ਨਵੀਂ ਦਿੱਲੀ (ਭਾਸ਼ਾ)- ਉੱਤਰੀ ਦਿੱਲੀ ਦੇ ਸਰਾਏ ਰੋਹਿਲਾ ਇਲਾਕੇ ਵਿਚ ਇਕ 17 ਸਾਲਾ ਮੁੰਡੇ ਨੂੰ ਆਪਣੇ ਪਿਤਾ ਦਾ ਕਤਲ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਇਹ ਘਟਨਾ 22 ਅਗਸਤ ਨੂੰ ਵਾਪਰੀ ਜਦੋਂ ਮੁਲਜ਼ਮ ਦਾ ਪਿਤਾ ਅਤੇ ਰੇਲਵੇ ਸੁਰੱਖਿਆ ਵਿਸ਼ੇਸ਼ ਫ਼ੋਰਸ (ਆਰ.ਪੀ.ਐੱਸ.ਐੱਫ.) ਕਰਮੀ ਸ਼ਰਾਬ ਦੇ ਨਸ਼ੇ ਵਿਚ ਘਰ ਆਇਆ ਅਤੇ ਆਪਣੀ ਪਤਨੀ ਨੂੰ ਅਪਸ਼ਬਦ ਕਹਿਣ ਲੱਗਾ।
ਪੁਲਸ ਡਿਪਟੀ ਕਮਿਸ਼ਨਰ (ਉੱਤਰ) ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਮੁੰਡੇ ਨੇ ਜਦੋਂ ਪਿਤਾ ਬੰਸੀ ਲਾਲ (42) ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੁੰਡੇ ਨੂੰ ਕੁੱਟਿਆ, ਜਿਸ ਨਾਲ ਉਸ ਦੇ ਸਿਰ 'ਤੇ ਸੱਟ ਲੱਗ ਗਈ। ਇਸ ਤੋਂ ਬਾਅਦ ਮੁੰਡੇ ਨੇ ਆਪਣੇ ਪਿਤਾ 'ਤੇ ਲੱਕੜ ਦੀ ਵਸਤੂ ਨਾਲ ਵਾਰ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਲਾਲ ਨੂੰ ਸ਼ਾਮ 4 ਵਜੇ ਪਹਾੜਗੰਜ ਦੇ ਉੱਤਰ ਰੇਲਵੇ ਹਸਪਤਾਲ ਲਿਜਾਇਆ ਗਿਆ, ਜਿੱਥੇ 15 ਮਿੰਟਾਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਕਲਸੀ ਨੇ ਕਿਹਾ ਕਿ ਮ੍ਰਿਤਕ ਸ਼ਰਾਬ ਪੀਣ ਦਾ ਆਦੀ ਸੀ। ਇਸ ਸੰਬੰਧ 'ਚ ਐਤਵਾਰ ਨੂੰ ਇਕ ਮਾਮਲਾ ਦਰਜ ਕੀਤਾ ਗਿਆ ਅਤੇ ਅਗਲੇ ਦਿਨ ਨਾਬਾਲਗ ਮੁੰਡੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।
ਪਾਕਿਸਤਾਨੀ ਫ਼ੌਜੀਆਂ ਨੇ ਜੰਮੂ 'ਚ ਕੌਮਾਂਤਰੀ ਸਰਹੱਦ 'ਤੇ ਜੰਗਬੰਦੀ ਸਮਝੌਤੇ ਦੀ ਕੀਤੀ ਉਲੰਘਣਾ
NEXT STORY