ਸਿਰਮੌਰ- ਹਿਮਾਚਲ ਪ੍ਰਦੇਸ਼ 'ਚ ਸਿਰਮੌਰ ਦੇ ਸ਼ਿਲਾਈ 'ਚ ਜੋੜੀਦਾਰਾ ਪ੍ਰਥਾ ਲਈ ਚਰਚਿਤ ਕਪਿਲ ਨੇਗੀ ਅਤੇ ਪ੍ਰਦੀਪ ਨੇਗੀ ਦੇ ਘਰ ਖੁਸ਼ੀਆਂ ਆਈਆਂ ਹਨ। ਉਨ੍ਹਾਂ ਦੀ ਪਤਨੀ ਸੁਨੀਤਾ ਨੇਗੀ ਨੇ ਇਕ ਧੀ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਫੇਸਬੁੱਕ ਪੇਜ਼ 'ਤੇ ਸਾਂਝੀ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਦੋਵਾਂ ਭਰਾਵਾਂ ਨੇ ਇਕ ਹੀ ਕੁੜੀ ਨਾਲ ਵਿਆਹ ਕੀਤਾ ਸੀ। ਇਸ ਵਿਆਹ ਦੀ ਪੂਰੀ ਦੇਸ਼ 'ਚ ਕਾਫੀ ਚਰਚਾ ਹੋਈ ਸੀ। ਕੁਝ ਲੋਕਾਂ ਨੇ ਇਸ ਵਿਆਹ 'ਤੇ ਸਵਾਲ ਵੀ ਚੁੱਕੇ ਸਨ। ਦੋਵੇਂ ਭਰਾਵਾਂ ਨੇ ਖੁਦ ਫੇਸਬੁੱਕ 'ਤੇ ਵੀਡੀਓ ਪਾ ਕੇ ਇਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਸੀ। ਵਿਆਹ ਤੋਂ ਬਾਅਦ ਤਿੰਨੋਂ ਖੁਸ਼ ਹਨ।
ਆਪਣੇ ਫੇਸਬੁੱਕ ਪੇਜ਼ 'ਤੇ ਖੁਸ਼ਖਬਰੀ ਦਿੰਦੇ ਹੋਏ ਉਨ੍ਹਾਂ ਲਿਖਿਆ ਕਿ ਅੱਜ ਦਾ ਦਿਨ ਸਾਡੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਬਣ ਗਿਆ ਹੈ। ਸਾਡੀ ਛੋਟੀ ਜਿਹੀ ਤਿਕੜੀ 'ਚ ਇਕ ਨੰਨ੍ਹਾ ਮਹਿਮਾਨ ਆਇਆ ਹੈ, ਜਿਸ ਨੇ ਸਾਡੇ ਘਰ ਹੀ ਨਹੀਂ ਸਗੋਂ ਸਾਡੇ ਦਿਲਾਂ ਨੂੰ ਵੀ ਖੁਸ਼ੀਆਂ ਨਾਲ ਭਰ ਦਿੱਤਾ ਹੈ। ਦੇਵੀ-ਦੇਵਤਿਆਂ ਅਤੇ ਵੱਡੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਅੱਜ ਅਸੀਂ ਮਾਤਾ-ਪਿਤਾ ਬਣਨ ਦਾ ਸੌਭਾਗਿਆ ਪ੍ਰਾਪਤ ਕਰ ਸਕੇ ਹਾਂ। ਇਹ ਅਹਿਸਾਸ ਸ਼ਬਦਾਂ 'ਚ ਬਿਆਨ ਕਰਨਾ ਆਸਾਨ ਨਹੀਂ ਹੈ, ਕਿਉਂਕਿ ਅੱਜ ਤੋਂ ਸਾਡੀ ਦੁਨੀਆ ਹੀ ਬਦਲ ਗਈ ਹੈ। ਇਸ ਨੰਨ੍ਹੇ ਫਰਿਸ਼ਤੇ ਦੇ ਆਉਣ ਨਾਲ ਸਾਡਾ ਘਰ ਪਿਆਰ ਅਤੇ ਖੁਸ਼ੀਆਂ ਨਾਲ ਭਰ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
TCS ਕਰਮਚਾਰੀਆਂ ਨੂੰ 'ਵਰਕ ਫਰਾਮ ਹੋਮ' ਦੇ ਨਿਰਦੇਸ਼, ਧਰਮ ਪਰਿਵਰਤਨ ਤੇ ਪਰੇਸ਼ਾਨੀ ਦੇ ਦੋਸ਼ਾਂ ਮਗਰੋਂ ਲਿਆ ਫੈਸਲਾ
NEXT STORY