ਨਵੀਂ ਦਿੱਲੀ—ਯੂਨੀਅਨ ਰੋਡ, ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਦੇਸ਼ 'ਚ 15 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਨੂੰ ਕਬਾੜ 'ਚ ਬਦਲਣ ਦੀ ਨੀਤੀ ਜ਼ਲਦ ਲਿਆਉਣ ਬਾਰੇ ਕਿਹਾ ਹੈ। ਜਿਸ ਦੌਰਾਨ ਦੇਸ਼ 'ਚ ਵਾਹਨਾਂ ਕਾਰਨ ਵੱਧ ਰਹੇ ਪ੍ਰਦੂਸ਼ਣ 'ਤੇ ਕਾਬੂ ਪਾਇਆ ਜਾ ਸਕੇਗਾ।
ਗਡਕਰੀ ਨੇ ਕਿਹਾ ਕਿ ਅਸੀਂ ਨੀਤੀ ਕਮਿਸ਼ਨ ਦੇ ਸਹਿਯੋਗ ਨਾਲ ਵਾਹਨਾਂ ਦੀ ਕਬਾੜ ਨੀਤੀ ਨੂੰ ਆਖਰੀ ਰੂਪ ਦੇ ਦਿੱਤਾ ਹੈ।
ਮੰਤਰੀ ਨੇ ਕਿਹਾ ਕਿ 15 ਸਾਲ ਜਾਂ ਇਸ ਤੋਂ ਵੱਧ ਦੇ ਵਾਹਨਾਂ ਨੂੰ ਕਬਾੜ 'ਚ ਬਦਲ ਦਿੱਤਾ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ 'ਚ ਕੁੱਝ ਵੀ ਦੱਸਣ ਤੋਂ ਮਨਾ ਕਰ ਦਿੱਤਾ ਹੈ। ਸਮੁੰਦਰੀ ਜਹਾਜ਼ਾਂ ਦੀ ਢੋਆ-ਢੁਆਈ, ਜਲ ਸਰੋਤ, ਨਦੀ ਦਾ ਵਿਕਾਸ ਅਤੇ ਗੰਗਾ ਸੁਰੱਖਿਆ ਮੰਤਰਾਲੇ ਦੀ ਵੀ ਜ਼ਿੰਮੇਵਾਰੀ ਸੰਭਾਲ ਰਹੇ ਗਡਕਰੀ ਨੇ ਕਿਹਾ ਕਿ ਵਾਹਨਾਂ ਲਈ ਕੱਚਾ ਮਾਲ ਸਸਤਾ ਹੋਵੇਗਾ। ਕਬਾੜ ਤੋਂ ਪੈਦਾ ਹੋਏ ਪਲਾਸਟਿਕ ਰਬੜ, ਐਲੁਮੀਨਿਅਮ ਅਤੇ ਤਾਂਬੇ ਦਾ ਉਪਯੋਗ 'ਚ ਪੁਰਜੇ ਅਤੇ ਹੋਰ ਚੀਜ਼ਾਂ ਦੇ ਨਿਰਮਾਣ 'ਚ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਪੁਰਾਣੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਲੈ ਕੇ ਵਲੰਟਰੀ ਵਹੀਕਲ ਆਧੁਨੀਕਰਨ ਪ੍ਰੋਗਰਾਮ (ਵੀ-ਵੀ. ਐਮ. ਪੀ.) ਦੀ ਸੰਕਲਪ ਸੂਚਨਾ ਸਕੱਤਰਾਂ ਦੀ ਕਮੇਟੀ ਨੂੰ ਭੇਜੀ ਗਈ ਸੀ।
ਪ੍ਰਧਾਨ ਮੰਤਰੀ ਮੋਦੀ ਦੇ ਅਰੁਣਾਚਲ ਦੌਰੇ 'ਤੇ ਭੜਕਿਆ ਚੀਨ
NEXT STORY