾਲ ਰਹਿੰਦੀ ਸੀ। ਹਾਲ ਹੀ ਵਿੱਚ ਬੱਚੀ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ- ਬੁਲੇਟ ਪਰੂਫ਼ ਜੈਕੇਟ, ਵਰਦੀ 'ਚ ਲੈਂਡ ਮਾਈਨ ਡਿਟੈਕਸ਼ਨ ਸੈਂਸਰ, 5 ਸਾਲ ਬਾਅਦ ਅਜਿਹੀ ਹੋਵੇਗੀ 'ਸਮਾਰਟ ਪੁਲਸ'
ਬੱਚੀ ਦੇ ਗੁਆਂਢੀ ਨੇ ਦੱਸਿਆ ਕਿ 13 ਮਾਰਚ ਦੀ ਸ਼ਾਮ ਬੱਚੀ ਨੇ ਆਪਣੇ ਭਰਾ ਨਾਲ ਝਗੜਾ ਕਰਨ ਤੋਂ ਬਾਅਦ ਉਸ ਨੂੰ ਥੱਪਡ਼ ਮਾਰਿਆ ਸੀ। ਉਹ ਉਸ ਨੂੰ ਕਾਫ਼ੀ ਪਿਆਰ ਕਰਦੀ ਸੀ। ਘਰ ਵਿੱਚ ਇਕੱਲੇ ਹੋਣ 'ਤੇ ਉਸ ਨੇ ਫ਼ਾਂਸੀ ਲਗਾ ਲਈ। ਬੱਚੀ ਦੀ ਵੱਡੀ ਭੈਣ ਕੱਪੜੇ ਦੀ ਦੁਕਾਨ 'ਤੇ ਕੰਮ ਕਰਦੀ ਹੈ। ਘਟਨਾ ਦੇ ਸਮੇਂ ਉਹ ਘਰ 'ਤੇ ਮੌਜੂਦ ਨਹੀਂ ਸੀ।
ਸਾਇਕੈਟਰਿਸਟ ਡਾ. ਕੇਸੀ ਗੁਰਨਾਨੀ ਨੇ ਇਸ ਮਾਮਲੇ 'ਤੇ ਕਿਹਾ ਕਿ ਇਸ ਮਾਮਲੇ ਵਿੱਚ ਬੱਚੀ ਨੇ ਕੁੱਟ ਪੈਣ ਦੇ ਡਰੋਂ ਮੌਤ ਨੂੰ ਗਲੇ ਲਗਾਇਆ ਹੋਵੇਗਾ। ਉਸ ਨੂੰ ਡਰ ਸੀ ਕਿ ਉਸ ਦੀ ਵੱਡੀ ਭੈਣ ਨੂੰ ਜਦੋਂ ਉਸ ਦੀ ਗਲਤੀ ਬਾਰੇ ਪਤਾ ਚੱਲੇਗਾ ਤਾਂ ਉਹ ਉਸ ਨੂੰ ਕੁੱਟੇਗੀ ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਕਈ ਵਾਰ ਮਾਤਾ-ਪਿਤਾ ਬੱਚਿਆਂ ਨੂੰ ਕਹਿੰਦੇ ਹਨ ਕਿ ਉਹ ਮਰ ਜਾਂਦੇ ਤਾਂ ਵਧੀਆ ਰਹਿੰਦਾ। ਅਜਿਹੀਆਂ ਗੱਲਾਂ ਨਾਲ ਬੱਚਿਆਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਕੁੱਝ ਮਾਮਲਿਆਂ ਵਿੱਚ ਇਹ ਜ਼ਿਆਦਾ ਕਾਤਲ ਹੁੰਦਾ ਹੈ ਜਿਸਦੇ ਨਾਲ ਅਜਿਹੇ ਮਾਮਲੇ ਹੁੰਦੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਫੌਜ ਭਰਤੀ ਘਪਲੇ 'ਚ CBI ਦੀ ਛਾਪੇਮਾਰੀ, ਲੈਫਟੀਨੈਂਟ ਕਰਨਲ ਸਮੇਤ 17 ਅਧਿਕਾਰੀਆਂ 'ਤੇ ਕੇਸ ਦਰਜ
NEXT STORY