ਨਵੀਂ ਦਿੱਲੀ— 25 ਸਾਲਾ ਔਰਤ ਨੇ ਬੁੱਧਵਾਰ ਨੂੰ ਕਸ਼ਮੀਰੀ ਗੇਟ ਸਟੇਸ਼ਨ 'ਤੇ ਮੈਟਰੋ ਸਾਹਮਣੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਸਭ ਦੇਖ ਟਰੇਨ ਆਪਰੇਟਰ ਨੇ ਐਮਰਜੈਂਸੀ ਬਰੇਕ ਲਗਾ ਦਿੱਤੀ ਸੀ ਪਰ ਉਹ ਔਰਤ(ਪੂਜਾ) ਨੂੰ ਬਚਾ ਨਹੀਂ ਸਕਿਆ ਕਿਉਂਕਿ ਟਰੇਨ ਉਸ ਉਪਰੋਂ ਲੰਘ ਚੁਕੀ ਸੀ। ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀਆ ਵਲੋਂ ਮੈਟਰੋ ਟਰੈਕ 'ਤੋਂ ਤੁਰੰਤ ਔਰਤ ਦੇ ਸ਼ਰੀਰ ਨੂੰ ਕੱਢਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਔਰਤ ਕੋਲੋਂ ਕੋਈ ਵੀ ਖੁਦਕੁਸ਼ੀ ਦਾ ਨੋਟ ਨਹੀਂ ਮਿਲਿਆ ਹੈ। ਇਹ ਘਟਨਾ ਸ਼ਾਮ ਕਰੀਬ 7 ਵਜੇ ਦੀ ਹੈ, ਇਸ ਘਟਨਾ ਤੋਂ ਬਾਅਦ ਰੇਲ ਸੇਵਾ ਨੂੰ 7.05 ਤੋਂ 7.38 ਤੱਕ ਬੰਦ ਕਰ ਦਿੱਤਾ ਗਿਆ।
ਪਰਾਲੀ ਸਾੜ੍ਹਣ ਮਾਮਲੇ 'ਤੇ 6 ਦਸੰਬਰ ਨੂੰ ਹੋਵੇਗੀ ਅਗਲੀ ਸੁਣਵਾਈ
NEXT STORY