ਔਰੰਗਾਬਾਦ (ਭਾਸ਼ਾ)— ਮਹਾਰਾਸ਼ਟਰ ਦੇ ਨਾਂਦੇੜ ਸਥਿਤ ਗੁਰਦੁਆਰਾ ਲੰਗਰ ਸਾਹਿਬ 'ਚ ਰਹਿਣ ਵਾਲੇ 20 ਲੋਕ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਸਿਵਿਲ ਸਰਜਨ ਡਾ. ਨੀਲਕੰਠ ਭੋਸੀਕਰ ਨੇ ਦੱਸਿਆ ਇਕ ਗੁਰਦੁਆਰੇ 'ਚ ਰਹਿਣ ਵਾਲੇ ਕੁੱਲ 97 ਲੋਕਾਂ ਦੇ ਨਮੂਨੇ ਜਾਂਚ ਲਈ ਲਏ ਗਏ ਸਨ, ਜਿਨ੍ਹਾਂ 'ਚੋਂ 20 ਲੋਕ ਇਸ ਮਹਾਂਮਾਰੀ ਤੋਂ ਪੀੜਤ ਪਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੀੜਤ ਲੋਕਾਂ ਨੂੰ ਐੱਨ. ਆਰ. ਆਈ. ਭਵਨ ਕੋਵਿਡ ਦੇਖਭਾਲ ਕੇਂਦਰ ਵਿਚ ਭਰਤੀ ਕਰਾਇਆ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਨਮੂਨੇ 30 ਅਪ੍ਰੈਲ ਅਤੇ 1 ਮਈ ਨੂੰ ਲਏ ਗਏ ਸਨ। ਭੋਸੀਕਰ ਨੇ ਇਕ ਬਿਆਨ ਵਿਚ ਕਿਹਾ ਕਿ 25 ਹੋਰਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ 41 ਹੋਰ ਲੋਕਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 11 ਹੋਰਨਾਂ ਦੀ ਰਿਪੋਰਟ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਮਲਿਆਂ ਨੂੰ ਮਿਲਾ ਕੇ ਨਾਂਦੇੜ 'ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 26 ਤੱਕ ਪਹੁੰਚ ਗਈ ਹੈ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ 'ਚੋਂ 2 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਠੀਕ ਹੋਏ ਜਮਾਤੀ ਨੇ ਕਿਹਾ- ਕੋਰੋਨਾ ਮਰੀਜ਼ਾਂ ਲਈ ਮੈਂ ਪਲਾਜ਼ਮਾ ਦਾਨ ਕੀਤਾ ਹੈ, ਲੋੜ ਪਈ ਤਾਂ 10 ਵਾਰ ਕਰਾਂਗਾ
NEXT STORY