ਇੰਦੌਰ- ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿਚ ਕੈਂਸਰ ਨਾਲ ਜੂਝ ਰਹੀ 103 ਸਾਲਾ ਔਰਤ ਨੇ ਆਪਣੇ ਘਰ ਵਿਚ 14 ਦਿਨ ਚੱਲੇ ਇਲਾਜ ਦੇ ਬਾਅਦ ਕੋਰੋਨਾ ਨੂੰ ਮਾਤ ਦੇ ਦਿੱਤੀ। ਇਸ ਦੇ ਬਾਅਦ ਹੀ, ਉਹ ਇਸ ਮਹਾਮਾਰੀ ਤੋਂ ਉੱਭਰਨ ਵਾਲੀ ਦੇਸ਼ ਦੀ ਸਭ ਤੋਂ ਵੱਧ ਉਮਰ ਦੇ ਮਰੀਜ਼ਾਂ ਦੇ ਸਮੂਹ ਵਿਚ ਸ਼ਾਮਲ ਹੋ ਗਈ ਹੈ। ਵਿਕਾਸ ਖੰਡ ਮੈਡੀਕਲ ਅਧਿਕਾਰੀ ਅਨੁਜ ਕਾਰਖੁਰ ਨੇ ਦੱਸਿਆ ਕਿ ਬੜਵਾਹ ਕਸਬੇ ਵਿਚ ਰਹਿਣ ਵਾਲੀ ਇਕ ਵੱਡੀ ਉਮਰ ਦੀ ਔਰਤ ਰੁਕਮਣੀ ਚੌਹਾਨ ਜਾਂਚ ਵਿਚ 21 ਜੁਲਾਈ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਸੀ। ਹਾਲਾਂਕਿ ਉਨ੍ਹਾਂ ਵਿਚ ਇਸ ਮਹਾਮਾਰੀ ਦੇ ਲੱਛਣ ਨਹੀਂ ਸਨ।
ਲਿਹਾਜਾ ਅਸੀਂ ਉਨ੍ਹਾਂ ਦੇ ਉਸ ਦੇ ਘਰ 'ਤੇ ਇਕਾਂਤਵਾਸ ਵਿਚ ਰੱਖ ਕੇ ਇਲਾਜ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਰੁਕਮਣੀ ਦੇ ਪਰਿਵਾਰ ਦੇ ਲੋਕਾਂ ਮੁਤਾਬਕ ਉਨ੍ਹਾਂ ਦੀ ਉਮਰ 103 ਸਾਲ ਹੈ। ਉਹ ਅੰਡਾਸ਼ੇ ਦੇ ਕੈਂਸਰ ਨਾਲ ਜੂਝ ਰਹੀ ਸੀ ਤੇ ਪਿਛਲੇ 5 ਸਾਲ ਤੋਂ ਰੋਗ ਦਾ ਇਲਾਜ ਕਰਵਾ ਰਹੀ ਹੈ। ਇਸ ਲਈ ਉਸ ਦੀ ਸਥਿਤੀ 'ਤੇ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਫਿਲਹਾਲ ਉਨ੍ਹਾਂ ਨੂੰ ਇਸ ਮਹਾਮਾਰੀ ਨਾਲ ਜੁੜੀ ਕੋਈ ਸਿਹਤ ਸਬੰਧੀ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਬੜਵਾਹ ਦੇ ਨੇੜੇ ਇਕ ਸ਼ਰਾਬ ਕਾਰਖਾਨੇ ਵਿਚ ਕੰਮ ਕਰਨ ਵਾਲੇ ਬਜ਼ੁਰਗ ਦਾ ਪੋਤਾ ਪਿਛਲੇ ਮਹੀਨੇ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਸੀ। ਅਜਿਹੇ ਵਿਚ ਪੂਰੀ ਸੰਭਾਵਨਾ ਹੈ ਕਿ ਉਹ ਆਪਣੇ ਪੋਤੇ ਦੇ ਸੰਪਰਕ ਵਿਚ ਆਉਣ ਨਾਲ ਇਸ ਮਹਾਮਾਰੀ ਦੀ ਮਰੀਜ਼ ਬਣੀ। ਜ਼ਿਕਰਯੋਗ ਹੈ ਕਿ ਇੰਦੌਰ ਦੀ 95 ਸਾਲ ਦੀ ਮਹਿਲਾ ਵੀ ਮਈ ਵਿਚ ਕੋਵਿਡ-19 ਨੂੰ ਮਾਤ ਦੇ ਚੁੱਕੀ ਹੈ।
ਮੋਦੀ ਨੇ ਅਫਗਾਨ ਰਾਸ਼ਟਰਪਤੀ ਨੂੰ ਦਿੱਤੀ ਈਦ-ਉਲ-ਅਜਹਾ ਦੀ ਵਧਾਈ
NEXT STORY