ਸੂਰਤ (ਏਜੰਸੀ)— ਅੱਜ ਭਾਰਤ 72ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਜਿੱਥੇ ਨੇਤਾਵਾਂ ਵਲੋਂ ਤਿਰੰਗਾ ਲਹਿਰਾਇਆ ਗਿਆ, ਉੱਥੇ ਹੀ ਦੇਸ਼ ਦੇ ਲੋਕਾਂ ਵਿਚ ਵੀ ਆਜ਼ਾਦੀ ਦਿਹਾੜਾ ਮਨਾਉਣ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲਿਆ। ਗੁਜਰਾਤ ਦੇ ਸ਼ਹਿਰ ਸੂਰਤ 'ਚ ਆਜ਼ਾਦੀ ਦਿਹਾੜੇ ਮੌਕੇ 1100 ਮੀਟਰ ਲੰਬੇ ਤਿਰੰਗੇ ਨਾਲ 'ਤਿਰੰਗਾ ਯਾਤਰਾ' ਕੱਢੀ ਗਈ।
ਇਸ ਯਾਤਰਾ ਵਿਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ। ਸੜਕ 'ਤੇ ਲੰਬੀ ਕਤਾਰ 'ਚ ਲੱਗੇ ਲੋਕ ਤਿਰੰਗੇ ਨੂੰ ਦੋਹਾਂ ਪਾਸਿਓਂ ਫੜ ਕੇ ਚਲ ਰਹੇ ਸਨ।
ਇਸ ਤਿਰੰਗਾ ਯਾਤਰਾ ਵਿਚ ਸ਼ਹਿਰ ਦੇ ਵਿਦਿਆਰਥੀ ਅਤੇ ਕਈ ਸੰਗਠਨਾਂ ਦੇ ਲੋਕਾਂ ਤੋਂ ਇਲਾਵਾ ਆਮ ਸ਼ਹਿਰੀ ਵੀ ਸ਼ਾਮਲ ਹੋਏ। ਅੱਜ ਸਵੇਰੇ ਹੀ ਲੋਕ ਸੜਕ 'ਤੇ ਇਕੱਠੇ ਹੋਏ ਅਤੇ 1100 ਮੀਟਰ ਲੰਬੇ ਤਿਰੰਗੇ ਨਾਲ ਯਾਤਰਾ ਕੱਢੀ। ਇਸ ਯਾਤਰਾ ਨੂੰ ਸ਼ਾਨ-ਏ-ਤਿਰੰਗਾ ਰੈਲੀ ਦਾ ਨਾਂ ਦਿੱਤਾ ਗਿਆ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਲਾਲ ਕਿਲੇ ਤੋਂ ਆਜ਼ਾਦੀ ਦਿਹਾੜੇ ਮੌਕੇ ਜਨਤਾ ਨੂੰ ਸੰਬੋਧਨ ਕੀਤਾ ਗਿਆ।
ਹਾਥੀ ਨੂੰ ਡੁੱਬਣ ਤੋਂ ਬਚਾਉਣ ਲਈ ਕੇਰਲ ਪ੍ਰਸ਼ਾਸਨ ਨੇ ਰੋਕ ਦਿੱਤਾ ਡੈਮ ਦਾ ਪਾਣੀ
NEXT STORY