ਆਇਜੋਲ - ਪੂਰਬੀ ਮਿਜ਼ੋਰਮ ਦੇ ਸੇਇਤੁਲ ਜ਼ਿਲ੍ਹੇ ਦੇ ਹਲਿਆੱਪੁਈ ਪਿੰਡ 'ਚ ਮੀਂਹ ਦੇ ਨਾਲ-ਨਾਲ ਗੜੇ ਪੈਣ ਨਾਲ ਕਰੀਬ 268 ਘਰਾਂ ਨੂੰ ਨੁਕਸਾਨ ਹੋਇਆ। ਵੀਰਵਾਰ ਸ਼ਾਮ ਨੂੰ ਪਿੰਡ 'ਚ ਭਾਰੀ ਮੀਂਹ ਦੇ ਨਾਲ ਹੀ ਗੜੇਮਾਰੀ ਹੋਈ। ਖਰਾਬ ਹਾਲਤ ਵਾਲੇ ਘੱਟ ਤੋਂ ਘੱਟ 189 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਜਦੋਂ ਕਿ 79 ਹੋਰਾਂ ਨੂੰ ਅੰਸ਼ਕ ਤੌਰ ਤੇ ਨੁਕਸਾਨ ਪਹੁੰਚਿਆ। ਇਸ ਹਾਦਸੇ 'ਚ ਇੱਕ ਵਿਅਕਤੀ ਜਖ਼ਮੀ ਹੋ ਗਿਆ ਜਦੋਂ ਕਿ ਇੱਕ ਗਾਂ ਮਰ ਗਈ। ਇਸ ਤੋਂ ਪਹਿਲਾਂ ਵੀ 19 ਅਪ੍ਰੈਲ ਨੂੰ ਤੇਜ ਹਵਾਵਾਂ ਦੇ ਨਾਲ ਆਈ ਭਾਰੀ ਮੀਂਹ 'ਚ ਵੱਖ-ਵੱਖ ਪਿੰਡਾਂ 'ਚ ਕਰੀਬ 200 ਘਰ ਨੁਕਸਾਨੇ ਗਏ ਸਨ।
ਅੱਜ ਤੋਂ ਖੁੱਲ੍ਹਣਗੀਆਂ ਦੁਕਾਨਾਂ ਤੇ ਸ਼ਾਪਿੰਗ ਮਾਲ, ਗ੍ਰਹਿ ਮੰਤਰਾਲਾ ਨੇ ਜਾਰੀ ਕੀਤੀ ਐਡਵਾਇਜ਼ਰੀ
NEXT STORY