ਕੇਂਦਰਪਾੜਾ (ਓਡੀਸ਼ਾ)— ਰਾਤ ਭਰ ਚੱਲੀਆਂ ਪ੍ਰਾਰਥਨਾਵਾਂ ਅਤੇ ਤਿਆਰੀਆਂ ਤੋਂ ਬਾਅਦ ਆਖਰਕਾਰ 400 ਸਾਲ ਪੁਰਾਣੇ ਮੰਦਰ ਨੂੰ ਉਸ ਦਾ ਨਵਾਂ ਟਿਕਾਣਾ ਮਿਲ ਗਿਆ। ਓਡੀਸ਼ਾ ਦੇ ਸਭ ਤੋਂ ਤੇਜ਼ੀ ਨਾਲ ਖਤਮ ਹੋ ਰਹੇ ਸਮੁੰਦਰ ਤੱਟ 'ਤੇ ਸਥਿਤ ਉਸ 400 ਸਾਲ ਪੁਰਾਣੇ ਮੰਦਰ ਨੂੰ ਤੱਟ ਤੋਂ 12 ਕਿਲੋਮੀਟਰ ਅੰਦਰ ਵੱਲ ਇਕ ਪਿੰਡ 'ਚ ਸਥਾਪਤ ਕੀਤਾ ਗਿਆ ਹੈ। ਸਥਾਨਕ ਵਾਸੀਆਂ ਅਤੇ ਕੇਂਦਰੀ ਪ੍ਰਸ਼ਾਸਨ ਨੇ ਜ਼ਿਲਾ ਦੇ ਸਤਭਾਯਾ ਪਿੰਡ 'ਚ ਮਾਂ ਪੰਛੂਬਾਰਾਹੀ ਮੰਦਰ ਦੇ 5 ਦੇਵਤਾਵਾਂ ਨੂੰ 2 ਵੱਡੀਆਂ ਕਿਸ਼ਤੀਆਂ 'ਤੇ ਸਵਾਰ ਕਰ ਕੇ ਬਾਗਪਤੀਆ ਪਿੰਡ 'ਚ ਮੁੜ ਸਥਾਪਤ ਕਰ ਦਿੱਤਾ। ਯਾਤਰਾ ਸੁਰੱਖਿਅਤ ਹੋਵੇ, ਇਸ ਲਈ ਇਕ ਪ੍ਰਾਚੀਨ ਰਿਵਾਜ਼ ਨੂੰ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ। 400 ਸਾਲਾਂ 'ਚ ਪਹਿਲੀ ਵਾਰ 1.5 ਟਨ ਭਾਰੀ ਮੂਰਤੀਆਂ ਨੂੰ ਉਸ ਦੇ ਸਥਾਨ ਤੋਂ ਹਟਾਇਆ ਗਿਆ ਸੀ, ਜਿਸ ਲਈ ਦਰਜਨਾਂ ਮਜ਼ਦੂਰਾਂ ਦੀ ਲੋੜ ਪਈ।
ਮੰਦਰ ਦੀ ਇਕ ਪੁਜਾਰਨ ਸੁਜਾਤਾ ਦਲੇਈ ਨੇ ਦੱਸਿਆ,''ਇਹ ਸਾਡੇ ਲਈ ਇਕ ਬਹੁਤ ਹੀ ਭਾਵਨਾਤਮਕ ਪਲ ਸੀ। ਪ੍ਰਾਚੀਨ ਕਾਲ ਤੋਂ ਹੀ ਵਿਆਹੇ ਦਲਿਤ ਮਛੇਰੇ ਮੰਦਰ 'ਚ ਦੇਵਤਿਆਂ ਦੀ ਪੂਜਾ ਕਰ ਰਹੇ ਹਨ। ਸਮੁੰਦਰ ਦੇ ਫੈਲਾਵ ਨੇ ਸਾਨੂੰ ਮੰਦਰ ਨੂੰ ਬਾਗਪਤੀਆ ਲਿਜਾਉਣ ਲਈ ਮਜ਼ਬੂਰ ਕੀਤਾ।''
ਸੂਰਤ ਰੇਪ ਕੇਸ: ਬੰਧੂਆ ਮਜ਼ਦੂਰੀ ਲਈ 35000 'ਚ ਖਰੀਦੀਆਂ ਗਈਆਂ ਸਨ ਬੱਚੀ ਅਤੇ ਉਸ ਦੀ ਮਾਂ
NEXT STORY