ਦੁਮਕਾ - ਹੋਸਟਲ 'ਚੋਂ ਮੋਬਾਇਲ ਚੋਰੀ ਕਰਨ ਦੇ ਦੋਸ਼ 'ਚ ਇਕ ਵਿਦਿਆਰਥਣ ਨੂੰ ਬਾਕੀ ਵਿਦਿਆਰਥਣਾਂ ਨੇ ਬਹੁਤ ਕੁੱਟਿਆ ਅਤੇ ਬਾਅਦ 'ਚ ਨੰਗਿਆਂ ਕਰ ਕੇ ਘੁੰਮਾਇਆ ਗਿਆ, ਨਾਲ ਹੀ ਲੜਕੀ ਦੀ ਵੀਡੀਓ ਸੋਸ਼ਲ ਸਾਈਟ 'ਤੇ ਅਪਲੋਡ ਕਰ ਦਿੱਤੀ ਗਈ। ਇਹ ਘਟਨਾ ਐੱਸ. ਪੀ. ਮਹਿਲਾ ਕਾਲਜ ਦੇ ਹੋਸਟਲ ਦੀ ਹੈ।
ਇਸ ਮਾਮਲੇ 'ਚ ਹੋਸਟਲ ਦੀ ਵਾਰਡਨ ਅੰਜੂ ਮੁਰਮੂ ਅਤੇ ਲਤਿਕਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤਾ ਨੇ ਹੋਸਟਲ 'ਚੋਂ ਮੋਬਾਇਲ ਚੋਰੀ ਹੋਣ ਦੇ ਕੁਝ ਦਿਨ ਬਾਅਦ ਹੀ 500 ਰੁਪਏ 'ਚ ਪੁਰਾਣਾ ਮੋਬਾਇਲ ਖਰੀਦਿਆ ਸੀ। ਬਾਕੀ ਵਿਦਿਆਰਥਣਾਂ ਨੇ ਕਿਹਾ ਕਿ ਇਹ ਉਹੀ ਮੋਬਾਇਲ ਹੈ ਜੋ ਕਿ ਹੋਸਟਲ 'ਚੋਂ ਚੋਰੀ ਹੋਇਆ ਹੈ। ਅਜਿਹੇ 'ਚ ਵਿਦਿਆਰਥਣਾਂ ਨੇ ਮਹਾ ਪੰਚਾਇਤ ਕਰ ਕੇ ਵਿਦਿਆਰਥਣ ਨੂੰ ਹੋਸਟਲ 'ਚ ਹੀ ਨਗਨ ਅਵਸਥਾ 'ਚ ਘੁੰਮਾਇਆ, ਨਾਲ ਹੀ ਪੀੜਤਾ ਨੂੰ 18600 ਰੁਪਏ ਦਾ ਜੁਰਮਾਨਾ ਕੀਤਾ।
ਹਿੰਦੂ-ਚੀਨੀ ਭਾਈ-ਭਾਈ : ਦਲਾਈਲਾਮਾ
NEXT STORY