ਜੰਮੂ — ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਨੂੰ ਕਸ਼ਮੀਰ 'ਚ 114 ਪੱਥਰਬਾਜ਼ਾਂ ਦਾ ਸੁਰਾਗ ਮਿਲਿਆ ਹੈ। ਐੱਨ. ਆਈ. ਏ. ਨੇ ਇਨ੍ਹਾਂ ਦੀ ਸੂਚੀ ਵੀ ਤਿਆਰ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ 114 ਵਿਚੋਂ 80 ਪੱਥਰਬਾਜ਼ ਸਿੱਧੇ ਹੁਰੀਅਤ ਆਗੂਆਂ ਦੇ ਸੰਪਰਕ ਵਿਚ ਹਨ। ਸੂਤਰਾਂ ਦੀ ਮੰਨੀਏ ਤਾਂ ਐੱਨ. ਆਈ. ਏ. ਨੇ ਇਨ੍ਹਾਂ ਦੀ ਪਛਾਣ, ਮੋਬਾਇਲ ਨੰਬਰ ਅਤੇ ਫੇਸਬੁੱਕ ਪ੍ਰੋਫਾਈਲ ਤੋਂ ਕੀਤੀ ਹੈ। ਐੱਨ. ਆਈ. ਏ. ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੱਥਰਬਾਜ਼ਾਂ ਨੂੰ ਸਰਗਰਮ ਰੱਖਣ ਲਈ 250 ਤੋਂ 300 ਕਰੋੜ ਰੁਪਏ ਲਗਾਏ ਗਏ ਹਨ।
ਪੱਥਰਬਾਜ਼ਾਂ ਲਈ ਇਹ ਪੈਸਾ ਹਵਾਲਾ, ਹੱਜ ਦੀ ਰਕਮ, ਮੈਡੀਕਲ ਦੇ ਨਾਂ 'ਤੇ ਆ ਰਿਹਾ ਸੀ। ਪੱਥਰਬਾਜ਼ੀ ਲਈ ਮਹੀਨੇ, ਹਫਤੇ ਅਤੇ ਰੋਜ਼ਾਨਾ ਦੇ ਆਧਾਰ 'ਤੇ ਭੁਗਤਾਨ ਕੀਤਾ ਜਾਂਦਾ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਏ ਕੈਟਾਗਰੀ ਦੇ ਇਕ ਪੱਥਰਬਾਜ਼ ਨੂੰ 1 ਦਿਨ ਲਈ 2000, ਬੀ ਕੈਟਾਗਰੀ ਨੂੰ 1000 ਅਤੇ ਸੀ ਕੈਟਾਗਰੀ ਨੂੰ 800 ਰੁਪਏ ਰੋਜ਼ਾਨਾ ਮਿਲਦੇ ਹਨ।
ਜਾਂਚ ਦੌਰਾਨ 30 ਅਜਿਹੇ ਵਟਸਐਪ ਗਰੁੱਪਾਂ ਦਾ ਵੀ ਪਤਾ ਲੱਗਾ ਹੈ ਜਿਥੋਂ ਪੱਥਰਬਾਜ਼ਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਸਨ। ਇਨ੍ਹਾਂ ਸਾਰੇ ਗਰੁੱਪਾਂ 'ਤੇ ਲਗਭਗ 2000 ਪੱਥਰਬਾਜ਼ ਸਰਗਰਮ ਰਹਿੰਦੇ ਸਨ। ਇਹ ਪੱਥਰਬਾਜ਼ ਸਿੱਧੇ ਜਮਾਤ-ਉਦ-ਦਾਵਾ ਦੇ ਸਰਗਣਾ ਅਤੇ ਮੋਸਟ ਵਾਂਟਿਡ ਅੱਤਵਾਦੀ ਹਾਫਿਜ਼ ਸਈਦ ਦੇ ਸੰਪਰਕ ਵਿਚ ਰਹਿੰਦੇ ਸਨ।
ਪੱਥਰਬਾਜ਼ਾਂ ਦੇ ਪਾਕਿਸਤਾਨੀ ਆਕਿਆਂ ਨੇ ਫੰਡ ਦੇਣ ਲਈ ਹੁਣ ਇਹ ਸ਼ਰਤ ਰੱਖੀ ਹੈ ਕਿ ਉਹ ਉਨ੍ਹਾਂ ਨੂੰ ਰੋਜ਼ਾਨਾ ਦੀ ਰਿਪੋਰਟ ਭੇਜਣਗੇ। ਪੱਥਰਬਾਜ਼ਾਂ ਨੂੰ ਫੰਡਿੰਗ ਕਰਨ ਵਾਲੇ ਲਗਭਗ 20 ਲੋਕ ਐੱਨ.ਆਈ. ਏ. ਦੇ ਰਾਡਾਰ 'ਤੇ ਹਨ। ਇਨ੍ਹਾਂ ਵਿਚੋਂ ਕੁਝ ਦਿੱਲੀ ਦੇ ਹੋਟਲ, ਰੀਅਲ ਅਸਟੇਟ ਦੇ ਕਾਰੋਬਾਰੀ ਵੀ ਹਨ। ਮੁੱਖ ਤੌਰ 'ਤੇ ਪੱਥਰਬਾਜ਼ਾਂ ਲਈ ਫੰਡ ਪਾਕਿਸਤਾਨ ਅਤੇ ਦੁਬਈ ਤੋਂ ਆ ਰਿਹਾ ਹੈ। ਜਲਦੀ ਹੀ ਕੁਝ ਪੱਥਰਬਾਜ਼ਾਂ ਨੂੰ ਪੁੱਛਗਿੱਛ ਲਈ ਦਿੱਲੀ ਸੱਦਿਆ ਜਾ ਸਕਦਾ ਹੈ। ਐੱਨ.ਆਈ. ਏ. ਦੇ ਰਾਡਾਰ 'ਤੇ ਕੁਝ ਅਜਿਹੇ ਲੋਕ ਵੀ ਹਨ ਜੋ ਪੱਥਰਬਾਜ਼ੀ ਲਈ ਕਾਬਿਲ ਨੌਜਵਾਨਾਂ ਦੀ ਚੋਣ ਕਰਦੇ ਹਨ।
ਮੋਬਾਇਲ ਚੋਰੀ ਕਰਨ ਦੇ ਦੋਸ਼ 'ਚ ਵਿਦਿਆਰਥਣ ਨੂੰ ਨੰਗਿਆ ਕਰਕੇ ਘੁੰਮਾਇਆ
NEXT STORY