ਮਥੁਰਾ— ਇੱਥੋਂ ਦੇ ਥਾਣਾ ਸੁਰੀਰ ਕੋਤਵਾਲੀ ਇਲਾਕੇ 'ਚ ਯਮੁਨਾ ਐਕਸਪ੍ਰੈੱਸ ਵੇਅ 'ਤੇ ਤੇਜ਼ ਰਫਤਾਰ ਕਾਰ ਇਕ ਕਨਟੇਨਰ ਨਾਲ ਟਕਰਾ ਗਈ। ਇਸ ਹਾਦਸੇ 'ਚ ਦਿੱਲੀ ਏਮਜ਼ ਦੇ 3 ਡਾਕਟਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 4 ਡਾਕਟਰ ਸੜਕ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਪੂਰੇ ਮਾਮਲੇ 'ਚ ਐੱਨ.ਬੀ.ਟੀ. ਆਨਲਾਈਨ ਨਾਲ ਗੱਲਬਾਤ 'ਚ ਐੱਸ.ਪੀ. ਆਦਿੱਤਿਯ ਕੁਮਾਰ ਸ਼ੁਕਲਾ ਨੇ ਦੱਸਿਆ ਕਿ ਏਮਜ਼ ਦੇ ਡਾਕਟਰਾਂ ਨੋਇਡਾ ਤੋਂ ਆਗਰਾ ਵੱਲ ਜਾ ਰਹੇ ਸਨ। ਗੱਡੀ 'ਚ 7 ਲੋਕ ਮੌਜੂਦ ਸਨ। ਸੁਰੀਰ ਥਾਣਾ ਖੇਤਰ ਕੋਲ ਤੇਜ਼ ਰਫਤਾਰ ਕਾਰ ਅੱਗੇ ਖੜ੍ਹੇ ਡੰਪਰ ਨਾਲ ਟਕਰਾ ਗਈ। ਇਸ ਤੋਂ ਬਾਅਦ ਗੱਡੀ ਡਿਵਾਈਡਰ ਨਾਲ ਵੀ ਟਕਰਾਈ।
ਐੱਸ.ਪੀ. ਆਦਿੱਤਿਯ ਕੁਮਾਰ ਸ਼ੁਕਲਾ ਅਨੁਸਾਰ,''ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 4 ਲੋਕ ਜ਼ਖਮੀ ਹੋ ਗਏ। ਇਨ੍ਹਾਂ ਸਾਰੇ ਲੋਕਾਂ ਬਾਰੇ ਜਾਣਕਾਰੀ ਜੁਟਾਈ ਜਾ ਰਹੀ ਹੈ। ਇਲਾਜ ਲਈ ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਕਸ਼ਮੀਰ ਲਈ ਲੋੜ ਪੈਣ 'ਤੇ ਪਾਰ ਕਰਾਂਗੇ ਸਰਹੱਦ : ਰਾਜਨਾਥ
NEXT STORY